ਅਮਰੀਕਾ 'ਤੇ ਨਵੀਂ ਬਿਪਤਾ, ਦੇਸ਼ ਦੇ 25 ਸ਼ਹਿਰਾਂ 'ਚ ਕਰਫਿਊ, ਟਰੰਪ ਦੀ ਸਖਤ ਚੇਤਾਵਨੀ

ਏਬੀਪੀ ਸਾਂਝਾ Updated at: 31 May 2020 02:35 PM (IST)

ਅਮਰੀਕਾ ਦੇ ਮਿਨੇਸੋਟਾ ਰਾਜ ਦਾ ਮਿਨੇਪੋਲਿਸ ਸ਼ਹਿਰ ਵਿੱਚ ਅਫਰੀਕੀ-ਅਮਰੀਕਨ ਦੀ ਪੁਲਿਸ ਹਿਰਾਸਤ 'ਚ ਮੌਤ ਤੋਂ ਬਾਅਦ 30 ਸ਼ਹਿਰਾਂ 'ਚ ਦੰਗੇ ਜਾਰੀ ਹਨ।

NEXT PREV
ਵਾਸ਼ਿੰਗਟਨ: ਅਮਰੀਕਾ ਦੇ ਮਿਨੇਸੋਟਾ ਰਾਜ ਦਾ ਮਿਨੇਪੋਲਿਸ ਸ਼ਹਿਰ ਵਿੱਚ ਅਫਰੀਕੀ-ਅਮਰੀਕਨ ਦੀ ਪੁਲਿਸ ਹਿਰਾਸਤ 'ਚ ਮੌਤ ਤੋਂ ਬਾਅਦ 30 ਸ਼ਹਿਰਾਂ 'ਚ ਦੰਗੇ ਜਾਰੀ ਹਨ। ਕਈ ਸ਼ਹਿਰ 'ਚ ਸ਼ਨੀਵਾਰ ਰਾਤ ਨੂੰ ਪੁਲਿਸ ਤੇ ਪ੍ਰਦਰਸ਼ਨਕਾਰੀਆਂ 'ਚ ਝੜਪ ਦੀਆਂ ਵੀ ਖਬਰਾਂ ਸਾਹਮਣੇ ਆਈਆਂ। ਇਸ ਤੋਂ ਬਾਅਦ ਲਾਸ ਏਂਜਲਸ, ਫਿਲਡੇਲਫਿਆ ਤੇ ਐਟਲਾਂਟਾ ਸਮੇਤ 16 ਰਾਜਾਂ ਦੇ 25 ਸ਼ਹਿਰਾਂ ਵਿੱਚ ਕਰਫਿਊ ਲਾਇਆ ਗਿਆ ਹੈ। ਟਰੰਪ ਨੇ ਪ੍ਰਦਰਸ਼ਨਕਾਰੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਨ੍ਹਾਂ ਕੋਲ ਖਤਰਨਾਕ ਕੁੱਤੇ ਤੇ ਜਾਨਲੇਵਾ ਹਥਿਆਰ ਹਨ।




ਅਮਰੀਕੀ ਪੁਲਿਸ 1400 ਦੇ ਕਰੀਬ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਦੋ ਦਿਨਾਂ ਦੇ ਪ੍ਰਦਰਸ਼ਨਾਂ ਦੌਰਾਨ ਮਿਨੀਸੋਟਾ ਵਿੱਚ 80 ਪ੍ਰਤੀਸ਼ਤ ਨਜ਼ਰਬੰਦ ਮਿਨੇਪੋਲਿਸ ਤੋਂ ਹਨ।



ਮਿਨੀਸੋਟਾ ਵਿੱਚ ਵੀਰਵਾਰ ਦੁਪਹਿਰ ਤੋਂ ਸ਼ਨੀਵਾਰ ਦੁਪਹਿਰ ਤੱਕ ਦੰਗੇ, ਚੋਰੀ, ਭੰਨ ਤੋੜ ਦੇ ਨੁਕਸਾਨ ਦੇ ਦੋਸ਼ ਵਿੱਚ 51 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਇਨ੍ਹਾਂ ਵਿੱਚੋਂ 43 ਲੋਕ ਮਿਨੇਪੋਲਿਸ ਦੇ ਹਨ। ਪ੍ਰਦਰਸ਼ਨ ਦੇ ਦੌਰਾਨ ਫਿਲਡੇਲਫਿਯਾ ਵਿੱਚ 13 ਪੁਲਿਸ ਮੁਲਾਜ਼ਮ ਜ਼ਖਮੀ ਹੋਏ ਸਨ। ਪੁਲਿਸ ਕਮਿਸ਼ਨਰ ਡੈਨੀਅਲ ਆਉਟਲਾ ਅਨੁਸਾਰ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੇ ਚਾਰ ਵਾਹਨ ਵੀ ਸਾੜੇ ਸਨ। ਪੁਲਿਸ ਨੇ ਇਸ ਦੌਰਾਨ 14 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ।



ਸ਼ੁੱਕਰਵਾਰ ਨੂੰ ਸੈਂਕੜੇ ਲੋਕਾਂ ਨੇ ਵ੍ਹਾਈਟ ਹਾਊਸ ਦੇ ਬਾਹਰ ਵੀ ਰੋਸ ਪ੍ਰਦਰਸ਼ਨ ਕੀਤਾ, ਜਿਸ ਤੋਂ ਬਾਅਦ ਇਸਨੂੰ ਬੰਦ ਕਰ ਦਿੱਤਾ ਗਿਆ। ਸ਼ਨੀਵਾਰ ਨੂੰ ਪ੍ਰਦਰਸ਼ਨਕਾਰੀ ਵ੍ਹਾਈਟ ਹਾਊਸ ਦੇ ਬਾਹਰ ਇਕੱਠੇ ਹੋਏ। ਇਸ ਤੋਂ ਬਾਅਦ ਸੁਰੱਖਿਆ ਅਧਿਕਾਰੀਆਂ ਨਾਲ ਝੜਪ ਵੀ ਹੋਈ।



ਟਰੰਪ ਨੇ ਕਿਹਾ,

ਬਹੁਤ ਕੂਲ, ਮੈਂ ਹਰ ਘਟਨਾ ਦੇਖ ਰਿਹਾ ਸੀ।" ਮੈਂ ਬਹੁਤ ਸੁਰੱਖਿਅਤ ਮਹਿਸੂਸ ਕਰ ਰਿਹਾ ਸੀ। ਵੱਡੀ ਭੀੜ ਪੇਸ਼ੇਵਰ ਤੌਰ 'ਤੇ ਸੰਗਠਿਤ ਹੋਈ, ਪਰ ਕੋਈ ਵੀ ਵਾੜ ਨੂੰ ਤੋੜਨ ਦੇ ਨੇੜੇ ਨਹੀਂ ਆਇਆ। ਜੇ ਉਹ ਆ ਜਾਂਦੇ, ਤਾਂ ਉਨ੍ਹਾਂ ਦਾ ਖਤਰਨਾਕ ਕੁੱਤਿਆਂ ਅਤੇ ਮਾਰੂ ਹਥਿਆਰਾਂ ਨਾਲ ਸਵਾਗਤ ਕੀਤਾ ਜਾਂਦਾ।  -



 


ਇਨ੍ਹਾਂ ਰਾਜਾਂ ਵਿੱਚ ਪ੍ਰਦਰਸ਼ਨ ਹੋ ਰਹੇ ਹਨ
ਕੈਲੀਫੋਰਨੀਆ, ਕੋਲੋਰਾਡੋ, ਫਲੋਰਿਡਾ, ਜਾਰਜੀਆ, ਇਲੀਨੋਇਸ, ਕੈਂਟਕੀ, ਮਿਨੇਸੋਟਾ, ਨਿਊ ਯਾਰਕ, ਓਹੀਓ, ਓਰੇਗਨ, ਪੈਨਸਿਲਵੇਨੀਆ, ਸਾਊਥ ਕੈਰੋਲਿਨਾ, ਟੈਨਸੀ, ਯੂਟਾ, ਵਾਸ਼ਿੰਗਟਨ, ਵਿਸਕਾਨਸਿਨ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ 

- - - - - - - - - Advertisement - - - - - - - - -

© Copyright@2025.ABP Network Private Limited. All rights reserved.