ਨਵੀਂ ਦਿੱਲੀ: 5 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਯੁੱਧਿਆ ਵਿੱਚ ਰਾਮ ਮੰਦਰ ਦਾ ਭੂਮੀ ਪੂਜਨ ਕਰਨਗੇ। ਇਸ ਦੌਰਾਨ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਨੇ ਭੂਮੀ ਪੂਜਨ ਦੇ ਦਿਨ ਭਾਰਤ ਵਿੱਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਰਚੀ ਹੈ। ਆਈਐਸਆਈ ਨੇ ਪਾਕਿਸਤਾਨੀ ਅੱਤਵਾਦੀਆਂ ਨੂੰ ਸਿਖਲਾਈ ਦੇ ਕੇ ਭਾਰਤ ਭੇਜਿਆ ਹੈ। ਇਸ ਸਾਜਿਸ਼ ਦੇ ਖੁਲਾਸੇ ਤੋਂ ਬਾਅਦ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ।

ਦੱਸਿਆ ਜਾ ਰਿਹਾ ਹੈ ਕਿ ਆਈਐਸਆਈ ਨੇ ਲਸ਼ਕਰ--ਤੋਇਬਾ ਤੇ ਜੈਸ਼--ਮੁਹੰਮਦ ਅੱਤਵਾਦੀਆਂ ਨੂੰ ਅਫਗਾਨਿਸਤਾਨ ਵਿੱਚ ਖਾਸ ਅੱਤਵਾਦੀ ਹਮਲੇ ਲਈ ਸਿਖਲਾਈ ਦਿੱਤੀ ਹੈ। ਭਾਰਤ ਦੀ ਸਭ ਤੋਂ ਵੱਡੀ ਖੁਫੀਆ ਏਜੰਸੀ ਰਾਅ ਨੇ ਕਿਹਾ ਹੈ ਕਿ ਆਈਐਸਆਈ ਨੇ ਤਿੰਨ ਤੋਂ ਪੰਜ ਅੱਤਵਾਦੀ ਭਾਰਤ ਭੇਜੇ ਹਨ। ਇੰਨਾ ਹੀ ਨਹੀਂ ਇਨ੍ਹਾਂ ਅੱਤਵਾਦੀਆਂ ਦੇ ਨਿਸ਼ਾਨੇ 'ਤੇ 15 ਅਗਸਤ ਦਾ ਪ੍ਰੋਗਰਾਮ ਵੀ ਹੈ।

ਇਸ ਖੁਲਾਸੇ ਤੋਂ ਬਾਅਦ ਰਾਅ ਸਮੇਤ ਭਾਰਤ ਦੀਆਂ ਸਾਰੀਆਂ ਏਜੰਸੀਆਂ ਦੀਆਂ ਟੀਮਾਂ ਨੂੰ ਅਯੁੱਧਿਆ ਤੇ ਜੰਮੂ ਕਸ਼ਮੀਰ ਵਿੱਚ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਆਈਐਸਆਈ ਨੇ ਅੱਤਵਾਦੀਆਂ ਦੇ ਹਰੇਕ ਸਮੂਹ ਨੂੰ ਵੱਖ-ਵੱਖ ਹਮਲਾ ਕਰਨ ਲਈ ਕਿਹਾ ਹੈ।

ਤਿਉਹਾਰਾਂ ਦੇ ਸੀਜ਼ਨ 'ਚ ਅੱਤਵਾਦੀ ਹਮਲੇ ਦਾ ਖਤਰਾ, ਅਲਰਟ ਮਗਰੋਂ ਰਾਜਧਾਨੀ 'ਚ 12 ਕੰਪਨੀਆਂ ਤਾਇਨਾਤ

ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਅੱਤਵਾਦੀਆਂ ਦੇ ਕਈ ਸਮੂਹ ਭਾਰਤ ਵਿੱਚ ਵੀ ਦਾਖਲ ਹੋ ਚੁੱਕੇ ਹਨ ਤੇ ਕੁਝ ਸਮੂਹ ਭੇਜਣ ਦੀ ਤਿਆਰੀ ਚੱਲ ਰਹੀ ਹੈ। ਕੁਲ ਮਿਲਾ ਕੇ ਪਾਕਿਸਤਾਨ ਨੇ ਭਾਰਤ ਦੇ ਸਭ ਤੋਂ ਵੱਡੇ ਅੱਤਵਾਦੀਆਂ ਨਾਲ ਸਾਜਿਸ਼ ਰਚੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904