ਚੰਡੀਗੜ੍ਹ: ਪੰਜਾਬ ਦੇ ਥਰਮਲ ਪਲਾਂਟਾਂ ਤੱਕ ਕੋਲਾ ਨਾ ਪਹੁੰਚਣ ਕਾਰਨ ਬਿਜਲੀ ਦਾ ਉਤਪਾਦਨ ਬੰਦ ਹੋ ਗਿਆ ਹੈ। ਕੈਪਟਨ ਸਰਕਾਰ ਨੇ ਦੱਸਿਆ ਕਿ ਕੋਲੇ ਦੀ ਕਮੀ ਕਾਰਨ ਅੱਜ ਆਖਰੀ GVK ਥਰਮਲ ਪਲਾਂਟ ਵੀ ਬੰਦ ਹੋ ਗਿਆ ਹੈ।
ਪੰਜਾਬ 'ਚ ਸਰਕਾਰੀ ਤੇ ਨਿਜੀ ਪੰਜ ਥਰਮਲ ਪਲਾਂਟ ਹਨ, ਜਿਨ੍ਹਾਂ 'ਚੋਣ 4 ਪਹਿਲਾਂ ਹੀ ਬੰਦ ਹੋ ਚੁਕੇ ਹਨ। ਪੰਜਾਬ 'ਚ ਹੁਣ ਲੰਬੇ-ਲੰਬੇ ਪਾਵਰ ਕੱਟ ਲਗ ਸਕਦੇ ਹਨ। ਸੂਬਾ ਸਰਕਾਰ ਨੇ ਹੋਰਨਾਂ ਸਰੋਤਾਂ ਤੋਂ ਬਿਜਲੀ ਖਰੀਦ ਕੇ ਪੰਜਾਬ ਦੀ ਪਾਵਰ ਸਪਲਾਈ ਬਹਾਲ ਰੱਖੀ ਹੈ।
ਕੇਂਦਰ ਸਰਕਾਰ ਦੇ ਝਟਕੇ ਮਗਰੋਂ ਕੈਪਟਨ ਦਾ ਵੱਡਾ ਐਲਾਨ
ਸਰਕਾਰ ਦਾ ਕਹਿਣਾ ਹੈ ਕਿ ਰੇਲ ਮੰਤਰਾਲੇ ਵਲੋਂ ਮਾਲ ਗੱਡੀਆਂ ਨਾ ਸ਼ੁਰੂ ਕਰਨ ਕਰਕੇ ਇਹ ਨੌਬਤ ਆਈ ਹੈ। ਕੇਂਦਰ ਸਰਕਾਰ ਵਲੋਂ ਕਿਹਾ ਜਾ ਰਿਹਾ ਹੈ ਜਦ ਤੱਕ ਕਿਸਾਨ ਯਾਤਰੀ ਗੱਡੀਆਂ ਨੂੰ ਜਾਣ ਦੀ ਇਜਾਜ਼ਤ ਨਹੀਂ ਦੇਣਗੇ, ਉੰਨਾ ਚਿਰ ਮਾਲ ਗੱਡੀਆਂ ਨੂੰ ਪੰਜਾਬ 'ਚ ਚੱਲਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਜਾਵੇਗੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਪੰਜਾਬ 'ਚ ਹੁਣ ਲਗਣਗੇ ਲੰਬੇ ਪਾਵਰ ਕੱਟ! ਕੋਲਾ ਨਾ ਪਹੁੰਚਣ ਕਰਕੇ ਬਿਜਲੀ ਦਾ ਉਤਪਾਦਨ ਹੋਇਆ ਬੰਦ
ਏਬੀਪੀ ਸਾਂਝਾ
Updated at:
03 Nov 2020 05:40 PM (IST)
ਪੰਜਾਬ ਦੇ ਥਰਮਲ ਪਲਾਂਟਾਂ ਤੱਕ ਕੋਲਾ ਨਾ ਪਹੁੰਚਣ ਕਾਰਨ ਬਿਜਲੀ ਦਾ ਉਤਪਾਦਨ ਬੰਦ ਹੋ ਗਿਆ ਹੈ। ਕੈਪਟਨ ਸਰਕਾਰ ਨੇ ਦੱਸਿਆ ਕਿ ਕੋਲੇ ਦੀ ਕਮੀ ਕਾਰਨ ਅੱਜ ਆਖਰੀ GVK ਥਰਮਲ ਪਲਾਂਟ ਵੀ ਬੰਦ ਹੋ ਗਿਆ ਹੈ।
ਸੰਕੇਤਕ ਤਸਵੀਰ
- - - - - - - - - Advertisement - - - - - - - - -