New Delhi Darbhanga Express: ਨਵੀਂ ਦਿੱਲੀ ਤੋਂ ਦਰਭੰਗਾ ਜਾ ਰਹੀ ਨਵੀਂ ਦਿੱਲੀ-ਦਰਭੰਗਾ ਕਲੋਨ ਐਕਸਪ੍ਰੈਸ ਟਰੇਨ ਨੰਬਰ 02570 ਦੀਆਂ ਤਿੰਨ ਬੋਗੀਆਂ ਵਿੱਚ ਅੱਗ ਲੱਗ ਗਈ। ਇਹ ਹਾਦਸਾ ਇਟਾਵਾ ਦੇ ਸਰਾਏ ਗੁਪਤ ਰੇਲਵੇ ਸਟੇਸ਼ਨ ਨੇੜੇ ਵਾਪਰਿਆ। ਛਠ ਪੂਜਾ ਦੇ ਤਿਉਹਾਰ ਕਰਕੇ ਤਿੰਨੋਂ ਕੋਚ ਯਾਤਰੀਆਂ ਨਾਲ ਖਚਾਖਚ ਭਰੇ ਹੋਏ ਸਨ। ਅੱਗ ਲੱਗਣ ਕਾਰਨ ਢਾਈ ਸੌ ਸਵਾਰੀਆਂ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਹਾਦਸੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।


ਇਹ ਵੀ ਪੜ੍ਹੋ: Jammu Kashmir Accident: ਡੋਡਾ 'ਚ 250 ਮੀਟਰ ਡੂੰਘੀ ਖੱਡ 'ਚ ਡਿੱਗੀ ਬੱਸ, 36 ਮੁਸਾਫਰਾਂ ਦੀ ਦਰਦਨਾਕ ਮੌਤ, ਕਈ ਜ਼ਖਮੀ






ਸਮੇਂ ਸਿਰ ਅੱਗ ‘ਤੇ ਪਾਇਆ ਗਿਆ ਕਾਬੂ


ਤਿੰਨੋਂ ਬੋਗੀਆਂ ਸੜ ਕੇ ਸੁਆਹ ਹੋ ਗਈਆਂ। ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਇਸ ਅੱਗ ਨੂੰ ਸਮੇਂ ਸਿਰ ਫੈਲਣ ਤੋਂ ਰੋਕਿਆ ਗਿਆ। ਸੀਪੀਆਰਓਰ ਉੱਤਰੀ ਮੱਧ ਰੇਲਵੇ ਨੇ ਦੱਸਿਆ ਕਿ ਜਦੋਂ ਟਰੇਨ ਨੰਬਰ 02570 ਦਰਭੰਗਾ ਕਲੋਨ ਸਪੈਸ਼ਲ ਉੱਤਰ ਪ੍ਰਦੇਸ਼ ਦੇ ਸਰਾਏ ਭੋਪਤ ਰੇਲਵੇ ਸਟੇਸ਼ਨ ਤੋਂ ਗੁਜ਼ਰ ਰਹੀ ਸੀ ਤਾਂ ਐੱਸ1 ਕੋਚ ਵਿੱਚ ਧੂੰਆਂ ਦੇਖ ਕੇ ਸਟੇਸ਼ਨ ਮਾਸਟਰ ਨੇ ਤੁਰੰਤ ਟਰੇਨ ਨੂੰ ਰੋਕ ਦਿੱਤਾ। ਸਾਰੇ ਯਾਤਰੀਆਂ ਨੂੰ ਸੁਰੱਖਿਅਤ ਉਤਾਰ ਲਿਆ ਗਿਆ। ਕੋਈ ਜ਼ਖਮੀ ਜਾਂ ਜਾਨੀ ਨੁਕਸਾਨ ਨਹੀਂ ਹੋਇਆ ਹੈ। ਟਰੇਨ ਜਲਦੀ ਹੀ ਰਵਾਨਾ ਹੋਣ ਵਾਲੀ ਹੈ।


ਇਹ ਵੀ ਪੜ੍ਹੋ: Jammu Kasmir: ਜੰਮੂ-ਕਸ਼ਮੀਰ 'ਚ ਪਾਕਿਸਤਾਨੀ ਅੱਤਵਾਦੀਆਂ ਦੀ ਸਾਜ਼ਿਸ਼ ਨਾਕਾਮ, ਉਰੀ ਸੈਕਟਰ 'ਚ ਘੁਸਪੈਠ ਦੀ ਕੋਸ਼ਿਸ਼ ਕਰਨ ਵਾਲਾ ਅੱਤਵਾਦੀ ਢੇਰ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।