ਨਵੀਂ ਦਿੱਲੀ : 17 ਸਾਲ ਦੀ ਉਮਰ 'ਚ ਇਕ ਨਾਬਾਲਗ ਆਪਣੇ ਪਿਤਾ ਨੂੰ ਲੀਵਰ ਦਾਨ ਕਰਨਾ ਚਾਹੁੰਦਾ ਹੈ, ਇਸ ਲਈ ਉਸ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ। ਸੁਪਰੀਮ ਕੋਰਟ ਨੇ 17 ਸਾਲਾ ਲੜਕੇ ਵੱਲੋਂ ਦਾਇਰ ਪਟੀਸ਼ਨ 'ਤੇ ਉੱਤਰ ਪ੍ਰਦੇਸ਼ (UP) ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ, ਜਿਸ ਵਿੱਚ ਉਸ ਨੇ ਪਿਤਾ ਨੂੰ ਲੀਵਰ ਦਾਨ ਕਰਨ ਦੀ ਇਜਾਜ਼ਤ ਮੰਗੀ ਗਈ ਹੈ। ਹੁਣ ਇਸ ਮਾਮਲੇ ਦੀ ਸੁਣਵਾਈ 12 ਸਤੰਬਰ ਨੂੰ ਹੋਵੇਗੀ।


ਇਹ ਵੀ  ਪੜ੍ਹੋ :-  ਸਿਸੋਦੀਆ ਨੇ ਹਿਮਾਚਲ ਦੇ ਲੋਕਾਂ ਨੂੰ ਦਿੱਤੀ ਰੁਜ਼ਗਾਰ ਗਾਰੰਟੀ , ਕਿਹਾ - ਹਰ ਬੇਰੁਜ਼ਗਾਰ ਨੂੰ ਨੌਕਰੀ ਨਾ ਮਿਲਣ ਤੱਕ ਦਿੱਤਾ ਜਾਵੇਗਾ 3000 ਰੁਪਏ ਮਹੀਨਾ ਬੇਰੁਜ਼ਗਾਰੀ ਭੱਤਾ


ਇਹ ਹੈ ਪੂਰਾ ਮਾਮਲਾ 


ਦਰਅਸਲ, ਪਟੀਸ਼ਨਕਰਤਾ ਨਾਬਾਲਗ ਨੇ ਆਪਣੀ ਪਟੀਸ਼ਨ 'ਚ ਦੱਸਿਆ ਹੈ ਕਿ ਉਸ ਦੇ ਪਿਤਾ ਨੂੰ ਲਿਵਰ ਟਰਾਂਸਪਲਾਂਟ ਦੀ ਲੋੜ ਹੈ ਅਤੇ ਹਾਲਤ ਨਾਜ਼ੁਕ ਹੈ। ਇਸ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਯੂਪੀ ਦੇ ਸਿਹਤ ਵਿਭਾਗ ਦੇ ਅਧਿਕਾਰੀ ਨੂੰ 12 ਸਤੰਬਰ ਨੂੰ ਸੁਣਵਾਈ ਦੀ ਅਗਲੀ ਤਰੀਕ 'ਤੇ ਹਾਜ਼ਰ ਹੋਣ ਦਾ ਹੁਕਮ ਦਿੱਤਾ ਹੈ।


ਇਹ ਵੀ  ਪੜ੍ਹੋ :-  Punjab Breaking News LIVE: ਗੈਂਗਸਟਰ ਬਣਾ ਰਹੇ ਖਤਰਨਾਕ ਪਲਾਨਿੰਗ, ਭਾਰਤੀ ਫੌਜ ਨੇ ਖੋਲ੍ਹੇ ਭੇਤ ਗੈਰ-ਕਾਨੂੰਨੀ ਮਾਈਨਿੰਗ ਦੇ ਭੇਤ, ਕੈਪਟਨ ਬੀਜੇਪੀ 'ਚ ਜਾ ਸਕਦੇ, ਪ੍ਰਿੰਸ ਚਾਰਲਸ ਹੋਣਗੇ ਬ੍ਰਿਟੇਨ ਦੇ ਅਗਲੇ ਮਹਾਰਾਜ


12 ਸਤੰਬਰ ਨੂੰ ਹੋਵੇਗੀ ਸੁਣਵਾਈ


ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਲਿਵਰ ਦਾਨ ਕੀਤਾ ਜਾ ਸਕਦਾ ਹੈ ਜਾਂ ਨਹੀਂ, ਇਹ ਦੇਖਣ ਲਈ ਨਾਬਾਲਗ ਦੀ ਮੁੱਢਲੀ ਜਾਂਚ ਕੀਤੀ ਜਾਣੀ ਹੈ। ਮੰਨਿਆ ਜਾ ਰਿਹਾ ਹੈ ਕਿ ਪਟੀਸ਼ਨਕਰਤਾ ਨਾਬਾਲਗ ਹੈ, ਅਜਿਹੇ 'ਚ ਦੇਸ਼ ਦਾ ਅੰਗਦਾਨ ਕਾਨੂੰਨ ਇਸ 'ਚ ਅੜਿੱਕਾ ਬਣ ਸਕਦਾ ਹੈ। ਹਾਲਾਂਕਿ ਹੁਣ ਅਗਲੀ ਸੁਣਵਾਈ 'ਚ ਹੀ ਸਪੱਸ਼ਟ ਹੋਵੇਗਾ ਕਿ ਇਸ ਨਾਬਾਲਗ ਨੂੰ ਲਿਵਰ ਦਾਨ ਕਰਨ ਦੀ ਇਜਾਜ਼ਤ ਹੈ ਜਾਂ ਨਹੀਂ।


ਇਹ ਵੀ  ਪੜ੍ਹੋ :- 


Supreme Court ਦੀ ਟਿੱਪਣੀ : ਹਿਜਾਬ ਦੀ ਤੁਲਨਾ ਸਿੱਖਾਂ ਦੀ ਪੱਗ ਤੇ ਕਿਰਪਾਨ ਨਾਲ ਨਹੀਂ ਕੀਤੀ ਜਾ ਸਕਦੀ


Supreme Court ਨੇ ਪੱਤਰਕਾਰ Siddique Kappan ਨੂੰ 23 ਮਹੀਨਿਆਂ ਬਾਅਦ ਦਿੱਤੀ ਬਾਸ਼ਰਤ ਜ਼ਮਾਨਤ, ਜਾਣੋ ਕੀ ਹੈ ਪੂਰਾ ਮਾਮਲਾ