ਪੰਚਕੂਲਾ: ਪੰਚਕੁਲਾ ਦੇ ਸੈਕਟਰ 20 ਦੇ ਜੀਐਚ-79 ਬਿਲਡਿੰਗ ਦੇ ਆਰਮੀ ਫਲੈਟ ਦੀ ਅੱਠਵੀਂ ਮੰਜ਼ਿਲ ਦੀ ਬਾਲਕੋਨੀ ਤੋਂ ਛਾਲ ਮਾਰ ਕੇ ਇੱਕ 19 ਸਾਲਾ ਲੜਕੇ ਨੇ ਖੁਦਕੁਸ਼ੀ ਕਰ ਲਈ। ਜਾਣਾਕਾਰੀ ਮੁਤਾਬਕ ਫਸਟ ਈਅਰ ਇੰਜਨੀਅਰਿੰਗ ਦੇ ਵਿਦਿਆਰਥੀ ਸ਼੍ਰੀਯਾਂਸ਼ ਦੀ ਖੁਦਕੁਸ਼ੀ ਪਿੱਛੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਪਰ, ਗੁਆਂਢੀਆਂ ਦਾ ਕਹਿਣਾ ਹੈ ਕਿ ਉਹ ਉਦੋਂ ਤੋਂ ਕੋਵਿਡ-19 ਦੇ ਸੰਪਰਕ 'ਚ ਆਉਣ ਤੋਂ ਡਰ ਗਿਆ ਜਦੋਂ ਤੋਂ ਉਸ ਦੇ ਮਾਪਿਆਂ ਦੇ ਕੋਰੋਨਾ ਦੀ ਰਿਪੋਰਟ ਪੌਜ਼ੇਟਿਵ ਆਈ ਸੀ।
ਸੀਸੀਟੀਵੀ ਫੁਟੇਜ ਮੁਤਾਬਕ ਉਸ ਨੇ ਸਵੇਰੇ ਸਾਢੇ ਸੱਤ ਵਜੇ ਦੇ ਕਰੀਬ ਆਪਣੀ ਜ਼ਿੰਦਗੀ ਖ਼ਤਮ ਕਰ ਲਈ। ਸੁਸਾਇਟੀ ਦੇ ਵਸਨੀਕਾਂ ਨੇ ਹੇਠਲੀ ਮੰਜ਼ਲ 'ਤੇ ਲਹੂ ਨਾਲ ਲਿਬੜੀ ਲਾਸ਼ ਨੂੰ ਦੇਖਿਆ ਤੇ ਉਸ ਦੇ ਪਰਿਵਾਰ ਤੇ ਪੁਲਿਸ ਨੂੰ ਸੂਚਿਤ ਕੀਤਾ। ਪਰਿਵਾਰ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਉਧਰ ਪੁਲਿਸ ਦਾ ਕਹਿਣਾ ਹੈ ਕਿ ਉਸ ਦੇ ਕਮਰੇ ਵਿੱਚੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਤੇ ਇੱਕ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ। ਲਾਸ਼ ਨੂੰ ਪੋਸਟ ਮਾਰਟਮ ਲਈ ਸੈਕਟਰ 6 ਦੇ ਜਨਰਲ ਹਸਪਤਾਲ ਰੱਖਿਆ ਗਿਆ ਹੈ।
ਸੈਕਟਰ-20 ਥਾਣਾ ਇੰਚਾਰਜ ਦਲੀਪ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਲਾਸ਼ ਨੂੰ ਸੈਕਟਰ 6 ਸਥਿਤ ਸਿਵਲ ਹਸਪਤਾਲ ਦੇ ਮੁਰਦਾ ਘਰ ਵਿਚ ਰੱਖਿਆ ਗਿਆ ਹੈ। ਦੇਸ਼ ਵਿੱਚ ਕੋਰੋਨਾ ਦੇ ਵੱਧ ਰਹੇ ਕੇਸਾਂ ਨੇ ਇੱਕ ਵਾਰ ਫਿਰ ਲੋਕਾਂ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ।
ਅਪੀਲ: ਏਬੀਪੀ ਸਾਂਝਾ ਲੋਕਾਂ ਨੂੰ ਸਮਾਜਿਕ ਦੂਰੀ ਬਣਾਏ ਰੱਖਣ, ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਦੀ ਖਾਸ ਅਪੀਲ ਕਰਦਾ ਹੈ। ਇਸ ਦੇ ਨਾਲ ਹੀ ਅਪੀਲ ਹੈ ਕਿ ਜਦੋਂ ਤੱਕ ਬੇਹੱਦ ਜ਼ਰੂਰੀ ਨਾ ਹੋਵੇ ਘਰੋਂ ਬਾਹਰ ਨਾ ਜਾਓ, ਨਾਲ ਹੀ ਸੈਨੇਟਾਈਜੇਸ਼ਨ ਦਾ ਖਾਸ ਖਿਆਲ ਰੱਖੋ। ਇਸ ਬਿਮਾਰੀ ਤੋਂ ਹਾਰ ਨਾ ਮੰਨ ਕੇ ਇਸ ਖਿਲਾਫ਼ ਪੂਰੀ ਤਾਕਤ ਅਤੇ ਸਾਹਸ ਨਾਲ ਲੜੋ।
ਇਹ ਵੀ ਪੜ੍ਹੋ: ਸੀਤਾਰਾਮ ਯੇਚੁਰੀ ਦੇ ਬੇਟੇ ਦੀ ਮੌਤ ਕੋਰੋਨਾ ਨਾਲ ਮੌਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904