ਜੈਪੁਰ: ਇਨਸਾਨਾਂ ਦੀ ਸੁਰੱਖਿਆ ਲਈ ਖਾਸ ਕਰਕੇ ਵੀਵੀਆਈਪੀ ਲੋਕਾਂ ਲਈ ਤਾਂ ਪੁਲਿਸ ਦੀ ਤਾਇਨਾਤੀ ਤੁਸੀਂ ਵੇਖੀ ਹੋਵੇਗੀ ਪਰ ਕੀ ਕਦੇ ਕਿਸੇ ਪੰਛੀ ਦੀ ਰਾਖੀ 'ਚ ਪੁਲਿਸ ਦੀ ਤੈਨਾਤ ਬਾਰ੍ਹੇ ਸੁਣਿਆ ਹੈ? ਨਹੀਂ ਨਾਂ, ਤਾਂ ਆਓ ਫਿਰ ਤੁਹਾਨੂੰ ਇੱਕ ਐਸੀ ਹੀ ਖਬਰ ਦੱਸਦੇ ਹਾਂ। ਰਾਜਸਥਾਨ ਦੀ ਬੀਕਾਨੇਰ ਪੁਲਿਸ ਪਿਛਲੇ ਦੋ ਮਹੀਨਿਆਂ ਤੋਂ ਪਾਕਿਸਤਾਨ ਤੋਂ ਆਏ ਇੱਕ ਸ਼ੱਕੀ ਕਬੂਤਰ ਦੀ ਮਹਿਮਾਨਨਵਾਜ਼ੀ ਦੇ ਨਾਲ ਸੁਰੱਖਿਆ ਕਰ ਰਹੀ ਹੈ। ਕਬੂਤਰ ਦੀ ਰਾਖੀ ਲਈ ਇੱਕ ਪੁਲਿਸ ਮੁਲਾਜ਼ਮ ਵੀ ਤਾਇਨਾਤ ਕੀਤਾ ਗਿਆ ਹੈ। ਇਹ ਜਵਾਨ ਕਬੂਤਰ ਦੇ ਦਾਣੇ-ਖਾਣੇ ਦੇ ਪ੍ਰਬੰਧ ਦੇ ਨਾਲ ਨਾਲ ਕਬੂਤਰ ਜੀ ਸੁਰੱਖਿਆ ਵੀ ਕਰਦਾ ਹੈ।

ਦਰਅਸਲ, ਲਗਭਗ ਦੋ ਮਹੀਨੇ ਪਹਿਲਾਂ ਪੁਲਿਸ ਨੇ ਬੀਕਾਨੇਰ ਜ਼ਿਲ੍ਹੇ ਦੇ ਮੋਤੀਗੜ ਪਿੰਡ ਤੋਂ ਪਾਕਿਸਤਾਨ ਤੋਂ ਆਏ ਇੱਕ ਕਬੂਤਰ ਨੂੰ ਫੜਿਆ ਸੀ। ਇਸ ਕਬੂਤਰ ਦੇ ਖੰਭਾਂ ਤੇ ਉਰਦੂ ਭਾਸ਼ਾ 'ਚ ਸੰਦੇਸ਼ ਅਤੇ ਪੈਰਾਂ ਵਿੱਚ ਛੱਲੇ ਬੰਨ੍ਹੇ ਹੋਏ ਸਨ। ਪੁਲਿਸ ਅਤੇ ਖੁਫੀਆ ਏਜੰਸੀ ਨੇ ਕਬੂਤਰ ਦੀ ਜਾਂਚ ਕਰ ਰਹੀ ਸੀ।ਪਰ ਇਸੇ ਦੌਰਾਨ ਕੋਰੋਨਾ ਮਹਾਮਾਰੀ ਕਾਰਨ ਲੌਕਡਾਊਨ ਸ਼ੁਰੂ ਹੋ ਗਿਆ ਅਤੇ ਪੁਲਿਸ ਅਤੇ ਖੁਫੀਆ ਏਜੰਸੀ ਹੋਰ ਕੰਮਾਂ ਵਿੱਚ ਰੁੱਝ ਗਈ। ਹੁਣ ਜਾਂਚ ਪੂਰੀ ਨਾ ਹੋਣ ਕਾਰਨ ਛੱਤੀਸਗੜ੍ਹ ਥਾਣੇ ਦੇ ਇੱਕ ਕਾਂਸਟੇਬਲ ਵਿਨੋਦ ਨੂੰ ਕਬੂਤਰ ਦੀ ਸੁਰੱਖਿਆ 'ਚ ਤਾਇਨਾਤ ਕੀਤਾ ਗਿਆ ਹੈ।


ਪੁਲਿਸ ਤੇ ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ ਕਬੂਤਰ ਨੂੰ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਨੇ ਭੇਜਿਆ ਹੋ ਸਕਦਾ ਹੈ। ਆਈਐਸਆਈ ਪਿਛਲੇ ਦਿਨੀਂ ਕਬੂਤਰ ਦੇ ਪੈਰਾਂ ਵਿੱਚ ਕੈਮਰੇ ਬੰਨ੍ਹ ਕਿ ਹੈ ਤੇ ਪੱਛਮੀ ਸਰਹੱਦ ਨਾਲ ਲੱਗਦੇ ਰਾਜਸਥਾਨ ਦੇ ਸ਼੍ਰੀਗੰਗਾਨਗਰ, ਬਾੜਮੇਰ, ਜੈਸਲਮੇਰ, ਬੀਕਾਨੇਰ ਤੇ ਜੋਧਪੁਰ ਜ਼ਿਲ੍ਹਿਆਂ ਵਿੱਚ ਭੇਜਣ ਦੀਆਂ ਖਬਰ ਸਾਹਮਣੇ ਆਉਂਦੀਆਂ ਰਹੀਆਂ ਹਨ।

14 ਮਾਰਚ ਨੂੰ ਬੀਕਾਨੇਰ ਜ਼ਿਲ੍ਹੇ ਦੇ ਮੋਤੀਗੜ੍ਹ ਪਿੰਡ ਦੇ ਵਸਨੀਕ ਹਾਜੀ ਜਮਾਲ ਖਾਨ ਦੇ ਘਰ ਤੋਂ ਪੁਲਿਸ ਨੇ ਇਕ ਸ਼ੱਕੀ ਕਬੂਤਰ ਬਰਾਮਦ ਕੀਤਾ, ਜਿਸ ਦੇ ਪੈਰਾਂ ਵਿੱਚ ਛੱਲੇ ਪਾਏ ਹੋਏ ਸਨ। ਇਸ ਕਬੂਤਰ ਦੇ ਖੰਭਾਂ 'ਤੇ ਮੋਹਰ ਲੱਗੀ ਹੋਈ ਸੀ ਜਿਸ' ਤੇ ਚਰਨਪੁਰ ਤੋਂ ਲਾਹੌਰ 225 ਕਿਲੋਮੀਟਰ ਦੀ ਨਿਸ਼ਾਨਦੇਹੀ ਕੀਤੀ ਹੋਈ ਸੀ।

ਬੀਕਨੇਰ ਪੁਲਿਸ ਵਲੋਂ ਪੁਲਿਸ ਹੈੱਡਕੁਆਰਟਰ, ਆਈਬੀ ਅਤੇ ਬੀਐਸਐਫ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਸੀ, ਪਰ ਕੁਝ ਏਜੰਸੀਆਂ ਅਜੇ ਤਾਲਾਬੰਦੀ ਕਾਰਨ ਜਾਂਚ ਲਈ ਨਹੀਂ ਪਹੁੰਚੀਆਂ ਹਨ। ਇਸ ਕਰਕੇ, ਸਿਪਾਹੀ ਵਿਨੋਦ ਇਸ ਕਬੂਤਰ ਦੀ ਮਹਿਮਾਨਨਵਾਜ਼ੀ ਕਰ ਰਿਹਾ ਹੈ।
ਇਹ ਵੀ ਪੜ੍ਹੋ:  ਹੁਣ ਕੋਈ ਵੀ ਬੰਦਾ ਹੋ ਸਕਦਾ ਫੌਜ 'ਚ ਭਰਤੀ! ਤਿੰਨ ਸਾਲ ਲਈ ਮਿਲੇਗਾ ਮੌਕਾ

ਕੀ 'Youtube' ਤੇ ਕੋਰੋਨਾ ਬਾਰੇ ਜਾਣਕਾਰੀ ਸਹੀ? ਖੋਜ 'ਚ ਵੱਡਾ ਖੁਲਾਸਾ

ਕਰਫਿਊ ਖੁੱਲ੍ਹਣ ਮਗਰੋਂ ਵੀ ਇਨ੍ਹਾਂ ਇਲਾਕਿਆਂ ‘ਚ ਨਹੀਂ ਮਿਲੇਗੀ ਢਿੱਲ, ਕੈਪਟਨ ਨੇ ਕੀਤਾ ਸਪਸ਼ਟ

ਖੁਸ਼ਖਬਰੀ! ਪੰਜਾਬ ਦੀਆਂ ਸੜਕਾਂ 'ਤੇ ਆਵਾਜਾਈ ਫੜੇਗੀ ਰਫਤਾਰ!

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ