ਨਵੀਂ ਦਿੱਲੀ: ਰਾਸ਼ਟਰੀ ਜਾਂਚ ਏਜੰਸੀ (NIA) ਦਾ ਕਹਿਣਾ ਹੈ ਕਿ ਵੱਖਵਾਦੀ ਜਥੇਬੰਦੀ ‘ਸਿੱਖਸ ਫ਼ਾਰ ਜਸਟਿਸ’ ਭਾਰਤੀ ਫ਼ੌਜ ਵਿੱਚ ਸ਼ਾਮਲ ਸਿੱਖ ਜਵਾਨਾਂ ਨੂੰ ਭੜਕਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। NIA ਨੇ ਆਪਣੀ ਚਾਰਜਸ਼ੀਟ (ਦੋਸ਼ ਪੱਤਰ) ਵਿੱਚ ਕਿਹਾ ਹੈ ਕਿ ਇਹ ਜਥੇਬੰਦੀ ਆਪਣੀ ਸੋਚੀ-ਸਮਝੀ ਸਾਜ਼ਿਸ਼ ਅਧੀਨ ਭਾਰਤ ਵਿਰੁੱਧ ਬਗ਼ਾਵਤ ਫੈਲਾਉਣ ਦੇ ਯਤਨ ਕਰ ਰਹੀ ਹੈ।

ਸਿੱਖਸ ਫ਼ਾਰ ਜਸਟਿਸ’ ਦੇ ਆਗੂ ਗੁਰਪਤਵੰਤ ਸਿੰਘ ਪਨੂੰ, ਹਰਦੀਪ ਸਿੰਘ ਨਿੱਝਰ, ਪਰਮਜੀਤ ਸਿੰਘ ਉਰਫ਼ ਪੰਮਾ, ਅਵਤਾਰ ਸਿੰਘ ਪਨੂੰ, ਗੁਰਪ੍ਰੀਤ ਸਿੰਘ ਬਾਗ਼ੀ, ਹਰਪ੍ਰੀਤ ਸਿੰਘ, ਸਰਬਜੀਤ ਸਿੰਘ, ਅਮਰਦੀਪ ਸਿੰਘ ਪੁਰੇਵਾਲ, ਜੇਐਸ ਧਾਲੀਵਾਲ, ਦੁਪਿੰਦਰਜੀਤ ਸਿੰਘ, ਕੁਲਵੰਤ ਸਿੰਘ, ਹਰਜਾਪ ਸਿੰਘ, ਸਰਬਜੀਤ ਸਿੰਘ ਸਮੇਤ 16 ਮੁਲਜ਼ਮਾਂ ਦੇ ਨਾਵਾਂ ਵਾਲੀ NIA ਦੀ ਚਾਰਜਸ਼ੀਟ ਵਿੱਚ ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ‘ਸਿੱਖਸ ਫ਼ਾਰ ਜਸਟਿਸ’ ਕਸ਼ਮੀਰੀ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਸਰੇਆਮ ਕਸ਼ਮੀਰ ਨੂੰ ਭਾਰਤ ਤੋਂ ਵੱਖਣ ਦੀ ਹਮਾਇਤ ਕਰ ਰਹੀ ਹੈ।

ਭਾਰਤ 'ਚ ਕੋਈ ਵੀ ਨਹੀਂ ਸੁਰੱਖਿਤ! ਚੀਫ਼ ਜਸਟਿਸ ਐਸਏ ਬੋਬਡੇ ਦੀ ਮਾਂ ਨਾਲ 2.5 ਕਰੋੜ ਰੁਪਏ ਦੀ ਠੱਗੀ

ਇਹ ਦੋਸ਼ ਪੱਤਰ ਅਜਿਹੇ ਵੇਲੇ ਦਾਇਰ ਕੀਤਾ ਗਿਆ ਹੈ, ਜਦੋਂ ਪੂਰੇ ਦੇਸ਼ ਵਿੱਚ ਕਿਸਾਨਾਂ ਦਾ ਅੰਦੋਲਨ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਖ਼ਦਸ਼ੇ ਤਾਂ ਇਹ ਵੀ ਪ੍ਰਗਟਾਏ ਜਾ ਰਹੇ ਹਨ ਕਿ ਪਾਕਿਸਤਾਨੀ ਹਮਾਇਤ ਪ੍ਰਾਪਤ ‘ਸਿੱਖਸ ਫ਼ਾਰ ਜਸਟਿਸ’ ਤੇ ਹੋਰ ਖ਼ਾਲਿਸਤਾਨੀ ਜੱਥੇਬੰਦੀਆਂ ਵਿਰੋਧ ਭੜਕਾਉਣ ਲਈ ਤਿੰਨ ਖੇਤੀ ਕਾਨੂੰਨਾਂ ਕਾਰਨ ਪੈਦਾ ਹੋਏ ਕਿਸਾਨਾਂ ਦੇ ਰੋਹ ਨੂੰ ਵੀ ਵਰਤਣ ਦੇ ਚੱਕਰ ਵਿੱਚ ਹਨ।

NIA ਨੇ ਬੁੱਧਵਾਰ ਨੂੰ ‘ਸਿੱਖਸ ਫ਼ਾਰ ਜਸਟਿਸ’ ਦੀ ‘ਰੈਫ਼ਰੈਂਡਮ 2020’ ਦੇ ਬੈਨਰ ਹੇਠ ਇੱਕ ਸੋਚੀ-ਸਮਝੀ ਸਾਜ਼ਿਸ਼ ਅਧੀਨ ਵੱਖਵਾਦੀ ਮੁਹਿੰਮ ਸ਼ੁਰੂ ਕਰਨ ਦੇ ਦੋਸ਼ ਹੇਠ 16 ਵਿਦੇਸ਼ੀ ਵਿਅਕਤੀਆਂ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਸੀ।

NIA ਵੱਲੋਂ ਅਮਰੀਕਾ 'ਚ ਰਹਿ ਰਹੇ ਖਾਲਿਸਤਾਨ ਸਮਰਥਕ ਗੁਰਪਤਵੰਤ ਸਿੰਘ ਪੰਨੂ ਸਮੇਤ 16 ਖਿਲਾਫ ਦੋਸ਼ ਪੱਤਰ ਦਾਇਰ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904