Rewari News: ਹਰਿਆਣਾ ਦੇ ਰੇਵਾੜੀ ਵਿੱਚ ਬੁੱਧਵਾਰ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਸੜਕ ਹਾਦਸੇ ਵਿੱਚ ਪੰਜ ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਰੇਵਾੜੀ-ਮਹਿੰਦਰਗੜ੍ਹ ਰੋਡ 'ਤੇ ਪਿੰਡ ਸੀਹਾ ਨੇੜੇ ਰੋਡਵੇਜ਼ ਦੀ ਬੱਸ ਅਤੇ ਕਾਰ ਦੀ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਇਸ ਹਾਦਸੇ ਵਿੱਚ ਪਿੰਡ ਚਾਂਗਰੋੜ ਦੇ ਰਹਿਣ ਵਾਲੇ ਪੰਜ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ।
ਇਸ ਦੇ ਨਾਲ ਹੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਰਨ ਵਾਲੇ ਸਾਰੇ ਲੋਕ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋ ਕੇ ਘਰ ਪਰਤ ਰਹੇ ਸਨ। ਮ੍ਰਿਤਕ ਦੇ ਰਿਸ਼ਤੇਦਾਰਾਂ ਅਨੁਸਾਰ ਤਿੰਨ ਦਿਨਾਂ ਤੋਂ ਬਿਨਾਂ ਸੁੱਤਿਆਂ ਹਰ ਕੋਈ ਵਿਆਹ ਦੀਆਂ ਤਿਆਰੀਆਂ ਵਿੱਚ ਰੁੱਝਿਆ ਹੋਇਆ ਸੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਹਾਦਸਾ ਡਰਾਈਵਰ ਦੇ ਸੌਣ ਕਾਰਨ ਵਾਪਰਿਆ ਹੈ।
ਇਹ ਵੀ ਪੜ੍ਹੋ: NIA Raid: ਮਾਸਟਰਾਂ ਲਈ ਸਰਕਾਰੀ ਫਰਮਾਨ ! ਪੰਜਾਬ 'ਚ NIA ਦੀ ਰੇਡ ਦੌਰਾਨ ਅਧਿਆਪਕ ਵੀ ਨਾਲ ਜਾਣਗੇ ਤੇ ਬਣਨਗੇ ਸਰਕਾਰੀ ਗਵਾਹ
ਰੇਵਾੜੀ ਦੇ ਤਤਾਰਪੁਰ ਖ਼ਾਲਸਾ ਪਿੰਡ ਆਈ ਸੀ ਬਰਾਤ
ਦੱਸ ਦਈਏ ਕਿ ਚਰਖੀ ਦਾਦਰੀ ਜ਼ਿਲ੍ਹੇ ਤੋਂ ਰੇਵਾੜੀ ਦੇ ਪਿੰਡ ਤਤਾਰਪੁਰ ਖ਼ਾਲਸਾ ਬਰਾਤ ਆਈ ਸੀ। ਬਰਾਤ ਨੰਦਰਾਮਪੁਰ ਬਾਸ ਰੋਡ 'ਤੇ ਸਥਿਤ ਮੈਰਿਜ ਗਾਰਡਨ 'ਚ ਰੁਕੇ ਸੀ। ਸਵੇਰੇ 7 ਵਜੇ ਦੇ ਕਰੀਬ ਲਾੜੀ ਦੀ ਵਿਦਾਈ ਤੋਂ ਬਾਅਦ ਸਾਰੇ ਲੋਕ ਆਪੋ-ਆਪਣੇ ਵਾਹਨਾਂ 'ਚ ਚਰਖੀ ਦਾਦਰੀ ਵਾਪਸ ਪਰਤ ਰਹੇ ਸਨ। ਇਸ ਦੌਰਾਨ ਜਦੋਂ ਬਲੇਨੋ ਕਾਰ ਸਵੇਰੇ 8 ਵਜੇ ਦੇ ਕਰੀਬ ਪਿੰਡ ਸੀਹਾ ਨੇੜੇ ਪੁੱਜੀ ਤਾਂ ਸਾਹਮਣੇ ਤੋਂ ਆ ਰਹੀ ਹਰਿਆਣਾ ਰੋਡਵੇਜ਼ ਦੀ ਬੱਸ ਨਾਲ ਟਕਰਾ ਗਈ।
ਹਰਿਆਣਾ ਰੋਡਵੇਜ਼ ਅਤੇ ਕਾਰ ਦੀ ਟੱਕਰ ਵਿਚਾਲੇ ਜ਼ਬਰਦਸਤ ਧਮਾਕਾ ਹੋ ਗਿਆ, ਜਿਸ ਕਾਰਨ ਆਸ-ਪਾਸ ਦੇ ਲੋਕਾਂ ਨੇ ਮੌਕੇ 'ਤੇ ਪਹੁੰਚ ਕੇ ਵੱਡੀ ਮੁਸ਼ੱਕਤ ਨਾਲ ਕਾਰ 'ਚੋਂ ਲੋਕਾਂ ਨੂੰ ਬਾਹਰ ਕੱਢ ਕੇ ਟਰਾਮਾ ਸੈਂਟਰ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਪੰਜਾਂ ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ। ਫਿਲਹਾਲ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਹਸਪਤਾਲ 'ਚ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ: fake medicine: ਤੇਲੰਗਾਨਾ 'ਚ ਚਾਕ ਪਾਊਡਰ ਵਾਲੀਆਂ ਨਕਲੀ ਦਵਾਈਆਂ ਜ਼ਬਤ, 33.3 ਲੱਖ ਰੁਪਏ ਸੀ ਕੀਮਤ