ਨਵੀਂ ਦਿੱਲੀ: ਅੱਤਵਾਦੀ ਅਲਰਟ ਤੇ ਖੁਫੀਆ ਜਾਣਕਾਰੀ ਦੇ ਬਾਅਦ ਈਦ, ਰੱਖੜੀ ਤੇ ਸੁਤੰਤਰ ਦਿਵਸ ਲਈ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ 300 ਤੋਂ ਵੱਧ ਸ਼ਾਰਪ ਸ਼ੂਟਰ ਤਾਇਨਾਤ ਕੀਤੇ ਗਏ ਹਨ। ਇੰਨਾ ਹੀ ਸਾਰੇ ਤਿਉਹਾਰਾਂ 'ਤੇ ਅਸਮਾਨ 'ਚ ਡ੍ਰੋਨ ਜ਼ਰੀਏ ਤੇ ਜ਼ਮੀਨ 'ਤੇ 12 ਕੰਪਨੀਆਂ ਅਰਧ ਸੈਨਿਕ ਬਲਾਂ ਸਮੇਤ ਲਗਪਗ 12 ਹਜ਼ਾਰ ਵਾਧੂ ਕਰਮਚਾਰੀ ਦਿੱਲੀ ਸ਼ਹਿਰ ਦੀ ਸੁਰੱਖਿਆ ਨੂੰ ਸੰਭਾਲਣਗੇ।


ਇਸ ਬਾਰੇ ਪੁਲਿਸ ਕਮਿਸ਼ਨਰ ਐਸਐਨ ਸ੍ਰੀਵਾਸਤਵ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸਾਰੇ ਜ਼ਿਲ੍ਹਿਆਂ ਵਿੱਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਸਬੰਧੀ ਪੁਲਿਸ ਕਮਿਸ਼ਨਰ ਸ਼੍ਰੀਵਾਸਤਵ ਨੇ ਕਿਹਾ ਹੈ ਕਿ ਸਾਰੇ ਡੀਸੀਪੀ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਖੇਤਰਾਂ ਵਿੱਚ ਗਸ਼ਤ ਵਧਾਉਣ ਤੇ ਘਰ-ਘਰ ਜਾ ਕੇ ਤਸਦੀਕ ਕਰਨ।

ਉਨ੍ਹਾਂ ਨੇ ਅੱਤਵਾਦ ਵਿਰੋਧੀ ਕਦਮਾਂ ਨੂੰ ਮਜ਼ਬੂਤ ਕਰਨ ਲਈ ਪੁਲਿਸ ਦੀ ਤਾਇਨਾਤੀ ਵਧਾਉਣ, ਸੰਵੇਦਨਸ਼ੀਲ ਥਾਂਵਾਂ 'ਤੇ ਸਖ਼ਤ ਤੇ ਸਬੰਧਤ ਜਾਂਚ, ਕਿਰਾਏਦਾਰਾਂ ਤੇ ਨੌਕਰਾਂ ਦੀ ਤਸਦੀਕ ਕਰਨ, ਸਾਈਬਰ ਕੈਫੇ ਮਾਲਕਾਂ, ਸੁਰੱਖਿਆ ਗਾਰਡਾਂ, ਪੁਰਾਣੇ ਕਾਰ ਡੀਲਰਾਂ ਤੇ ਮੋਬਾਈਲ ਡੀਲਰਾਂ ਸਮੇਤ ਕਈ ਲੋਕਾਂ ਦੀ ਨਿਗਰਾਨੀ' ਤੇ ਜ਼ੋਰ ਦਿੱਤਾ ਹੈ।

ਸ੍ਰੀਵਾਸਤਵ ਨੇ ਅੱਗੇ ਕਿਹਾ ਕਿ ਗ੍ਰਹਿ ਮੰਤਰਾਲੇ ਦੀ ਨੋਟੀਫਿਕੇਸ਼ਨ ਤਹਿਤ ਸੁਤੰਤਰਤਾ ਦਿਵਸ ਸਮਾਰੋਹ ਲਈ ਵੱਖ-ਵੱਖ ਪ੍ਰੋਗਰਾਮਾਂ ਜਾਂ ਗਤੀਵਿਧੀਆਂ ਕਰਦਿਆਂ ਸੁਰੱਖਿਆ ਉਪਾਵਾਂ ਦੀ ਪਾਲਣਾ ਕਰਨੀ ਜ਼ਰੂਰੀ ਹੋਵੇਗੀ। ਨਿਰਦੇਸ਼ਾਂ ਵਿੱਚ ਸਿਹਤ ਤੇ ਗ੍ਰਹਿ ਮੰਤਰਾਲੇ ਦੁਆਰਾ ਜਾਰੀ ਸਾਰੇ ਕੋਵਿਡ-19 ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਜਿਵੇਂ ਸਮਾਜਿਕ ਦੂਰੀ ਬਣਾਈ ਰੱਖਣਾ, ਮਾਸਕ ਪਹਿਨਣਾ, ਸਾਫ-ਸਫਾਈ ਰੱਖਣਾ, ਵੱਡੇ ਇਕੱਠਾਂ ਤੋਂ ਪਰਹੇਜ਼ ਕਰਨਾ, ਬਿਮਾਰ ਵਿਅਕਤੀਆਂ ਦੀ ਦੇਖ-ਭਾਲ ਕਰਨਾ ਸ਼ਾਮਲ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904