ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਖਾਲਿਸਤਾਨ ਬਣਾਉਣ ਨੂੰ ਲੈਕੇ ਅਪਰਾਧਕ ਸਾਜ਼ਿਸ਼ ਕਰਨ ਤੇ ਦੇਸ਼ਧ੍ਰੋਹ ਕਰਨ ਜਿਹੀਆਂ ਧਾਰਾਵਾਂ ਦੇ ਤਹਿਤ ਸਿੱਖ ਫਾਰ ਜਸਟਿਸ ਦੇ 16 ਵਿਦੇਸ਼ੀ ਕੱਟੜਵਾਦੀਆਂ ਖਿਲਾਫ ਦੋਸ਼ ਪੱਤਰ ਕੋਰਟ ਦੇ ਸਾਹਮਣੇ ਪੇਸ਼ ਕੀਤਾ ਹੈ। ਇਨ੍ਹਾਂ 'ਚ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਤੇ ਅਵਤਾਰ ਸਿੰਘ ਪੰਨੂ ਵੀ ਸ਼ਾਮਲ ਹਨ।


ਪਾਕਿਸਤਾਨੀ ਖੁਫੀਆ ਏਜੰਸੀ ISI ਦੇ ਇਸ਼ਾਰੇ 'ਤੇ ਰਚੀ ਗਈ ਸੀ ਸਾਜ਼ਿਸ਼


ਐਨਆਈਏ ਦੇ ਇਕ ਆਹਲਾ ਅਧਿਕਾਰੀ ਦੇ ਮੁਤਾਬਕ ਖਾਲਿਸਤਾਨ ਬਣਾਉਣ ਦੀ ਮੰਗ ਨੂੰ ਲੈਕੇ ਰੈਫਰੰਡ 2020 ਦੇ ਤਹਿਤ ਇਕ ਸਾਜ਼ਿਸ਼ ਰਚੀ ਗਈ। ਇਹ ਸਾਜ਼ਿਸ਼ ਕਈ ਵਿਦੇਸ਼ੀ ਦੇਸ਼ਾਂ 'ਚ ਬੈਠੇ ਕਥਿਤ ਖਾਲਿਸਤਾਨੀ ਸਮਰਥਕਾਂ ਵੱਲੋਂ ਰਚੀ ਗਈ ਸੀ ਤੇ ਇਸ ਦੇ ਦਫ਼ਤਰ ਵੀ ਵੱਖ-ਵੱਖ ਦੇਸ਼ਾਂ 'ਚ ਦੱਸੇ ਜਾਂਦੇ ਹਨ।


ਇਲਜ਼ਾਮ ਹੈ ਕਿ ਇਹ ਸਾਜ਼ਿਸ਼ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਦੇ ਇਸ਼ਾਰੇ 'ਤੇ ਰਚੀ ਗਈ ਸੀ ਤੇ ਇਸ ਸਾਜ਼ਿਸ਼ ਨੂੰ ਰਚਣ 'ਚ ਆਈਐਸਆਈ ਦਾ ਪੈਸਾ ਵੀ ਲੱਗਾ ਸੀ। ਇਸ ਸਾਜ਼ਿਸ਼ ਦੇ ਤਹਿਤ ਅਮਰੀਕਾ ਲੰਡਨ ਕੈਨੇਡਾ ਹੋਰ ਥਾਵਾਂ 'ਤੇ ਰਹਿਣ ਵਾਲੇ ਆਈਐਸਆਈ ਦੇ ਇਨ੍ਹਾਂ ਕਥਿਤ ਸਮਰਥਕਾਂ ਨੇ ਵਾਈਟਹਾਊਸ ਤੇ ਹੋਰ ਸੋਸ਼ਲ ਮੀਡੀਆ ਵੈਬਸਾਈਟਾਂ ਦੇ ਜ਼ਰੀਏ ਭਾਰਤ ਦੇ ਖਿਲਾਫ ਕੂੜਪ੍ਰਚਾਰ ਕੀਤਾ ਤੇ ਭਾਰਤੀ ਨੌਜਵਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ।


ਇਸ ਕੋਸ਼ਿਸ਼ ਦੇ ਤਹਿਤ ਇਨ੍ਹਾਂ ਲੋਕਾਂ ਦਾ ਮਕਸਦ ਭਾਰਤੀ ਨੌਜਵਾਨਾਂ ਨੂੰ ਭੜਕਾ ਕੇ ਉਨ੍ਹਾਂ ਨੂੰ ਦੇਸ਼ਧ੍ਰੋਹੀ ਬਣਾਉਣਾ ਸੀ ਤੇ ਅੱਤਵਾਦੀ ਘਟਨਾਵਾਂ ਨੂੰ ਅੰਜ਼ਾਮ ਦੇਣਾ ਸੀ।


ਮਾਮਲੇ ਦੀ ਜਾਂਚ ਜਾਰੀ ਹੈ


ਐਨਆਈਏ ਦੇ ਆਹਲਾ ਅਧਿਕਾਰੀ ਦੇ ਮੁਤਾਬਕ ਇਸ ਮਾਮਲੇ 'ਚ ਸ਼ਾਮਲ ਸੰਗਠਨ ਸਿਖ ਫਾਰ ਜਸਟਿਸ ਨੂੰ ਇਸ ਦੇ ਪਹਿਲੇ ਭਾਰਤੀ ਗ੍ਰਹਿ ਮੰਤਰਾਲੇ ਯੂਪੀਏ ਨਿਯਮ ਦੇ ਤਹਿਤ ਦੇਸ਼ਧ੍ਰੋਹੀ ਕਰਾਰ ਦੇ ਚੁੱਕਾ ਹੈ। ਇਸ ਦੇ ਨਾਲ ਹੀ ਕਰਤਾਧਰਾਵਾਂ ਨੇ ਪੰਜਾਬ 'ਚ ਮੌਜੂਦ ਚਲ ਅਚਲ ਸੰਪੱਤੀ ਨੂੰ ਜ਼ਬਤ ਕਰਨ ਦੀ ਸਿਫਾਰਸ਼ ਵੀ ਕੀਤੀ ਗਈ ਸੀ। ਐਨਆਈਏ ਦੇ ਆਹਲਾ ਅਧਿਕਾਰੀ ਦੇ ਮੁਤਾਬਕ ਅੱਜ ਜਿਹੜੇ 16 ਲੋਕਾਂ ਖਿਲਾਫ ਦੋਸ਼ ਪੱਤਰ ਦਾਖਲ ਕੀਤਾ ਗਿਆ ਹੈ।


ਉਸ 'ਚ ਨਿਊਯਾਰਕ ਯੂਐਸਏ 'ਚ ਰਹਿਣ ਵਾਲੇ ਗੁਰਪਤਵੰਤ ਸਿੰਘ ਪੰਨੂ, ਅਵਤਾਰ ਸਿੰਘ ਪੰਨੂ, ਹਰਪ੍ਰੀਤ ਸਿੰਘ ਉਰਫ ਰਾਣਾ ਸਿੰਘ, ਅਮਰਦੀਪ ਸਿੰਘ ਖਾਲਸਾ ਲੰਡਨ 'ਚ ਰਹਿਣ ਵਾਲੇ ਪਰਮਜੀਤ ਸਿੰਘ ਉਰਫ ਪੰਮਾ, ਸਰਬਜੀਤ ਸਿੰਘ ਬਨੂਰ ਕੁਲਵੰਤ ਸਿੰਘ ਮੁਥਾੜਾ, ਇੰਦਰਜੀਤ ਸਿੰਘ ਕੈਨੇਡਾ 'ਚ ਰਹਿਣ ਵਾਲੇ ਜਤਿੰਦਰ ਸਿੰਘ ਗਰੇਵਾਲ ਹਰਦੀਪ ਸਿੰਘ ਨਿੱਜਰ ਤੇ ਹੋਰਾਂ ਦੇ ਨਾਂਅ ਸ਼ਾਮਲ ਹਨ।


ਇਸ ਮਾਮਲੇ 'ਚ ਇਹ ਵੀ ਇਲਜ਼ਾਮ ਹੈ ਕਿ ਸਿੱਖ ਫਾਰ ਜਸਟਿਸ ਨਾਂਅ ਦਾ ਇਹ ਸੰਗਠਨ ਕਸ਼ਮੀਰ ਦੇ ਨੌਜਵਾਨਾਂ ਨੂੰ ਭੜਕਾ ਕੇ ਕਸ਼ਮੀਰ ਨੂੰ ਵੱਖ ਕਰਨ ਦੀ ਸਾਜ਼ਿਸ਼ 'ਚ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਇਹ ਸੰਗਠਨ ਨੌਜਵਾਨਾਂ ਦੀ ਕੱਟੜਪੰਥੀ ਬਣਾਉਣ ਦੀ ਵੀ ਕੋਸ਼ਿਸ਼ ਕਰ ਰਿਹਾ ਹੈ। ਇਸ ਮਾਮਲੇ 'ਚ ਜਾਂਚ ਅਜੇ ਵੀ ਜਾਰੀ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ