ਨਵੇਂ ਢੰਗ ਨਾਲ ਕੋਵਿਡ-19 ਦੇ ਮਰੀਜ਼ਾਂ ਨੂੰ ਵੱਡੀ ਰਾਹਤ:
ਇੱਕ ਤਜ਼ਰਬੇ ਦੇ ਤੌਰ ‘ਤੇ ਇਜ਼ਰਾਈਲੀ ਦਵਾਈ ਕੰਪਨੀ ਨੇ ਕੋਵਿਡ-19 ਦੇ ਮਰੀਜ਼ਾਂ ਦਾ ਹਫ਼ਤੇ ਲਈ ਤਿੰਨ ਮੈਡੀਕਲ ਕੇਂਦਰਾਂ ਵਿੱਚ ਇਲਾਜ ਕੀਤਾ। ਜਿਨ੍ਹਾਂ ਮਰੀਜ਼ਾਂ ‘ਤੇ ਇਹ ਨਵਾਂ ਡਾਕਟਰੀ ਤਰੀਕਾ ਅਪਣਾਇਆ ਗਿਆ ਸੀ, ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋਇਆ। ਇਨ੍ਹਾਂ ਦੀ ਸਾਹ ਲੈਣ ਸਬੰਧੀ ਸਾਰੀਆਂ ਤਕਲੀਫ਼ਾਂ ਦੂਰ ਹੋ ਗਈਆਂ ਹਨ। Pluristem Therapeutics Inc. ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਦੇ ਸ਼ੁਰੂਆਤੀ ਅੰਕੜਿਆਂ ਵਿੱਚ ਸਾਰੇ ਸੱਤ ਮਰੀਜ਼ਾਂ ਵਿੱਚੋਂ 100 ਪ੍ਰਤੀਸ਼ਤ ਸਿਹਤਮੰਦ ਪਾਏ ਗਏ ਹਨ।
ਇਲਾਜ ਮਰੀਜ਼ਾਂ ਲਈ ਪ੍ਰਭਾਵਸ਼ਾਲੀ ਹੋਣ ਦੀ ਸੰਭਾਵਨਾ ਬਾਰੇ, ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਯਕੀ ਯਾਨੀ ਨੇ ਕਿਹਾ, "ਅਸੀਂ ਸ਼ੁਰੂਆਤੀ ਨਤੀਜਿਆਂ ਤੋਂ ਖੁਸ਼ ਹਾਂ। ਅਸੀਂ ਮਰੀਜ਼ਾਂ ਤੇ ਸਿਹਤ ਪ੍ਰਣਾਲੀਆਂ ਦੇ ਲਾਭ ਲਈ ਪੀ ਐਲ ਐਕਸ ਸੈੱਲਾਂ ਦੀ ਵਰਤੋਂ 'ਤੇ ਦ੍ਰਿੜ ਹਾਂ।"
ਕੰਪਨੀ ਕਲੀਨੀਕਲ ਅਜ਼ਮਾਇਸ਼ ਨੂੰ ਵਧਾਉਣ 'ਤੇ ਕੰਮ ਕਰ ਰਹੀ ਹੈ:
ਇਸ ਸਮੇਂ ਕੰਪਨੀ ਵੱਡੀ ਗਿਣਤੀ ‘ਚ ਮਰੀਜ਼ਾਂ ਨੂੰ ਪੀ ਐਲ ਐਕਸ ਸੈਲ ਦੇਣ ਦਾ ਦਾਅਵਾ ਕਰ ਰਹੀ ਹੈ। ਇਸ ਤੋਂ ਇਲਾਵਾ ਇਹ ਅੰਤਰਰਾਸ਼ਟਰੀ ਕਲੀਨੀਕਲ ਅਜ਼ਮਾਇਸ਼ਾਂ ਦੇ ਵਿਕਲਪ 'ਤੇ ਵੀ ਵਿਚਾਰ ਕਰ ਰਹੀ ਹੈ ਤਾਂ ਜੋ ਕੋਰੋਨਾਵਾਇਰਸ ਦੇ ਲੱਛਣਾਂ ਵਾਲੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਸਕੇ। ਕੰਪਨੀ ਨੇ ਇਜ਼ਰਾਈਲ ਵਿੱਚ ਹਮਦਰਦੀ ਵਰਤਣ ਪ੍ਰੋਗਰਾਮ ਤਹਿਤ ਪਹਿਲੇ ਤਿੰਨ ਕੋਵਿਡ -19 ਮਰੀਜ਼ਾਂ ਦਾ ਇਲਾਜ ਕੀਤਾ। ਇਜ਼ਰਾਈਲ ਤੋਂ ਇਲਾਵਾ ਕੰਪਨੀ ਇੱਕ ਕਲੀਨੀਕਲ ਰਣਨੀਤੀ ਨੂੰ ਪ੍ਰਭਾਸ਼ਿਤ ਕਰਨ ਲਈ ਅਮਰੀਕਾ ਤੇ ਯੂਰਪ ਵਿੱਚ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ।
ਇਹ ਵੀ ਪੜ੍ਹੋ :
ਅਮਰੀਕੀ ਰਿਸਰਚ ਦੇ ਦਾਅਵੇ ਤੋਂ ਸਹਿਮੀ ਦੁਨੀਆ, ਹੁਣ ਇੰਝ ਵੀ ਨਹੀਂ ਰੋਕਿਆ ਜਾ ਸਕਦਾ ਕੋਰੋਨਾ!
ਥਾਣੇਦਾਰ ਦਾ ਗੁੱਟ ਵੱਢਣ ਵਾਲੇ ਨਿਹੰਗਾਂ ਬਾਰੇ ਵੱਡਾ ਖੁਲਾਸਾ