ਦੇਹਰਾਦੂਨ: ਉੱਤਰ ਪ੍ਰਦੇਸ਼ 'ਚ ਸਪਾ ਸਰਕਾਰ ਸਮੇਂ ਪਾਰਟੀ ਦੇ ਵੱਡੇ ਨੇਤਾ ਆਜਮ ਖ਼ਾਨ ਦੀਆਂ ਮੱਝਾਂ ਚੋਰੀ ਦਾ ਮੁੱਦਾ ਚਰਚਾ 'ਚ ਰਿਹਾ ਸੀ। ਆਜਮ ਖਾਨ ਦੀਆਂ ਮੱਝਾਂ ਲੱਭਣ ਲਈ ਪੁਲਿਸ ਨੇ ਦਿਨ-ਰਾਤ ਇਕ ਕਰ ਦਿੱਤਾ ਸੀ। ਹੁਣ ਉਤਰਾਖੰਡ ਦੀ ਮਹਿਲਾ ਸਸ਼ਕਤੀਕਰਨ ਅਤੇ ਬਾਲ ਵਿਕਾਸ ਮੰਤਰੀ ਰੇਖਾ ਆਰਿਆ ਦੀਆਂ ਮੱਛੀਆਂ ਚੋਰੀ ਹੋਣ ਦੀ ਚਰਚਾ ਹੈ।


ਰੇਖਾ ਆਰਿਆ ਦੀਆਂ 30 ਹਜ਼ਾਰ ਮੱਛੀਆਂ ਚੋਰੀ ਹੋ ਗਈਆਂ ਹਨ। ਮੰਤਰੀ ਦੇ ਤਲਾਬ 'ਚੋਂ ਮੱਛੀਆਂ ਚੋਰੀ ਹੋਣ ਮਗਰੋਂ ਪੁਲਿਸ ਵਿਭਾਗ 'ਚ ਹੜਕੰਪ ਮੱਚ ਗਿਆ ਹੈ। ਮੱਛੀਆਂ ਚੋਰੀ ਦਾ ਇਲਜ਼ਾਮ ਉਨ੍ਹਾਂ ਦੇ ਹੀ ਪੁਰਾਣੇ ਕੇਅਰਟੇਕਰ 'ਤੇ ਲੱਗਾ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


ਕਮਲਾ ਹੈਰਿਸ ਦਾ ਕਸ਼ਮੀਰ 'ਤੇ ਕੀ ਹੈ ਰੁਖ਼? ਹੋ ਰਹੀ ਖ਼ੂਬ ਚਰਚਾ


ਰੇਖਾ ਆਰਿਆ ਦਾ ਬਰੇਲੀ 'ਚ ਲਾਲਪੁਰ ਪਿੰਡ ਕੋਲ ਇਕ ਫਾਰਮ ਹਾਊਸ ਹੈ। ਇਸ ਫਾਰਮ ਹਾਊਸ 'ਤੇ ਇਕ ਤਲਾਬ ਹੈ ਜਿੱਥੇ ਮੱਛੀ ਪਾਲਣ ਦਾ ਕੰਮ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਪਸ਼ੂਪਾਲਣ, ਮੁਰਗੀ ਪਾਲਣ ਦਾ ਕਿੱਤਾ ਵੀ ਹੁੰਦਾ ਹੈ। ਇਸ ਦੀ ਦੇਖਰੇਖ ਫਾਰਮ ਹਾਊਸ 'ਚ ਰਹਿਣ ਵਾਲੇ ਕੇਅਰਟੇਕਰ ਮਦਨ ਲਾਲ ਸਾਹੂ ਕਰਦੇ ਹਨ।


ਟਰੰਪ ਦਾ ਦਾਅਵਾ, 'ਭਾਰਤੀ ਮੂਲ ਦੀ ਕਮਲਾ ਹੈਰਿਸ ਤੋਂ ਜ਼ਿਆਦਾ ਭਾਰਤੀ ਸਮਰਥਕ ਮੇਰੇ ਨਾਲ'


ਮਦਨ ਲਾਲ ਸਾਹੂ ਦੇ ਮੁਤਾਬਕ ਰੇਖਾ ਆਰਿਆ ਦੇ ਤਲਾਬ 'ਚ ਕਰੀਬ 30 ਹਜ਼ਾਰ ਮੱਛੀਆਂ ਸਨ ਪਰ ਹੁਣ ਨਹੀਂ ਹਨ। ਚੋਰੀ ਦਾ ਇਲਜ਼ਾਮ ਕੇਅਰਟੇਕਰ ਵੱਲੋਂ ਪੁਰਾਣੇ ਕੇਅਰਟੇਕਰ 'ਤੇ ਲਾਇਆ ਗਿਆ ਹੈ। ਪੁਲਿਸ ਨੇ ਪੁਰਾਣੇ ਕੇਅਰਟੇਕਰ ਵਿਸ਼ਰਾਮ ਸਿੰਘ 'ਤੇ ਚੋਰੀ ਦਾ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


ਕੈਪਟਨ ਦੇ ਵਜ਼ੀਰ ਨੇ ਮੰਨਿਆ 'ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਸਰਕਾਰ ਦੀ ਅਣਗਹਿਲੀ'

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ