ਨਵੀਂ ਦਿੱਲੀ: ਭਾਰਤ ਤੇ ਚੀਨ ਵਿਚਾਲੇ ਸਰਹੱਦੀ ਵਿਵਾਦ ਜਾਰੀ ਹੈ। ਇਸ ਦੌਰਾਨ ਭਾਰਤ, ਚੀਨ ਤੇ ਰੂਸ ਦੇ ਵਿਦੇਸ਼ ਮੰਤਰੀ ਇੱਕ-ਦੂਜੇ ਨਾਲ ਗੱਲਬਾਤ ਕਰਨਗੇ। ਇਹ ਗੱਲਬਾਤ ਕੱਲ੍ਹ ਦੁਪਹਿਰ 1:30 ਵਜੇ ਵੀਡੀਓ ਕਾਨਫਰੰਸ ਰਾਹੀਂ ਹੋਵੇਗੀ। ਭਾਰਤ ਤੇ ਚੀਨ ਵਿਚਾਲੇ ਹੋਏ ਵਿਵਾਦ ਤੋਂ ਬਾਅਦ ਇਨ੍ਹਾਂ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੇ।
ਕੋਰੋਨਾ ਸੰਕਟ ਵਿੱਚ ਤਿੰਨੇ ਦੇਸ਼ ਇੱਕ ਦੂਜੇ ਨਾਲ ਕਿਵੇਂ ਸਹਿਯੋਗ ਕਰ ਸਕਦੇ ਹਨ, ਅੰਤਰਰਾਸ਼ਟਰੀ ਸਥਿਤੀ ਕੀ ਹੈ, ਉਹ ਆਪਣੀ ਭਾਈਵਾਲੀ ਕਿਵੇਂ ਵਧਾ ਸਕਦੇ ਹਨ, ਇਸ ਮੁੱਦੇ ‘ਤੇ ਵਿਚਾਰ ਵਟਾਂਦਰੇ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਕੋਰੋਨਾ ਸੰਕਟ 'ਚ ਇੱਕ ਹੋਰ ਬਿਪਤਾ, ਵੱਡੇ ਅੱਤਵਾਦੀ ਹਮਲੇ ਦਾ ਖ਼ਤਰਾ, ਹਾਈ ਅਲਰਟ ਜਾਰੀ
ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ 23 ਜੂਨ ਨੂੰ ਰੂਸ-ਭਾਰਤ-ਚੀਨ ਤਿਕੋਣੀ ਵਿਦੇਸ਼ ਮੰਤਰੀਆਂ ਦੀ ਬੈਠਕ ਦੀ ਮੇਜ਼ਬਾਨੀ ਕਰਨਗੇ। ਅਜਿਹੇ ‘ਚ ਇਹ ਵੇਖਿਆ ਜਾ ਸਕਦਾ ਹੈ ਕਿ ਮਾਸਕੋ ਵੱਡੇ ਖਿਡਾਰੀ ਵਜੋਂ ਭਾਰਤ ਤੇ ਚੀਨ ਵਿਚਾਲੇ ਤਣਾਅ ਦੇ ਦੌਰਾਨ ਉੱਭਰ ਰਿਹਾ ਹੈ ਤੇ ਵਿਚੋਲਗੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਇਹ ਵੀ ਪੜ੍ਹੋ: ਚੀਨ ਦੇ ਖ਼ਤਰਨਾਕ ਇਰਾਦੇ, ਲੱਦਾਖ ਤੋਂ ਅਰੁਣਾਚਲ ਪ੍ਰਦੇਸ਼ ਦੀ ਸਰਹੱਦ ਤੱਕ ਪਹੁੰਚੇ ਲੜਾਕੂ ਜਹਾਜ਼
ਇਸ ਦੇ ਨਾਲ ਹੀ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ 24 ਜੂਨ ਨੂੰ ਵਿਕਟੋਰੀ ਡੇਅ ਪਰੇਡ ਵਿਚ ਹਿੱਸਾ ਲੈਣ ਲਈ ਰੂਸ ਲਈ ਰਵਾਨਾ ਹੋ ਗਏ ਹਨ। ਪਰੇਡ ਦੂਸਰੇ ਵਿਸ਼ਵ ਯੁੱਧ ਵਿੱਚ ਜਰਮਨੀ ‘ਤੇ ਸੋਵੀਅਤ ਜਿੱਤ ਦੀ 75ਵੀਂ ਵਰ੍ਹੇਗੰਢ ਦੇ ਸਮਾਰੋਹ ਲਈ ਆਯੋਜਿਤ ਕੀਤੀ ਜਾਵੇਗੀ। ਰੱਖਿਆ ਮੰਤਰੀ ਦਾ ਦੌਰਾ ਭਾਰਤ ਤੇ ਚੀਨ ਵਿਚਾਲੇ ਵਧ ਰਹੇ ਸਰਹੱਦੀ ਗਤੀ ਦੇ ਵਿਚਕਾਰ ਹੋ ਰਿਹਾ ਹੈ।
ਇਹ ਵੀ ਪੜ੍ਹੋ:
ਭਾਰਤ-ਚੀਨ ਤੋਂ ਵੱਡੀ ਖ਼ਬਰ! ਦੋਵਾਂ ਮੁਲਕਾਂ ਦੇ ਕਮਾਂਡਰ ਮਿਲਣਗੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Election Results 2024
(Source: ECI/ABP News/ABP Majha)
ਸਰਹੱਦੀ ਵਿਵਾਦ ਮਗਰੋਂ ਪਹਿਲੀ ਵਾਰ ਗੱਲ ਕਰਨਗੇ ਭਾਰਤ ਤੇ ਚੀਨ ਦੇ ਵਿਦੇਸ਼ ਮੰਤਰੀ, ਰੂਸ ਕਰੇਗਾ ਮੇਜ਼ਬਾਨੀ
ਏਬੀਪੀ ਸਾਂਝਾ
Updated at:
22 Jun 2020 03:54 PM (IST)
ਭਾਰਤ ਤੇ ਚੀਨ ਵਿਚਾਲੇ ਸਰਹੱਦੀ ਵਿਵਾਦ ਤੋਂ ਬਾਅਦ ਪਹਿਲੀ ਵਾਰ ਦੋਵੇਂ ਦੇਸ਼ਾਂ ਦੇ ਵਿਦੇਸ਼ ਮੰਤਰੀ ਆਹਮੋ-ਸਾਹਮਣੇ ਹੋਣਗੇ।
- - - - - - - - - Advertisement - - - - - - - - -