ਪੰਚਕੁਲਾ 'ਚ ਕੋਰੋਨਾਵਾਇਰਸ ਦੇ ਨੌਂ ਨਵੇਂ ਕੇਸ
ਏਬੀਪੀ ਸਾਂਝਾ | 09 Jun 2020 02:56 PM (IST)
ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਕੋਰੋਨਾਵਾਇਰਸ ਦੇ ਨੌਂ ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਕੁੱਲ ਮਰੀਜ਼ਾਂ ਦੀ ਗਿਣਤੀ 44 ਹੋ ਗਈ ਹੈ।
ਪੰਚਕੁਲਾ: ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਕੋਰੋਨਾਵਾਇਰਸ ਦੇ ਨੌਂ ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਕੁੱਲ ਮਰੀਜ਼ਾਂ ਦੀ ਗਿਣਤੀ 44 ਹੋ ਗਈ ਹੈ। ਅਧਿਕਾਰੀਆਂ ਅਨੁਸਾਰ ਮੰਗਲਵਾਰ ਸਵੇਰੇ ਨੌਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਮੋਗਾ 'ਚ ਦਿਲ-ਦਹਿਣਾਉਣ ਵਾਲੀ ਵਾਰਦਾਤ, ਪੁਲਿਸ ਫੋਰਸ 'ਤੇ ਅੰਨ੍ਹੇਵਾਹ ਫਾਈਰਿੰਗ, ਹੈੱਡ ਕਾਂਸਟੇਬਲ ਦੀ ਮੌਤ, ਦੋ ਜ਼ਖ਼ਮੀ ਇਸ ਦੌਰਾਨ ਚਾਰ ਕੇਸ ਕਾਲਕਾ ਤੋਂ ਸਾਹਮਣੇ ਆਏ ਹਨ, ਇੱਕ-ਇੱਕ ਕੇਸ ਸੈਕਟਰ 17 ਤੇ ਸੈਕਟਰ 6 ਤੋਂ, ਜਦੋਂਕਿ ਇੱਕ ਪਰਿਵਾਰ ਦੇ ਤਿੰਨ ਕੇਸ ਸੈਕਟਰ 21 ਤੋਂ ਸਾਹਮਣੇ ਆਏ ਹਨ। ਇੱਕ ਵਕੀਲ ਦੀ ਪਤਨੀ, ਜੋ ਸੈਕਟਰ 20 ਵਿੱਚ ਆਰਮੀ ਸੁਸਾਇਟੀ ਦੀ ਰਹਿਣ ਵਾਲੀ ਹੈ, ਨੇ ਪੌਜ਼ੇਟਿਵ ਟੈਸਟ ਕੀਤਾ ਹੈ ਜੋ ਦਿੱਲੀ ਤੋਂ ਪਰਤਣ ਮਗਰੋਂ ਵੀ ਸਕਾਰਾਤਮਕ ਟੈਸਟ ਕੀਤੀ ਗਈ ਸੀ। ਦਿੱਲੀ 'ਚ 31 ਜੁਲਾਈ ਤੱਕ ਕੋਰੋਨਾ ਦਾ ਕਹਿਰ, ਸਾਢੇ 5 ਲੱਖ ਤੱਕ ਹੋ ਜਾਣਗੇ ਕੁੱਲ ਕੇਸ ਇਸ ਤੋਂ ਇਲਾਵਾ ਇੱਕ 46 ਸਾਲਾ ਵਿਅਕਤੀ ਜੋ ਸੈਕਟਰ 12-ਏ ਦਾ ਵਸਨੀਕ ਹੈ, ਜ਼ੀਰਕਪੁਰ ਦੇ ਢਕੋਲੀ ਤੋਂ ਇੱਕ ਕੋਰੋਨਾਵਾਇਰਸ ਪ੍ਰਭਾਵਿਤ ਵਿਅਕਤੀ ਦੇ ਸੰਪਰਕ ਵਿੱਚ ਆਇਆ ਸੀ ਵੀ ਪੌਜ਼ੇਟਿਵ ਹੈ। ਜੰਮਦੇ ਹੀ ਨੱਚਣ ਲੱਗ ਪਿਆ ਹਾਥੀ ਦਾ ਬੱਚਾ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਇਨ੍ਹਾਂ ਸਾਰਿਆਂ ਨੂੰ ਸੈਕਟਰ 6 ਦੇ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਘਰ ਤੋਂ ਅਲੱਗ ਕਰ ਦਿੱਤਾ ਗਿਆ ਹੈ। ਸਿਹਤ ਟੀਮਾਂ ਨੇ ਪ੍ਰਭਾਵਿਤ ਲੋਕਾਂ ਦੇ ਸੰਪਰਕ ਟਰੇਸ ਕਰਨੇ ਸ਼ੁਰੂ ਕਰ ਦਿੱਤੇ ਹਨ।