ਮੁੰਬਈ: ਮਹਾਰਾਸ਼ਟਰ 'ਚ ਦਰਦਨਾਕ ਹਾਦਸਾ ਵਾਪਰਿਆ। ਇੱਥੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਦੇ ਆਗੂ ਸੰਜੇ ਸ਼ਿੰਦੇ ਆਪਣੀ ਕਾਰ ਵਿੱਚ ਅੱਗ ਲੱਗਣ ਕਾਰਨ ਜ਼ਿੰਦਾ ਸੜ ਗਏ। ਦੱਸਿਆ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਕਾਰਨ ਕਾਰ ਨੂੰ ਅੱਗ ਲੱਗ ਗਈ। ਜਦੋਂ ਸੰਜੇ ਸ਼ਿੰਦੇ ਦੀ ਕਾਰ ਨੂੰ ਅੱਗ ਲੱਗੀ, ਉਹ ਮੁੰਬਈ-ਆਗਰਾ ਰਾਜ ਮਾਰਗ 'ਤੇ ਪਿੰਪਲਗਾਓਂ ਬਸਵੰਤ ਟੋਲ ਪਲਾਜ਼ਾ ਦੇ ਨੇੜੇ ਸੀ।
ਮਿਲੀ ਜਾਣਕਾਰੀ ਮੁਤਾਬਕ ਐਨਸੀਪੀ ਨੇਤਾ ਦੀ ਕਾਰ 'ਚ ਹੈਂਡ ਸੈਨੇਟਾਈਜ਼ਰ ਰੱਖਿਆ ਹੋਇਆ ਸੀ, ਜਿਸ ਕਾਰਨ ਅੱਗ ਨੇ ਭਿਆਨਕ ਰੂਪ ਧਾਰ ਲਿਆ। ਇੰਨਾ ਹੀ ਨਹੀਂ, ਜਦੋਂ ਕਾਰ ਨੂੰ ਅੱਗ ਲੱਗੀ ਤਾਂ ਸ਼ਿੰਦੇ ਨੇ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤੇ ਖਿੜਕੀ ਤੋੜ ਦਿੱਤੀ, ਪਰ ਕਾਰ ਦਾ ਸੈਂਟ੍ਰਲ ਲੌਕ ਲੱਗ ਜਾਣ ਕਾਰਨ ਉਹ ਤੁਰੰਤ ਦਰਵਾਜ਼ਾ ਨਹੀਂ ਖੋਲ੍ਹ ਸਕੇ ਤੇ ਉਨ੍ਹਾਂ ਦੀ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਕਾਰ ਨੂੰ ਅੱਗ ਲੱਗਣ ਤੋਂ ਬਾਅਦ ਸਥਾਨਕ ਲੋਕ ਕਾਰ ਵੱਲ ਭੱਜੇ ਤੇ ਸੰਜੇ ਸ਼ਿੰਦੇ ਨੂੰ ਅੰਦਰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਸਥਾਨਕ ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਬੁਲਾਇਆ। ਬਾਅਦ ਵਿਚ ਅੱਗ ‘ਤੇ ਕਾਬੂ ਪਾਇਆ ਗਿਆ। ਹਾਲਾਂਕਿ, ਲਾਸ਼ ਦੀ ਪਛਾਣ ਤੋਂ ਬਾਅਦ ਇਹ ਖੁਲਾਸਾ ਹੋਇਆ ਕਿ ਕਾਰ ਵਿੱਚ ਐਨਸੀਪੀ ਨੇਤਾ ਸੰਜੇ ਸ਼ਿੰਦੇ ਸੀ।
Bigg Boss 'ਚ ਲੜਾਈ! ਨਿੱਕੀ ਤੰਬੋਲੀ ਨੇ ਸਾਰਾ ਗੁਰਪਾਲ ਦੀਆਂ ਅੱਖਾਂ 'ਨੋਚੀਆਂ'
Punjab ‘ਚ ਅੱਜ ਨਹੀਂ ਖੁੱਲ੍ਹੇ School | ABP Sanjha
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਐਨਸੀਪੀ ਲੀਡਰ ਦੀ ਕਾਰ ਨੂੰ ਲੱਗੀ ਅੱਗ, ਵੇਂਹਦਿਆਂ-ਵੇਂਹਦਿਆਂ ਜ਼ਿੰਦਾ ਸੜਿਆ
ਏਬੀਪੀ ਸਾਂਝਾ
Updated at:
15 Oct 2020 12:00 PM (IST)
ਐਨਸੀਪੀ ਨੇਤਾ ਦੀ ਕਾਰ ਦੇ ਅੰਦਰ ਹੈਂਡ ਸੈਨੇਟਾਈਜ਼ਰ ਰੱਖਿਆ ਗਿਆ ਸੀ, ਜਿਸ ਕਾਰਨ ਅੱਗ ਨੇ ਭਿਆਨਕ ਰੂਪ ਧਾਰ ਲਿਆ। ਲਾਸ਼ ਦੀ ਨਿਸ਼ਾਨਦੇਹੀ ਤੋਂ ਬਾਅਦ ਇਹ ਖੁਲਾਸਾ ਹੋਇਆ ਕਿ ਕਾਰ ਵਿੱਚ ਐਨਸੀਪੀ ਨੇਤਾ ਸੰਜੇ ਸ਼ਿੰਦੇ ਸੀ।
ਸੰਕੇਤਕ ਤਸਵੀਰ
- - - - - - - - - Advertisement - - - - - - - - -