ਕਾਨਪੁਰ: ਇਸ ਦੀਵਾਲੀ 70 ਸਾਲਾ ਸ਼ਮਸੂਦੀਨ ਲਈ ਹਮੇਸ਼ਾਂ ਯਾਦਗਾਰ ਰਹੇਗੀ। ਦੱਸ ਦਈਏ ਕਿ ਉਹ ਜਾਸੂਸੀ ਦੇ ਦੋਸ਼ ਵਿਚ 8 ਸਾਲ ਪਾਕਿਸਤਾਨ ਦੀ ਜੇਲ੍ਹ ਵਿੱਚ ਰਹਿ ਕੇ ਆਪਣੇ ਦੇਸ਼ ਵਾਪਸ ਪਰਤੇ ਹਨ। ਹਾਲਾਂਕਿ, ਉਨ੍ਹਾਂ ਦੇ ਆਪਣੇ ਵਤਨ ਪਰਤਣ ਦਾ ਸੁਪਨਾ ਆਖਰਕਾਰ ਐਤਵਾਰ ਨੂੰ ਸੱਚ ਹੋਇਆ। ਪੁਲਿਸ ਅਧਿਕਾਰੀ ਤ੍ਰਿਪੁਰੀ ਪਾਂਡੇ ਨੇ ਸੋਮਵਾਰ ਨੂੰ ਦੱਸਿਆ ਕਿ ਸ਼ਮਸੁਦੀਨ 26 ਅਕਤੂਬਰ ਨੂੰ ਅਟਾਰੀ-ਵਾਹਗਾ ਸਰਹੱਦ ਰਾਹੀਂ ਭਾਰਤ ਆਇਆ ਸੀ, ਪਰ ਉਹ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਜ਼ਰੂਰੀ ਪ੍ਰੋਟੋਕੋਲ ਕਰਕੇ ਅੰਮ੍ਰਿਤਸਰ ਵਿੱਚ ਕੁਆਰੰਟਿਨ ਹੋਣ ਤੋਂ ਬਾਅਦ ਐਤਵਾਰ ਨੂੰ ਕਾਨਪੁਰ ਪਹੁੰਚ ਗਿਆ। ਘਰ ਪਹੁੰਚਣ 'ਤੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਨੇੜਲੇ ਆਸ ਪਾਸ ਦੇ ਲੋਕਾਂ ਵੱਲੋਂ ਉਸਦਾ ਸਵਾਗਤ ਕੀਤਾ।
ਜ਼ਿੰਦਗੀ ਦੀ ਸਭ ਤੋਂ ਵੱਡੀ ਗ਼ਲਤੀ ਇਹ ਸੀ: ਸ਼ਮਸੂਦੀਨ ਨੇ ਦੱਸਿਆ ਕਿ ਸਾਲ 1992 ਵਿਚ ਉਹ ਆਪਣੇ ਜਾਣ-ਪਛਾਣ ਵਾਲੇ ਦੇ ਇੱਕ ਵਿਅਕਤੀ ਨਾਲ 90 ਦਿਨਾਂ ਦੇ ਵਿਜ਼ਟਰ ਵੀਜ਼ਾ 'ਤੇ ਪਾਕਿਸਤਾਨ ਗਿਆ ਸੀ। ਇਹ ਉਸਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਸੀ। ਸਾਲ 1994 ਵਿਚ ਉਸ ਨੂੰ ਪਾਕਿਸਤਾਨ ਦੀ ਨਾਗਰਿਕਤਾ ਵੀ ਮਿਲ ਗਈ ਸੀ, ਪਰ 2012 ਵਿਚ ਪਾਕਿਸਤਾਨ ਦੀ ਪੁਲਿਸ ਨੇ ਉਸ ਨੂੰ ਜਾਸੂਸੀ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਤੇ ਉਸ ਨੂੰ ਕਰਾਚੀ ਜੇਲ੍ਹ ਵਿਚ ਰੱਖਿਆ। ਉਸ ਨੇ ਦੱਸਿਆ ਕਿ ਕਾਫੀ ਜੱਦੋਜਹਿਦ ਤੋਂ ਬਾਅਦ ਆਖਰਕਾਰ ਉਸ ਨੂੰ ਪਾਕਿਸਤਾਨ ਦੀ ਜੇਲ੍ਹ ਤੋਂ ਰਿਹਾ ਕੀਤਾ ਗਿਆ ਤੇ ਹੁਣ ਉਹ ਆਪਣੇ ਵਤਨ ਪਰਤ ਆਇਆ ਹੈ, ਜਿਸਦੇ ਲਈ ਉਸ ਨੇ ਉਮੀਦ ਛੱਡ ਦਿੱਤੀ ਸੀ।
McDonald’s free food: Mcdonald's ‘ਚ ਤੁਸੀਂ ਵੀ ਹਾਸਲ ਕਰ ਸਕਦੇ ਹੋ ਫਰੀ ਖਾਣਾ, ਫੂਡ ਚੈਨ ਦੇ ਵਰਕਰ ਨੇ ਸ਼ੇਅਰ ਕੀਤਾ ਸੀਕ੍ਰੇਟ, ਇੱਥੇ ਜਾਣੋ
ਭਾਰਤੀਆਂ ਨਾਲ ਬੁਰਾ ਸਲੂਕ ਕੀਤਾ ਜਾਂਦਾ ਹੈ: ਸ਼ਮਸੁਦੀਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਾਕਿਸਤਾਨ ਵਿਚ ਭਾਰਤੀਆਂ ਨਾਲ ਬਹੁਤ ਮਾੜਾ ਸਲੂਕ ਕੀਤਾ ਜਾਂਦਾ ਹੈ। ਉਨ੍ਹਾਂ ਨਾਲ ਦੁਸ਼ਮਣਾਂ ਵਰਗਾ ਸਲੂਕ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚ ਬਹੁਤ ਜ਼ਿਆਦਾ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਹੈ।
10 ਸਾਲਾ ਤੋਂ ਗਰੀਬਾਂ ਨੂੰ ਫਰੀ ਖਾਣਾ ਖੁਆਕੇ ਇਸ ਸਖ਼ਸ਼ ਨੇ ਕਾਈਮ ਕੀਤੀ ਮੱਨੁਖਤਾ ਦੀ ਮਿਸਾਲ, ਸੋਸ਼ਲ ਮੀਡੀਆ ‘ਤੇ ਹੋ ਰਹੀ ਸ਼ਲਾਘਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਸ਼ਮਸੂਦੀਨ 8 ਸਾਲ ਪਾਕਿਸਤਾਨ ਦੀ ਜੇਲ੍ਹ 'ਚ ਬਿਤਾਉਣ ਮਗਰੋਂ ਵਤਨ ਪਰਤੇ, ਕਿਹਾ- ਹਿੰਦੂਸਤਾਨੀਆਂ ਨਾਲ ਹੁੰਦਾ ਮਾੜਾ ਸਲੂਕ
ਏਬੀਪੀ ਸਾਂਝਾ
Updated at:
17 Nov 2020 07:15 AM (IST)
ਸ਼ਮਸੁਦੀਨ 1992 ਵਿਚ 90 ਦਿਨਾਂ ਦੌਰੇ ਦੇ ਵੀਜ਼ੇ 'ਤੇ ਪਾਕਿਸਤਾਨ ਗਿਆ ਸੀ। ਇਹ ਉਸਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਸੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚ ਭਾਰਤੀਆਂ ਨਾਲ ਬਹੁਤ ਮਾੜਾ ਸਲੂਕ ਕੀਤਾ ਜਾਂਦਾ ਹੈ।
- - - - - - - - - Advertisement - - - - - - - - -