ਨਵੀਂ ਦਿੱਲੀ: ਦੇਸ਼ 'ਚ ਪਰਵਾਸੀ ਮਜ਼ਦੂਰਾਂ ਨੂੰ ਜੇਕਰ ਲੌਕਡਾਊਨ ਤੋਂ ਪਹਿਲਾਂ ਆਪਣੇ ਘਰਾਂ ਨੂੰ ਜਾਣ ਦਿੱਤਾ ਜਾਂਦਾ ਤਾਂ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਸੀ ਕਿਉਂਕਿ ਉਸ ਵੇਲੇ ਵਾਇਰਸ ਘੱਟ ਪੱਧਰ 'ਤੇ ਫੈਲਿਆ ਸੀ। ਸਿਹਤ ਸਬੰਧੀ ਮਾਹਿਰਾਂ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ।


ਏਮਜ਼, ਜੇਐਨਯੂ, ਬੀਐਚਯੂ ਸਮੇਤ ਹੋਰ ਸੰਸਥਾਵਾਂ ਦੇ ਸਿਹਤ ਮਾਹਿਰਾਂ ਨੇ ਕੋਰੋਨਾ ਵਾਇਰਸ ਕਾਰਜ ਬਲ ਦੀ ਰਿਪੋਰਟ 'ਚ ਕਿਹਾ ਕਿ ਪਰਤ ਰਹੇ ਪਰਵਾਸੀ ਹੁਣ ਦੇਸ਼ ਦੇ ਹਰ ਹਿੱਸੇ ਤਕ ਵਾਇਰਸ ਲੈ ਕੇ ਜਾ ਰਹੇ ਹਨ।


ਇੰਡੀਅਨ ਪਬਲਿਕ ਹੈਲਥ ਐਸੋਸੀਏਸ਼ਨ, ਇਇੰਡੀਅਨ ਐਸੋਸੀਏਸ਼ਨ ਆਫ ਪ੍ਰੀਵੇਂਟਿਵ ਐਂਡ ਸੋਸ਼ਲ ਮੈਡੀਸਨ ਤੇ ਇੰਡੀਅਨ ਐਸੋਸੀਏਸ਼ਨ ਆਫ਼ ਐਪਿਜੇਮੌਲੇਜਿਸਟ ਦੇ ਮਾਹਿਰਾਂ ਵੱਲੋਂ ਤਿਆਰ ਕੀਤੀ ਰਿਪੋਰਟ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੋਲ ਭੇਜੀ ਗਈ ਹੈ। ਉਨ੍ਹਾਂ ਦੱਸਿਆ ਕਿ ਭਾਰਤ 'ਚ 25 ਮਈ ਤੋਂ 30 ਮਈ ਤਕ ਦੇਸ਼ਵਿਆਪੀ ਲੌਕਡਾਊਨ ਸਭ ਤੋਂ ਸਖ਼ਤ ਰਿਹਾ ਤੇ ਇਸ ਦੌਰਾਨ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧੇ।


ਉਨ੍ਹਾਂ ਰਿਪੋਰਟ 'ਚ ਲਿਖਿਆ ਨੀਤੀ ਨਿਰਮਾਤਾਵਾਂ ਨੇ ਸਪਸ਼ਟ ਤੌਰ 'ਤੇ ਪ੍ਰਸ਼ਾਸਨਿਕ ਅਫ਼ਸਰਾਂ 'ਤੇ ਭਰੋਸਾ ਕੀਤਾ। ਮਹਾਮਾਰੀ ਵਿਗਿਆਨ, ਜਨ ਸਿਹਤ, ਦਵਾਈਆਂ ਤੇ ਸਮਾਜਿਕ ਵਿਗਿਆਨੀਆਂ ਦੇ ਖੇਤਰ 'ਚ ਵਿਗਿਆਨ ਮਾਹਿਰਾਂ ਨਾਲ ਗੱਲਬਾਤ ਸੀਮਤ ਰਹੀ। ਇਸ 'ਚ ਕਿਹਾ ਗਿਆ ਕਿ ਭਾਰਤ ਮਨੁੱਖੀ ਸੰਕਟ ਤੇ ਬਿਮਾਰੀ ਫੈਲਣ ਦੇ ਲਿਹਾਜ਼ ਨਾਲ ਭਾਰੀ ਕੀਮਤ ਚੁਕਾ ਚੁੱਕਾ ਹੈ।


ਮਾਹਿਰਾਂ ਨੇ ਜਨ ਸਿਹਤ ਤੇ ਮਨੁੱਖੀ ਸੰਕਟਾਂ ਨਾਲ ਨਜਿੱਠਣ ਲਈ ਕੇਂਦਰ, ਸੂਬਾ ਤੇ ਜ਼ਿਲ੍ਹਾ ਪੱਧਰਾਂ 'ਤੇ ਅੰਤਰ ਅਨੁਸ਼ਾਸਨਮਈ ਜਨ ਸਿਹਤ ਤੇ ਸਿਹਤ ਮਾਹਿਰਾਂ, ਸਮਾਜਿਕ ਵਿਗਿਆਨੀਆਂ ਦੀ ਇਕ ਕਮੇਟੀ ਦਾ ਗਠਨ ਕਰਨ ਦੀ ਸਿਫਾਰਸ਼ ਕੀਤੀ ਹੈ।


ਇਹ ਵੀ ਪੜ੍ਹੋ: ਮੀਂਹ ਦਾ ਕੋਰੋਨਾ ਵਾਇਰਸ 'ਤੇ ਰਹੇਗਾ ਵੱਡਾ ਅਸਰ, ਜ਼ਿਆਦਾ ਸਾਵਧਾਨੀ ਵਰਤਣ ਦੀ ਲੋੜ


ਉਨ੍ਹਾਂ ਸੁਝਾਅ ਦਿੱਤਾ ਕਿ ਜਾਂਚ ਦੇ ਨਤੀਜਿਆਂ ਸਮੇਤ ਸਾਰੇ ਅੰਕੜੇ ਜਨਤਕ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਇਸ ਕੌਮਾਂਤਰੀ ਮਹਾਮਾਰੀ 'ਤੇ ਕਾਬੂ ਪਾਉਣ ਦਾ ਰਾਹ ਲੱਭਿਆ ਜਾ ਸਕੇ।


ਇਹ ਵੀ ਪੜ੍ਹੋ: