ਚੰਡੀਗੜ੍ਹ: ਵਿੱਤ ਮੰਤਰੀ ਮਨਪ੍ਰੀਤ ਬਾਦਲ ਪੰਜਾਬ ਵਿਧਾਨ ਸਭਾ 'ਚ ਬਜਟ ਪੇਸ਼ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਵੱਡਾ ਐਲਾਨ ਕਰਦਿਆਂ ਰਿਟਾਇਰਮੈਂਟ ਦੀ ਉਮਰ 60 ਸਾਲ ਘੱਟ ਕਰਕੇ 58 ਸਾਲ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਨਵੀਂ ਭਰਤੀ ਵੀ ਜਲਦੀ ਹੀ ਸ਼ੁਰੂ ਕਰ ਦਿੱਤੀ ਜਾਵੇਗੀ।


ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਦੀਆਂ ਮੰਡੀਆਂ 'ਚ ਫਲ, ਸਬਜ਼ੀ ਵੇਚਣ ਜਾਂਦੇ ਹੋਏ ਮੰਡੀ ਦੀ ਫੀਸ 4% ਲੱਗਦੀ ਹੈ ਜਿਸ 'ਤੇ ਫੈਸਲਾ ਲਿਆ ਗਿਆ ਕਿ ਇਹ ਘਟਾ ਕੇ 1% ਕੀਤੀ ਗਈ ਹੈ। ਉਨ੍ਹਾਂ ਕਿਹਾ ਇਸ 'ਚ ਘਪਲਾ ਹੁੰਦਾ ਸੀ ਜੋ ਹੁਣ ਮੁਮਕਿਨ ਨਹੀਂ।

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦਾ ਕੁੱਲ ਬਜਟ 2020-21 ਲਈ 1.54 ਲੱਖ ਕਰੋੜ ਰੁਪਏ ਹੋਵੇਗਾ।

ਇਹ ਵੀ ਪੜ੍ਹੋ:

ਅਕਾਲੀਆਂ ਨੂੰ ਮਹਿੰਗਾ ਪਿਆ ਮਨਪ੍ਰੀਤ ਬਾਦਲ ਨਾਲ ਪੰਗਾ