ਨਵੀਂ ਦਿੱਲੀ: ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਦੇ ਇਕ ਵਿਗਿਆਨੀ ਨੇ ਇਕ ਲੇਖ 'ਚ ਲਿਖਿਆ ਕਿ ਕੋਵਿਡ 19 ਲਈ ਭਾਰਤੀ ਵੈਕਸੀਨ, ਕੋਵੈਕਸੀਨ ਅਤੇ ਜਾਈਕੋਵ-ਡੀ ਦੇ ਇਨਸਾਨਾਂ 'ਤੇ ਪਰੀਖਣ ਦੇ ਲਿਹਾਜ਼ ਨਾਲ ਭਾਰਤ ਦੇ ਮੈਡੀਸਨ ਕੰਟਰੋਲਰ ਜਨਰਲ ਵੱਲੋਂ ਮਨਜੂਰੀ ਮਿਲਣਾ ਕੋਰੋਨਾ ਵਾਇਰਸ ਮਹਾਮਾਰੀ ਦੇ ਅੰਤ ਦੀ ਸ਼ੁਰੂਆਤ ਹੈ।


ਪੀਆਈਬੀ ਮੰਤਰਾਲੇ ਤਹਿਤ ਆਉਣ ਵਾਲੀ ਸੰਸਥਾ ਵਿਗਿਆਨ ਪ੍ਰਸਾਰ ਦੀ ਵੈਬਸਾਈਟ 'ਤੇ ਲੇਖ ਪ੍ਰਕਾਸ਼ਿਤ ਕੀਤਾ ਗਿਆ ਹੈ। ਪੀਆਈਬੀ ਦੀ ਵੈਬਸਾਈਟ 'ਤੇ ਪ੍ਰਕਾਸ਼ਿਤ ਲੇਖ 'ਚ ਕੋਈ ਸਮਾਂ ਸੀਮਾ ਨਹੀਂ ਦੱਸੀ ਗਈ ਹੈ। ਵਿਗਿਆਨ ਪ੍ਰਸਾਰ ਦੇ ਪੋਰਟਲ 'ਤੇ ਕਿਹਾ ਗਿਆ ਹੈ ਕਿ ਵੈਕਸੀਨ ਲਈ ਲਾਈਸੈਂਸ ਜਾਰੀ ਹੋਣ 'ਚ 15 ਤੋਂ 18 ਮਹੀਨੇ ਲੱਗ ਸਕਦੇ ਹਨ।


ਵਿਗਿਆਨ ਪ੍ਰਸਾਰ 'ਚ ਵਿਗਿਆਨੀ ਨੇ ਲੇਖ 'ਚ ਕਿਹਾ ਕਿ ਭਾਰਤ ਬਾਇਓਟਿਕ ਵੱਲੋਂ ਕੋਵੈਕਸੀਨ ਅਤੇ ਜਾਇਡਨ ਕੈਡਿਲਾ ਵੱਲੋਂ ਜਾਈਕੋਵ-ਡੀ ਦਾ ਐਲਾਨ ਹਨ੍ਹੇਰੇ 'ਚ ਰੌਸ਼ਨੀ ਦੀ ਇਕ ਕਿਰਨ ਵਾਂਗ ਹੈ।


ਪਿਛਲੇ ਕੁਝ ਸਾਲਾਂ 'ਚ ਭਾਰਤ ਟੀਕਾ ਉਤਪਾਦਨ 'ਚ ਦੁਨੀਆਂ ਭਰ 'ਚ ਵੱਡਾ ਕੇਂਦਰ ਬਣ ਕੇ ਉੱਭਰਿਆ ਹੈ ਤੇ ਯੂਨੀਸੈਫ ਨੂੰ ਟੀਕਿਆਂ ਦੀ ਪੂਰਤੀ 'ਚ 60 ਫੀਸਦ ਪੂਰਤੀ ਭਾਰਤੀ ਨਿਰਮਾਤਾਵਾਂ ਵੱਲੋਂ ਕੀਤੀ ਜਾਂਦੀ ਹੈ।


ਇਹ ਵੀ ਪੜ੍ਹੋ:

ਇਨ੍ਹਾਂ ਥਾਵਾਂ 'ਤੇ ਭਾਰੀ ਬਾਰਸ਼ ਦੀ ਸੰਭਾਵਨਾ! ਜਾਣੋ ਆਪੋ-ਆਪਣੇ ਸ਼ਹਿਰਾਂ ਦਾ ਹਾਲ

ਕੋਰੋਨਾ ਵਾਇਰਸ: ਦੁਨੀਆਂ 'ਚ ਇਕ ਕਰੋੜ 15 ਲੱਖ ਤੋਂ ਪਾਰ ਕੇਸ, ਮੌਤਾਂ ਦੀ ਗਿਣਤੀ 'ਚ ਵੱਡਾ ਇਜ਼ਾਫਾ


ਕੋਰੋਨਾ ਦੇ ਡਰ ਤੋਂ ਨੌਜਵਾਨ ਨੇ ਕੀਤੀ ਖੁਦਕੁਸ਼ੀ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ