ਨਵੀਂ ਦਿੱਲੀ: ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਸ਼ਨੀਵਾਰ ਨੂੰ ਬੰਗਲਾਦੇਸ਼ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਭਾਸ਼ਣ ‘ਤੇ ਦਿੱਤੀ ਟਿੱਪਣੀ ਲਈ ਮੁਆਫੀ ਮੰਗ ਲਈ ਹੈ। ਉਸਨੇ ਆਪਣੀ ਗਲਤੀ ਮੰਨ ਲਈ ਅਤੇ ਕਿਹਾ ਕਿ ਉਸਨੇ ਜਲਦਬਾਜ਼ੀ ਵਿੱਚ ਸਿਰਲੇਖ ਅਤੇ ਟਵੀਟ ਪੜ੍ਹ ਕੇ ਟਵਿੱਟਰ 'ਤੇ ਪ੍ਰਤੀਕ੍ਰਿਆ ਦਿੱਤੀ ਸੀ।
ਥਰੂਰ ਨੇ ਟਵੀਟ ਕੀਤਾ ਕਿ, "ਜੇ ਮੈਂ ਗਲਤ ਹਾਂ ਤਾਂ ਮੈਨੂੰ ਆਪਣੀ ਗਲਤੀ ਮੰਨਣ ਵਿੱਚ ਕੋਈ ਇਤਰਾਜ਼ ਨਹੀਂ। ਕੱਲ੍ਹ, ਜਲਦਬਾਜ਼ੀ ਵਿੱਚ ਕੁਝ ਟਵੀਟ ਅਤੇ ਸੁਰਖੀਆਂ ਨੂੰ ਪੜ੍ਹਨ ਤੋਂ ਬਾਅਦ, ਮੈਂ ਟਵੀਟ ਕੀਤਾ ਸੀ।ਉਸਨੇ ਲਿਖਿਆ ਕਿ "ਹਰ ਕੋਈ ਜਾਣਦਾ ਹੈ ਕਿ ਬੰਗਲਾਦੇਸ਼ ਨੂੰ ਕਿਸ ਨੇ ਆਜ਼ਾਦ ਕਰਵਾਇਆ" ਦਾ ਅਰਥ ਸੀ ਕਿ ਇੰਦਰਾ ਗਾਂਧੀ ਦੇ ਯੋਗਦਾਨ ਬਾਰੇ ਨਹੀਂ ਦੱਸਿਆ ਗਿਆ ਸੀ, ਪਰ ਪ੍ਰਧਾਨ ਮੰਤਰੀ ਮੋਦੀ ਨੇ ਇਸ ਦਾ ਜ਼ਿਕਰ ਕੀਤਾ ਸੀ, ਇਸ ਲਈ ਮੁਆਫ਼ੀ।
ਇਹ ਵੀ ਪੜ੍ਹੋ: ਕੈਪਟਨ ਸਰਕਾਰ ਨੂੰ ਵੱਡਾ ਝਟਕਾ! ਗੈਂਗਸਟਰ ਮੁਖ਼ਤਾਰ ਅੰਸਾਰੀ 'ਤੇ ਸੁਪਰੀਮ ਕੋਰਟ ਦਾ ਆਇਆ ਫੈਸਲਾ
ਤਿਰੂਵਨੰਤਪੁਰਮ ਤੋਂ ਸਾਂਸਦ ਸ਼ਸ਼ੀ ਥਰੂਰ ਨੇ ਪਹਿਲਾਂ ਬੰਗਲਾਦੇਸ਼ ਦੇ ਨਿਰਮਾਣ ਵਿੱਚ ਇੰਦਰਾ ਗਾਂਧੀ ਦੀ ਭੂਮਿਕਾ ਨੂੰ ਨਜ਼ਰ ਅੰਦਾਜ਼ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੂੰ ਨਿਸ਼ਾਨਾ ਬਣਾਇਆ ਸੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਥਰੂਰ ਨੇ ਇੱਕ ਟਵੀਟ ਜ਼ਰੀਏ ਪ੍ਰਧਾਨ ਮੰਤਰੀ ਮੋਦੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਸੀ ਕਿ "ਅੰਤਰਰਾਸ਼ਟਰੀ ਸਿੱਖਿਆ: ਸਾਡੇ ਪ੍ਰਧਾਨ ਮੰਤਰੀ ਬੰਗਲਾਦੇਸ਼ ਦੇ ਲੋਕਾਂ ਨੂੰ ਭਾਰਤੀ 'ਜਾਅਲੀ ਖ਼ਬਰਾਂ' ਦਾ ਸੁਆਦ ਚੱਖਾ ਰਹੇ ਹਨ। ਉਨ੍ਹਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਬੰਗਲਾਦੇਸ਼ ਨੂੰ ਕਿਸ ਨੇ ਆਜ਼ਾਦ ਕਰਵਾਇਆ ਹੈ। ਥਰੂਰ ਦਾ ਇਹ ਟਵੀਟ ਬੰਗਲਾਦੇਸ਼ ਯੁੱਧ ਵਿੱਚ ਇੰਦਰਾ ਗਾਂਧੀ ਦੇ ਯੋਗਦਾਨ ਬਾਰੇ ਸੀ।
ਇਹ ਵੀ ਪੜ੍ਹੋ: ਆਪਣੀ ਨਵੀਂ ਕਾਰ ਨੂੰ ਬਣਾਓ ਇਕਦਮ ਫਿੱਟ, ਲੰਬੇ ਸਮੇਂ ਤੱਕ ਮੇਂਟਨੈੱਸ ਦੇ ਖਰਚੇ ਤੋਂ ਵੀ ਬਚੋ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :