JEE Main 2021 February Result: ਨੈਸ਼ਨਲ ਟੈਸਟਿੰਗ ਏਜੰਸੀ ਦੁਆਰਾ ਜਾਰੀ ਕੀਤੇ ਗਏ ਪ੍ਰੀਖਿਆ ਕੈਲੰਡਰ ਦੇ ਅਨੁਸਾਰ, ਫਰਵਰੀ ਦੇ ਸੈਸ਼ਨ ਲਈ ਜੇਈਈ ਮੇਨ 2021 ਦੀ ਪ੍ਰੀਖਿਆ ਦੇ ਰਿਜ਼ਲਟ 7 ਮਾਰਚ ਨੂੰ ਜਾਰੀ ਕੀਤੇ ਜਾਣਗੇ। ਜਿਹੜੇ ਉਮੀਦਵਾਰ ਜੇਈਈ ਮੇਨ 2021 ਫਰਵਰੀ ਦੇ ਸੈਸ਼ਨ ਦੀ ਪ੍ਰੀਖਿਆ 'ਚ ਸ਼ਾਮਲ ਹੋਏ ਸੀ, ਉਹ ਆਪਣਾ ਰਿਜ਼ਲਟ ਚੈੱਕ ਕਰ ਸਕਣਗੇ।

 

ਨੈਸ਼ਨਲ ਟੈਸਟਿੰਗ ਏਜੰਸੀ ਨੇ ਜੇਈਈ ਮੇਨ 2021 ਦੀ ਅਨਸਰ ਕੀ 1 ਮਾਰਚ 2021 ਨੂੰ ਜਾਰੀ ਕੀਤੀ ਸੀ ਅਤੇ ਇਸ ਦੇ ਲਈ ਇਤਰਾਜ਼ ਦਾਇਰ ਕਰਨ ਦੀ ਆਖ਼ਰੀ ਤਰੀਕ 3 ਮਾਰਚ 2021 ਸੀ।

 

JEE Main 2021 ਰਿਜ਼ਲਟ: ਇੰਝ ਕਰੋ ਡਾਊਨਲੋਡ

-ਵਿਦਿਆਰਥੀ ਪਹਿਲਾਂ ਅਧਿਕਾਰਤ ਵੈੱਬਸਾਈਟ, jeemain.nta.nic.in 'ਤੇ ਜਾਣ।

 

-ਹੋਮ ਪੇਜ 'ਤੇ ਦਿੱਤੇ ਰਿਜ਼ਲਟ ਲਿੰਕ 'ਤੇ ਕਲਿੱਕ ਕਰੋ।

 

-ਖੁੱਲ੍ਹਣ ਵਾਲੇ ਨਵੇਂ ਪੇਜ 'ਤੇ, ਆਪਣੇ ਲੌਗਇਨ ਕਰੀਡੇਂਸ਼ੀਅਲ ਭਰੋ ਅਤੇ ਸਬਮਿਟ ਬਟਨ 'ਤੇ ਕਲਿਕ ਕਰੋ।

 

-ਤੁਹਾਡਾ ਰਿਜ਼ਲਟ ਅਧਿਕਾਰਤ ਵੈਬਸਾਈਟ 'ਤੇ ਆ ਜਾਵੇਗਾ। 

 

ਐਨਟੀਏ ਅੱਜ ਜੇਈਈ ਮੇਨ ਦੀ ਰੈਂਕਿੰਗ ਜਾਰੀ ਨਹੀਂ ਕਰੇਗਾ। ਰੈਂਕ ਦਾ ਐਲਾਨ ਬਾਕੀ ਸੈਸ਼ਨਾਂ ਭਾਵ ਮਾਰਚ, ਅਪ੍ਰੈਲ ਅਤੇ ਮਈ ਸੈਸ਼ਨਾਂ ਵਿੱਚ ਪ੍ਰਦਰਸ਼ਨ ਦੀ ਗਣਨਾ ਕਰਨ ਤੋਂ ਬਾਅਦ ਕੀਤਾ ਜਾਵੇਗਾ।

Education Loan Information:

Calculate Education Loan EMI