ਨਵੀਂ ਦਿੱਲੀ: ਕੋਰੋਨਾ ਕਰਕੇ ਦੁਨੀਆ ਦੇ ਕਈ ਦੇਸ਼ਾਂ ਵਿੱਚ ਲੌਕਡਾਊਨ ਦਾ ਪ੍ਰਭਾਵ ਸ਼ੋਰ ਪ੍ਰਦੂਸ਼ਣ 'ਤੇ ਵੀ ਵੇਖਣ ਨੂੰ ਮਿਲਿਆ। ਇਹ ਮੰਨਿਆ ਜਾਂਦਾ ਹੈ ਕਿ ਪਹਿਲਾਂ ਕਦੇ ਵੀ ਸ਼ੋਰ ਪ੍ਰਦੂਸ਼ਣ ਇੰਨਾ ਘੱਟ ਨਹੀਂ ਹੋਇਆ ਸੀ। ਵਿਗਿਆਨੀਆਂ ਨੂੰ ਕੋਰੋਨਾਵਾਇਰਸ ਮਹਾਮਾਰੀ ਦੌਰਾਨ ਦੁਨੀਆ ਭਰ ਦੇ ਸਾਈਜ਼ਮਿਕ (ਭੂਚਾਲ) ਸਟੇਸ਼ਨਾਂ ਤੋਂ ਆਵਾਜ਼ ਦੇ ਪੱਧਰ ਨੂੰ ਘਟਣ ਦੇ ਸਬੂਤ ਮਿਲੇ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਮਹਾਮਾਰੀ ਕਰਕੇ ਧਰਤੀ 'ਤੇ ਅਜੀਬ ਚੁੱਪ ਦੀ ਖੋਜ ਕੀਤੀ ਹੈ।

ਸਾਈਜ਼ਮਿਕ ਨਕਸ਼ੇ 'ਤੇ ਇਸ ਖਾਮੋਸ਼ੀ ਨੂੰ ਚੀਨ ਤੋਂ ਦੂਜੇ ਦੇਸ਼ਾਂ ਨੂੰ ਜਾਂਦੀ ਲਹਿਰ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ। ਇਹ ਨਕਸ਼ਾ ਟ੍ਰੈਫਿਕ, ਉਦਯੋਗਾਂ ਤੇ ਮਨੁੱਖੀ ਇਕੱਠ ਤੋਂ ਆਵਾਜ਼ ਨੂੰ ਰਿਕਾਰਡ ਕਰਦਾ ਹੈ।

ਇਸ ਅਧਿਐਨ ਲਈ ਵਿਗਿਆਨੀਆਂ ਨੇ ਵਿਸ਼ਵ ਦੇ 117 ਦੇਸ਼ਾਂ ਵਿੱਚ ਫੈਲੇ 268 ਸਾਈਜ਼ਮਿਕ ਸੈਂਸਰ ਦੇ ਨੈੱਟਵਰਕ ਤੋਂ ਅੰਕੜੇ ਰਿਕਾਰਡ ਕਰਨ 'ਤੇ ਮਿਲਿਆ ਹੈ। ਵਿਗਿਆਨੀਆਂ ਨੇ ਆਪਣੇ ਅਧਿਐਨ ਵਿੱਚ ਅੰਕੜਿਆਂ ਦਾ ਵਿਸ਼ਲੇਸ਼ਣ ਕਰਦਿਆਂ ਪਾਇਆ ਕਿ ਹਾਈ ਫਰੀਕਵੈਂਸੀ ਦੀ ਆਵਾਜ਼ ਕੋਰੋਨਾਵਾਇਰਸ ਮਹਾਮਾਰੀ ਨਾਲ ਪ੍ਰਭਾਵਿਤ ਦੇਸ਼ਾਂ ਵਿੱਚ 50 ਪ੍ਰਤੀਸ਼ਤ ਜਾਂ ਇਸ ਤੋਂ ਵੱਧ ਡਾਊਨ ਹੋਈ ਹੈ।



ਦੁਨੀਆ ਭਰ ਵਿੱਚ ਆਵਾਜ਼ ਪ੍ਰਦੂਸ਼ਣ ਦੀ ਸਭ ਤੋਂ ਵੱਡੀ ਗਿਰਾਵਟ ਨਿਊਯਾਰਕ ਤੇ ਸਿੰਗਾਪੁਰ ਵਿੱਚ ਦੇਖਣ ਨੂੰ ਮਿਲੀ। ਸਕੂਲ, ਕਾਲਜਾਂ ਤੇ ਹੋਰ ਸੰਸਥਾਵਾਂ ਦੇ ਆਲੇ-ਦੁਆਲੇ ਬਹੁਤ ਘੱਟ ਰਿਕਾਰਡਿੰਗ ਹੋਈ। ਇਹ ਗਿਰਾਵਟ ਅਕਸਰ ਛੁੱਟੀਆਂ ਦੌਰਾਨ ਆਈ ਗਿਰਾਵਟ ਨਾਲੋਂ 20 ਪ੍ਰਤੀਸ਼ਤ ਵਧੇਰੇ ਸੀ।



ਇਸ ਅਧਿਐਨ 'ਤੇ ਸਭ ਤੋਂ ਪਹਿਲਾਂ ਲਿਖਣ ਵਾਲੇ ਥੌਮਸ ਲੇਕੋਕ ਨੇ ਕਿਹਾ ਕਿ ਅਜਿਹੀ ਚੁੱਪ ਪਹਿਲਾਂ ਕਦੇ ਨਹੀਂ ਵੇਖੀ ਗਈ। ਇਸ ਸਾਈਜ਼ਮਿਕ ਡੇਟਾ ਰਾਹੀਂ ਅੱਗੇ ਵੀ ਅਧਿਐਨ ਕੀਤਾ ਜਾ ਸਕਦਾ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904