ਗੁਜਾਰਤ 'ਚ ਟਰੰਪ ਦੇ ਸ਼ਾਹੀ ਸਵਾਗਤ ਵੇਲੇ ਫੈਲਿਆ ਕੋਰੋਨਾ, ਸ਼ਿਵ ਸੈਨਾ ਨੇ ਚੁੱਕੇ ਮੋਦੀ 'ਤੇ ਸਵਾਲ

ਏਬੀਪੀ ਸਾਂਝਾ Updated at: 31 May 2020 03:24 PM (IST)

ਰਾਉਤ ਨੇ ਦੋਸ਼ ਲਾਇਆ ਹੈ ਕਿ ਗੁਜਰਾਤ, ਮੁਬੰਈ ਤੇ ਫਿਰ ਦਿੱਲੀ 'ਚ ਕੋਰੋਨਾਵਾਇਰਸ ਟਰੰਪ ਦੇ ਸਵਾਗਤ 'ਚ 'ਨਮਸਤੇ ਟਰੰਪ' ਪ੍ਰੋਗਰਾਮ ਕਾਰਨ ਫੈਲਿਆ ਹੈ।

NEXT PREV
ਨਵੀਂ ਦਿੱਲੀ: ਸ਼ਿਵ ਸੈਨਾ ਨੇਤਾ ਸੰਜੇ ਰਾਉਤ ਨੇ ਭਾਰਤ 'ਚ ਕੋਰੋਨਵਾਇਰਸ ਫੈਲਣ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਜ਼ਿੰਮੇਵਾਰ ਦੱਸਿਆ ਹੈ। ਰਾਉਤ ਨੇ ਦੋਸ਼ ਲਾਇਆ ਹੈ ਕਿ ਗੁਜਰਾਤ, ਮੁਬੰਈ ਤੇ ਫਿਰ ਦਿੱਲੀ 'ਚ ਕੋਰੋਨਾਵਾਇਰਸ ਟਰੰਪ ਦੇ ਸਵਾਗਤ 'ਚ 'ਨਮਸਤੇ ਟਰੰਪ' ਪ੍ਰੋਗਰਾਮ ਕਾਰਨ ਫੈਲਿਆ ਹੈ। ਫਰਵਰੀ 'ਚ ਕਰਵਾਏ ਇਸ ਪ੍ਰੋਗਰਾਮ 'ਚ ਟਰੰਪ ਦੇ ਵਫ਼ਦ ਦੇ ਕੁਝ ਮੈਂਬਰਾਂ ਨੇ ਵੀ ਹਿੱਸਾ ਲਿਆ ਸੀ।

ਸ਼ਿਵ ਸੈਨਾ ਦੇ ਮੁੱਖ ਪੱਤਰ 'ਸਮਾਨਾ' ਵਿੱਚ ਆਪਣੇ ਹਫਤਾਵਾਰੀ ਕਾਲਮ ਵਿੱਚ ਰਾਉਤ ਨੇ ਕਿਹਾ, 

ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਵਾਗਤ ਲਈ ਇਕੱਠੀ ਹੋਈ ਭੀੜ ਕਾਰਨ ਗੁਜਰਾਤ ਵਿੱਚ ਕੋਰੋਨਾਵਾਇਰਸ ਫੈਲਿਆ ਕਿਉਂਕਿ ਟਰੰਪ ਦੇ ਨਾਲ ਆਏ ਵਫ਼ਦ ਦੇ ਕੁਝ ਮੈਂਬਰ ਮੁੰਬਈ, ਦਿੱਲੀ ਵੀ ਗਏ ਸਨ ਜਿਸ ਨਾਲ ਵਾਇਰਸ ਫੈਲ ਗਿਆ।-


ਅਮਰੀਕਾ 'ਤੇ ਨਵੀਂ ਬਿਪਤਾ, ਦੇਸ਼ ਦੇ 25 ਸ਼ਹਿਰਾਂ 'ਚ ਕਰਫਿਊ, ਟਰੰਪ ਦੀ ਸਖਤ ਚੇਤਾਵਨੀ

ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 24 ਫਰਵਰੀ ਨੂੰ ਅਹਿਮਦਾਬਾਦ ਵਿੱਚ ਰੋਡ ਸ਼ੋਅ ਵਿੱਚ ਹਿੱਸਾ ਲਿਆ ਜਿਸ ਵਿੱਚ ਹਜ਼ਾਰਾਂ ਲੋਕਾਂ ਨੇ ਸ਼ਮੂਲੀਅਤ ਕੀਤੀ। ਰੋਡ ਸ਼ੋਅ ਤੋਂ ਬਾਅਦ ਦੋਵਾਂ ਨੇਤਾਵਾਂ ਨੇ ਮੋਤੇਰਾ ਦੇ ਨਵੇਂ ਕ੍ਰਿਕਟ ਮੈਦਾਨ ਵਿੱਚ ਇੱਕ ਲੱਖ ਤੋਂ ਵੱਧ ਲੋਕਾਂ ਨੂੰ ਸੰਬੋਧਨ ਕੀਤਾ।

ਕਿਸਾਨਾਂ ਲਈ ਖੁਸ਼ਖਬਰੀ! ਭੱਵਿਖਬਾਣੀ ਤੋਂ ਵੀ ਦੋ ਦਿਨ ਪਹਿਲਾਂ ਆਇਆ ਮਾਨਸੂਨ

ਗੁਜਰਾਤ ਵਿੱਚ ਕੋਰੋਨਾ ਵਾਇਰਸ ਦਾ ਪਹਿਲਾ ਕੇਸ 20 ਮਾਰਚ ਨੂੰ ਉਦੋਂ ਸਾਹਮਣੇ ਆਇਆ ਜਦੋਂ ਰਾਜਕੋਟ ਦੇ ਇੱਕ ਵਿਅਕਤੀ ਤੇ ਸੂਰਤ ਦੀ ਇੱਕ ਔਰਤ ਵਿੱਚ ਇਸ ਲਾਗ ਦੀ ਪੁਸ਼ਟੀ ਹੋਈ ਸੀ।

ਇਹ ਵੀ ਪੜ੍ਹੋ: ਭਾਰਤ 'ਚ ਕੋਰੋਨਾ ਫੈਲਣ ਬਾਰੇ ਵੱਡਾ ਸੱਚ ਆਇਆ ਸਾਹਮਣੇ, ਸਿਹਤ ਮਾਹਿਰਾਂ ਦੀ ਰਿਪੋਰਟ 'ਚ ਦਾਅਵਾ

ਮਾਪਿਆਂ ਦੀ ਸਲਾਹ ਨਾਲ ਹੀ ਖੁੱਲ੍ਹਣਗੇ ਸਕੂਲ, ਸਰਕਾਰ ਨਹੀਂ ਲਵੇਗੀ ਰਿਸਕ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ 

- - - - - - - - - Advertisement - - - - - - - - -

© Copyright@2025.ABP Network Private Limited. All rights reserved.