ਨਵੀਂ ਦਿੱਲੀ: ਸਊਦੀ ਅਰਬ ਦੇ 20 ਰਿਆਲ ਦੇ ਨਵੇਂ ਨੋਟ ਉੱਤੇ ਵਿਵਾਦ ਖੜ੍ਹਾ ਹੋ ਗਿਆ ਹੈ। ਅਸਲ ਵਿੱਚ ਜੀ-20 ਦੇਸ਼ਾਂ ਦੀ ਬੈਠਕ ਮੌਕੇ ਸਊਦੀ ਅਰਬ ਨੇ 20 ਰਿਆਲ ਦਾ ਨੋਟ ਜਾਰੀ ਕੀਤਾ, ਜਿਸ ਵਿੱਚ ਸਮੁੱਚੇ ਜੰਮੂ-ਕਸ਼ਮੀਰ ਨੂੰ ਭਾਰਤ ਤੋਂ ਵੱਖ ਵਿਖਾਇਆ ਗਿਆ ਹੈ। ਇਸ ਤੋਂ ਭਾਰਤ ਹੁਣ ਸਊਦੀ ਅਰਬ ਤੋਂ ਬਹੁਤ ਨਾਰਾਜ਼ ਦਿਸ ਰਿਹਾ ਹੈ।
ਸਊਦੀ ਅਰਬ ਦੇ ਕਰੰਸੀ ਨੋਟ ਦੇ ਨਕਸ਼ੇ ਵਿੱਚ ਭਾਵੇਂ ਪੀਓਕੇ ਵੀ ਨਹੀਂ ਦਿੱਸਦਾ ਹੈ, ਜਿਸ ਵਿੱਚ ਗਿਲਗਿਤ ਬਾਲਟਿਸਤਾਨ ਉਸ ਦਾ ਹਿੱਸਾ ਹੋਵੇ ਤੇ ਇਸੇ ਕਾਰਨ ਪੀਓਕੇ ਦੇ ਕਾਰਕੁਨ ਅਮਜਦ ਅਯੂਬ ਮਿਰਜ਼ਾ ਨੇ ਇਸ ਨੂੰ ਪਾਕਿਸਤਾਨ ਵਿਰੁੱਧ ਦੱਸ ਕੇ ਇਸ ਦਾ ਸੁਆਗਤ ਕੀਤਾ ਸੀ। ਪਰ ਇਸ ਦੇ ਬਾਵਜੂਦ ਭਾਰਤ ਸਰਕਾਰ ਨੇ ਇਸੇ ਨਕਸ਼ੇ ਵਿੱਚ ਸਮੁੱਚੇ ਜੰਮੂ-ਕਸ਼ਮੀਰ ਨੂੰ ਵੱਖ ਵਿਖਾਏ ਜਾਣ ਉੱਤੇ ਨਾਰਾਜ਼ਗੀ ਪ੍ਰਗਟਾਉਂਦਿਆਂ ਮਾਮਲੇ ਨੂੰ ਸਊਦੀ ਸਰਕਾਰ ਵਿੱਚ ਉਠਾਇਆ ਹੈ। ਨਾਲ ਹੀ ਇਸ ਨੂੰ ਠੀਕ ਕਰਨ ਲਈ ਕਿਹਾ ਹੈ।
ਪਾਕਿਸਤਾਨ ਨੇ ਸਊਦੀ ਅਰਬ ਦੇ ਇਸ ਫ਼ੈਸਲੇ ਉੱਤੇ ਖ਼ੁਸ਼ੀ ਪ੍ਰਗਟਾਈ ਹੈ। ਸੂਤਰਾਂ ਮੁਤਾਬਕ ਭਾਰਤ ਦੇ ਅਧਿਕਾਰੀਆਂ ਕੋਲ ਜਦੋਂ ਇਹ ਨਕਸ਼ਾ ਪੁੱਜਾ, ਤਾਂ ਉਸ ਵਿੱਚ ਕੁਝ ਗ਼ਲਤੀਆਂ ਸਾਹਮਣੇ ਆਈਆਂ। ਇੱਥੇ ਇਹ ਦੱਸਣਾ ਯੋਗ ਹੈ ਕਿ 21-22 ਨਵੰਬਰ ਨੂੰ ਸਿਖ਼ਰ ਸੰਮੇਲਨ ਹੋਣਾ ਹੈ, ਜਿਸ ਵਿੱਚ ਭਾਰਤ ਇਸ ਨੋਟ ਨੂੰ ਬਦਲਣ ਲਈ ਸਊਦੀ ਅਰਬ ਉੱਤੇ ਦਬਾਅ ਬਣਾਏਗਾ।
ਕੈਪਟਨ ਦੀ ਪ੍ਰਿਅੰਕਾ ਗਾਂਧੀ ਕੋਲ ਸ਼ਿਕਾਇਤ, ਮਹਿਲਾ ਵਿਧਾਇਕਾ ਨੇ ਲਾਏ ਗੰਭੀਰ ਇਲਜ਼ਾਮ
ਉਂਝ ਤਾਂ ਭਾਰਤ ਤੇ ਸਊਦੀ ਅਰਬ ਦੇ ਵਿਚਕਾਰ ਪਿਛਲੇ ਕੁਝ ਸਮੇਂ ਤੋਂ ਦੋਸਤੀ ਵਧੀਆ ਰਹੀ ਹੈ ਪਰ ਅਜਿਹਾ ਕਰਨਾ ਸਊਦੀ ਅਰਬ ਨੂੰ ਮਹਿੰਗਾ ਪੈ ਸਕਦਾ ਹੈ। ਇਸ ਦੇ ਨਾਲ ਹੀ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਸਊਦੀ ਅਰਬ ਕਦੇ ਵੀ ਭਾਰਤ ਨਾਲ ਆਪਣੀ ਦੋਸਤੀ ਖ਼ਰਾਬ ਨਹੀਂ ਕਰਨੀ ਚਾਹੇਗਾ।
ਪ੍ਰਸ਼ਾਸਨ ਦੀ ਨਲਾਇਕੀ ਦਾ ਹਾਲ, ਲੋੜਵੰਦਾਂ ਲਈ ਆਇਆ ਰਾਸ਼ਨ ਖ਼ਰਾਬ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਹੁਣ ਸਊਦੀ ਅਰਬ ਨਾਲ ਪਿਆ ਭਾਰਤ ਦਾ ਪੰਗਾ, ਜੰਮੂ-ਕਸ਼ਮੀਰ ਨਾਲ ਕੀਤੀ ਛੇੜਛਾੜ
ਏਬੀਪੀ ਸਾਂਝਾ
Updated at:
29 Oct 2020 03:06 PM (IST)
ਸਊਦੀ ਅਰਬ ਦੇ ਕਰੰਸੀ ਨੋਟ ਦੇ ਨਕਸ਼ੇ ਵਿੱਚ ਭਾਵੇਂ ਪੀਓਕੇ ਵੀ ਨਹੀਂ ਦਿੱਸਦਾ ਹੈ, ਜਿਸ ਵਿੱਚ ਗਿਲਗਿਤ ਬਾਲਟਿਸਤਾਨ ਉਸ ਦਾ ਹਿੱਸਾ ਹੋਵੇ ਤੇ ਇਸੇ ਕਾਰਨ ਪੀਓਕੇ ਦੇ ਕਾਰਕੁਨ ਅਮਜਦ ਅਯੂਬ ਮਿਰਜ਼ਾ ਨੇ ਇਸ ਨੂੰ ਪਾਕਿਸਤਾਨ ਵਿਰੁੱਧ ਦੱਸ ਕੇ ਇਸ ਦਾ ਸੁਆਗਤ ਕੀਤਾ ਸੀ।
- - - - - - - - - Advertisement - - - - - - - - -