ਕੋਟਾ: ਰਾਜਸਥਾਨ ਦੇ ਕੋਟਾ ਜ਼ਿਲ੍ਹ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਐਤਵਾਰ ਕੋਰੋਨਾ ਵਾਇਰਸ ਨਾਲ ਇਫੈਕਟਡ ਬਜ਼ੁਰਗ ਜੋੜੇ ਨੇ ਕਥਿਤ ਤੌਰ 'ਤੇ ਚੱਲਦੀ ਟ੍ਰੇਨ ਅੱਗੇ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਬਜ਼ੁਰਗ ਜੋੜੇ ਨੂੰ ਇਸ ਗੱਲ ਦਾ ਡਰ ਸੀ ਕਿ ਉਨ੍ਹਾਂ ਤੋਂ ਲਾਗ ਉਨ੍ਹਾਂ ਦੇ ਪੋਤੇ ਤੇ ਬਹੂ ਨੂੰ ਫੈਲ ਸਕਦੀ ਹੈ।
ਬੇਟੇ ਦੀ ਹੋ ਚੁੱਕੀ ਹੈ ਮੌਤ
ਪੁਲਿਸ ਨੇ ਦੱਸਿਆ ਕਿ ਹੀਰਾਲਾਲ ਬੈਰਵਾ (75) ਤੇ ਉਨ੍ਹਾਂ ਦੀ ਪਤਨੀ ਸ਼ਾਂਤੀਬਾਈ (70) ਆਪਣੇ 18 ਸਾਲ ਦੇ ਪੋਤੇ ਅਤੇ ਬਹੂ ਦੇ ਨਾਲ ਸ਼ਹਿਰ ਦੇ ਪੁਰੋਹਿਤ ਜੀ ਦੀ ਟੱਪਰੀ ਇਲਾਕੇ 'ਚ ਰਹਿੰਦੇ ਸਨ। ਉਨ੍ਹਾਂ ਦੇ ਬੇਟੇ ਦੀ ਅੱਠ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ।
ਨਹੀਂ ਮਿਲਿਆ ਸੁਸਾਇਡ ਨੋਟ
ਰੇਲਵੇ ਕਲੋਨੀ ਥਾਣੇ ਦੇ ਸਬ ਇੰਸਪੈਕਟਰ ਰਮੇਸ਼ ਚੰਦ ਸ਼ਰਮਾ ਨੇ ਦੱਸਿਆ ਕਿ ਬਜ਼ੁਰਗ ਜੋੜੇ ਦੇ 29 ਅਪ੍ਰੈਲ ਨੂੰ ਇਨਫੈਕਟਡ ਹੋਣ ਦੀ ਪੁਸ਼ਟੀ ਹੋਈ ਸੀ ਤੇ ਉਸ ਤੋਂ ਬਾਅਦ ਤੋਂ ਦੋਵੇਂ ਆਇਸੋਲੇਟ ਸਨ। ਦੋਵਾਂ ਨੇ ਐਤਵਾਰ ਸਵੇਰੇ ਚੰਬਲ ਓਵਰਬ੍ਰਿਜ ਕੋਲ ਰੇਲਵੇ ਲਾਈਨ 'ਤੇ ਦਿੱਲੀ-ਮੁੰਬਈ ਅਪ ਟ੍ਰੈਕ 'ਤੇ ਟ੍ਰੇਨ ਦੇ ਸਾਹਮਣੇ ਛਾਲ ਮਾਰ ਦਿੱਤੀ। ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਮੁਤਾਬਕ ਮੌਕੇ ਤੋਂ ਕੋਈ ਖੁਦਕੁਸ਼ੀ ਨੋਟ ਨਹੀਂ ਮਿਲਿਆ।
ਇਹ ਵੀ ਪੜ੍ਹੋ: WB Election result: ਬੀਜੇਪੀ ਨਾਲ ਬੁਰੀ ਹੋਈ! ਪੱਛਮੀ ਬੰਗਾਲ ਦੇ ਦਲ ਬਦਲੂ ਵੀ ਨਹੀਂ ਲਾ ਸਕੇ ਬੇੜਾ ਪਾਰ
ਇਹ ਵੀ ਪੜ੍ਹੋ: ਕੈਪਟਨ ਖਿਲਾਫ ਖੁੱਲ੍ਹੀ ਬਗਾਵਤ! ਚੋਣਾਂ ਤੋਂ ਪਹਿਲਾਂ ਹੋਏਗਾ ਕਾਂਗਰਸ 'ਚ ਧਮਾਕਾ
ਇਹ ਵੀ ਪੜ੍ਹੋ: ਚੋਣ ਨਤੀਜਿਆਂ ਤੋਂ ਪਹਿਲਾਂ Kapil Sibal ਦਾ ਵੱਡਾ ਬਿਆਨ, ਕੋਈ ਵੀ ਜਿੱਤੇ, ਕੋਈ ਅਰਥ ਨਹੀਂ....
ਇਹ ਵੀ ਪੜ੍ਹੋ: ਮਹਿੰਦਰਾ ਦੇ ਸ਼ੋਅਰੂਮ 'ਚ ਲੱਗੀ ਭਿਆਨਕ ਅੱਗ, ਗੱਡੀਆਂ ਸੜ੍ਹ ਕੇ ਸੁਆਹ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:https://play.google.com/store/apps/details?id=com.winit.starnews.hinhttps://apps.apple.com/in/app/abp-live-news/id811114904