ਸ੍ਰੀਨਗਰ: ਪਾਕਿਸਤਾਨੀ ਸੈਨਾ ਪੁਣਛ ਜ਼ਿਲ੍ਹੇ ‘ਚ ਰਾਜੌਰੀ ਦੇ ਕ੍ਰਿਸ਼ਨਾ ਵਾਦੀ ਦੇ ਨੌਸ਼ਹਿਰਾ ਸੈਕਟਰ ‘ਚ ਕੰਟਰੋਲ ਰੇਖਾ, ਕਠੂਆ ‘ਚ ਅੰਤਰਰਾਸ਼ਟਰੀ ਸਰਹੱਦ (ਆਈਬੀ) 'ਤੇ ਮੋਰਟਾਰ ਸ਼ੈੱਲਾਂ ਨਾਲ ਗੋਲੀਬਾਰੀ ਕਰ ਰਹੀ ਹੈ। ਭਾਰਤੀ ਫੌਜ ਇਸ ਦਾ ਜਵਾਬ ਦੇ ਰਹੀ ਹੈ। ਨੌਸ਼ਹਿਰਾ ‘ਚ ਪਾਕਿਸਤਾਨੀ ਫੌਜ ਦੀ ਗੋਲੀਬਾਰੀ ‘ਚ ਫੋਰਵਰਡ ਪੋਸਟ 'ਤੇ ਤਾਇਨਾਤ ਇੱਕ ਸਿਪਾਹੀ ਸ਼ਹੀਦ ਹੋ ਗਿਆ।
ਸੈਨਾ ਦੇ ਬੁਲਾਰੇ ਨੇ ਦੱਸਿਆ ਕਿ ਪਾਕਿਸਤਾਨ ਨੇ ਤੜਕੇ 3.30 ਵਜੇ ਨੌਸ਼ਹਿਰਾ ‘ਤੇ ਗੋਲੀਆਂ ਚਲਾਈਆਂ ਤੇ ਕ੍ਰਿਸ਼ਨਾਘਾਟੀ ਵਿੱਚ ਮੋਰਟਾਰ ਗੋਲੀਬਾਰੀ ਕੀਤੀ। ਇਸ ਤੋਂ ਬਾਅਦ ਉਸ ਨੇ 5.30 ਵਜੇ ਫਿਰ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ‘ਚ ਨੌਸ਼ਹਿਰਾ ਵਿੱਚ ਇੱਕ ਜਵਾਨ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਦੌਰਾਨ ਕਠੂਆ ਜ਼ਿਲ੍ਹੇ ਦੇ ਹੀਰਾਨਗਰ ਸੈਕਟਰ ਦੇ ਕਰੋਲ ਮਟਰਾਈ ਖੇਤਰ ਵਿੱਚ ਪਾਕਿ ਸੈਨਾ ਨੇ ਰਾਤ 1 ਵਜੇ ਦੇ ਕਰੀਬ ਭਾਰੀ ਗੋਲੀਬਾਰੀ ਕੀਤੀ, ਜੋ ਅੱਜ ਤੜਕੇ 3:50 ਤੱਕ ਜਾਰੀ ਰਹੀ।
ਭਾਰਤ-ਚੀਨ ਤੋਂ ਵੱਡੀ ਖ਼ਬਰ! ਦੋਵਾਂ ਮੁਲਕਾਂ ਦੇ ਕਮਾਂਡਰ ਮਿਲਣਗੇ
ਇਸ ਮਹੀਨੇ ਪੁਣਛ ਤੇ ਰਾਜੌਰੀ ‘ਚ ਹੋਈ ਗੋਲੀਬਾਰੀ ‘ਚ ਇਹ ਚੌਥਾ ਜਵਾਨ ਸ਼ਹੀਦ ਹੋਇਆ ਹੈ। 4 ਜੂਨ ਤੇ 10 ਜੂਨ ਨੂੰ ਰਾਜੌਰੀ ਵਿੱਚ ਦੋ ਸੈਨਿਕ ਮਾਰੇ ਗਏ। ਇਸ ਤੋਂ ਬਾਅਦ, 14 ਜੂਨ ਨੂੰ ਪੁਣਛ ਜ਼ਿਲ੍ਹੇ ਵਿੱਚ ਇੱਕ ਸਿਪਾਹੀ ਸ਼ਹੀਦ ਹੋ ਗਿਆ ਸੀ। ਇਸ ਸਾਲ 10 ਜੂਨ ਤੱਕ ਜੰਮੂ-ਕਸ਼ਮੀਰ ਪਾਕਿਸਤਾਨ ਵੱਲੋਂ 2027 ਵਾਰ ਗੋਲੀਬਾਰੀ ਕੀਤੀ ਗਈ।
ਚੀਨ ਦੇ ਖ਼ਤਰਨਾਕ ਇਰਾਦੇ, ਲੱਦਾਖ ਤੋਂ ਅਰੁਣਾਚਲ ਪ੍ਰਦੇਸ਼ ਦੀ ਸਰਹੱਦ ਤੱਕ ਪਹੁੰਚੇ ਲੜਾਕੂ ਜਹਾਜ਼
ਦੂਜੇ ਪਾਸੇ ਅਨੰਤਨਾਗ ਦੇ ਵੇਰੀਨਾਗ ਕਪਰਾਨ ਖੇਤਰ ਵਿੱਚ ਪੁਲਿਸ ਅਤੇ ਸੁਰੱਖਿਆ ਬਲਾਂ ਦਾ ਅੱਤਵਾਦੀਆਂ ਨਾਲ ਮੁਕਾਬਲਾ ਹੋ ਰਿਹਾ ਹੈ। ਇਹ ਮਹੀਨਾ 22 ਦਿਨਾਂ ‘ਚ 13ਵਾਂ ਮੁਕਾਬਲਾ ਹੈ। ਇਨ੍ਹਾਂ ਸਾਰੇ ਮੁਕਾਬਲਿਆਂ ‘ਚ 39 ਅੱਤਵਾਦੀ ਮਾਰੇ ਗਏ। ਇਨ੍ਹਾਂ ਵਿੱਚ ਲਸ਼ਕਰ, ਜੈਸ਼, ਹਿਜ਼ਬੁਲ ਅਤੇ ਅੰਸਾਰ ਗਜਵਤ-ਉਲ ਹਿੰਦ ਦੇ ਮੁਖੀ ਸ਼ਾਮਲ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਸਰਹੱਦ 'ਤੇ ਮੁੜ ਜਬਰਦਸਤ ਫਾਇਰਿੰਗ, ਭਾਰਤੀ ਸੈਨਾ ਦਾ ਜਵਾਨ ਸ਼ਹੀਦ
ਏਬੀਪੀ ਸਾਂਝਾ
Updated at:
22 Jun 2020 02:12 PM (IST)
ਪਾਕਿਸਤਾਨੀ ਸੈਨਾ ਪੁਣਛ ਜ਼ਿਲ੍ਹੇ ‘ਚ ਰਾਜੌਰੀ ਦੇ ਕ੍ਰਿਸ਼ਨਾ ਵਾਦੀ ਦੇ ਨੌਸ਼ਹਿਰਾ ਸੈਕਟਰ ‘ਚ ਕੰਟਰੋਲ ਰੇਖਾ, ਕਠੂਆ ‘ਚ ਅੰਤਰਰਾਸ਼ਟਰੀ ਸਰਹੱਦ (ਆਈਬੀ) 'ਤੇ ਮੋਰਟਾਰ ਸ਼ੈੱਲਾਂ ਨਾਲ ਗੋਲੀਬਾਰੀ ਕਰ ਰਹੀ ਹੈ। ਭਾਰਤੀ ਫੌਜ ਇਸ ਦਾ ਜਵਾਬ ਦੇ ਰਹੀ ਹੈ।
ਸੰਕੇਤਕ ਤਸਵੀਰ
- - - - - - - - - Advertisement - - - - - - - - -