ਹਿੰਸਾ ਪ੍ਰਭਾਵਿਤ ਇਲਾਕਿਆਂ 'ਚ ਭਾਰੀ ਸੁਰੱਖਿਆ ਬਲ ਤਾਇਨਾਤ:
ਨਮਾਜ਼ ਦੇ ਮੱਦੇਨਜ਼ਰ ਦਿੱਲੀ ਦੇ ਹਿੰਸਾ ਪ੍ਰਭਾਵਿਤ ਉੱਤਰੀ ਪੂਰਬੀ ਜ਼ਿਲ੍ਹੇ ਦੇ ਖਜੂਰੀ ਖਾਸ ਅਤੇ ਦਿਆਲਪੁਰ ਖੇਤਰਾਂ ਵਿੱਚ ਭਾਰੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਖੇਤਰਾਂ 'ਚ ਸ਼ਾਂਤੀ ਹੈ। ਹਾਲਾਂਕਿ ਬਾਜ਼ਾਰ ਅਜੇ ਬੰਦ ਹਨ। ਦਿੱਲੀ ਪੁਲਿਸ ਨੇ ਦੰਗਿਆਂ ਦੀ ਜਾਂਚ ਅਪਰਾਧ ਸ਼ਾਖਾ ਨੂੰ ਸੌਂਪ ਦਿੱਤੀ ਹੈ ਅਤੇ ਕੇਸਾਂ ਦੀ ਜਾਂਚ ਲਈ ਦੋ ਵਿਸ਼ੇਸ਼ ਜਾਂਚ ਟੀਮਾਂ (ਐਸਆਈਟੀ) ਦਾ ਗਠਨ ਕੀਤਾ ਹੈ।
ਹੁਣ ਤਕ ਦਰਜ ਹੋਈਆਂ 48 ਐਫਆਈਆਰ:
ਪੁਲਿਸ ਨੇ ਹਿੰਸਾ ਲਈ ਹੁਣ ਤੱਕ 48 ਐਫਆਈਆਰ ਦਰਜ ਕਰ ਲਈਆ ਹਨ। ਇਨ੍ਹਾਂ ਟੀਮਾਂ ਦੀ ਅਗਵਾਈ ਦੋ ਡਿਪਟੀ ਕਮਿਸ਼ਨਰ ਪੁਲਿਸ ਜੋਏ ਟਿਰਕੀ ਅਤੇ ਰਾਜੇਸ਼ ਦੇਵ ਕਰਨਗੇ। ਇਨ੍ਹਾਂ ਟੀਮਾਂ 'ਚ ਸਹਾਇਕ ਕਮਿਸ਼ਨਰ ਪੁਲਿਸ ਰੈਂਕ ਦੇ ਚਾਰ ਅਧਿਕਾਰੀ ਵੀ ਹੋਣਗੇ ਅਤੇ ਜਾਂਚ ਦੀ ਨਿਗਰਾਨੀ ਐਡੀਸ਼ਨਲ ਪੁਲਿਸ ਕਮਿਸ਼ਨਰ ਬੀਕੇ ਸਿੰਘ ਕਰਨਗੇ।
ਸੀਬੀਐਸਈ ਨੇ ਉੱਤਰ ਪੂਰਬੀ ਦਿੱਲੀ 'ਚ ਪ੍ਰੀਖਿਆਵਾਂ ਮੁਲਤਵੀ ਕੀਤੀਆਂ:
ਇਸ ਦੇ ਨਾਲ ਹੀ ਸੀਬੀਐਸਈ ਨੇ ਅੱਜ ਅਤੇ ਕੱਲ੍ਹ ਯਾਨੀ 29 ਫਰਵਰੀ ਨੂੰ ਹੋਣ ਵਾਲੀਆਂ ਹਿੰਸਾ ਪ੍ਰਭਾਵਿਤ ਉੱਤਰ ਪੂਰਬੀ ਦਿੱਲੀ ਅਤੇ ਪੂਰਬੀ ਦਿੱਲੀ 'ਚ ਹੋਣ ਵਾਲੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ। ਸੀਏਏ ਸਬੰਧੀ ਉੱਤਰ ਪੂਰਬੀ ਦਿੱਲੀ ਵਿੱਚ ਫਿਰਕੂ ਹਿੰਸਾ ਕਰਕੇ ਸੀਬੀਐਸਈ ਨੇ ਇਸ ਹਫ਼ਤੇ ਤੀਜੀ ਵਾਰ ਪ੍ਰੀਖਿਆ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ। ਸੀਬੀਐਸਈ ਦੇ ਸਕੱਤਰ ਅਨੁਰਾਗ ਤ੍ਰਿਪਾਠੀ ਨੇ ਕਿਹਾ ਕਿ ਪ੍ਰਭਾਵਿਤ ਵਿਦਿਆਰਥੀਆਂ ਦੀ ਪ੍ਰੀਖਿਆ ਦੀ ਅਗਲੀ ਤਰੀਕ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ।
ਭੜਕਾਉ ਭਾਸ਼ਣ ਲਈ ਅੱਜ ਦਿੱਲੀ ਹਾਈ ਕੋਰਟ 'ਚ ਸੁਣਵਾਈ:
ਵੱਖ-ਵੱਖ ਪਟੀਸ਼ਨਾਂ ਅਤੇ ਅਰਜ਼ੀਆਂ ਦੀ ਸੁਣਵਾਈ ਅੱਜ ਦਿੱਲੀ ਹਾਈ ਕੋਰਟ 'ਚ ਕੀਤੀ ਜਾ ਰਹੀ ਹੈ ਜੋ ਭੜਕਾਉ ਭਾਸ਼ਣ ਦੇਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੀ ਹੈ। ਇਨ੍ਹਾਂ ਪਟੀਸ਼ਨਾਂ / ਅਰਜ਼ੀਆਂ 'ਚ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਵਾਡਰਾ, ਅਸਦੁਦੀਨ ਓਵੈਸੀ, ਅਕਬਰੂਦੀਨ ਓਵੈਸੀ, ਵਾਰਿਸ ਪਠਾਨ, ਮਨੀਸ਼ ਸਿਸੋਦੀਆ, ਅਮਾਨਤੁੱਲਾਹ ਖਾਨ ਅਤੇ ਸਵਰਾ ਭਾਸਕਰ ਸਣੇ ਹੋਰਨਾਂ ਕਈਆਂ 'ਤੇ ਭੜਕਾਉ ਭਾਸ਼ਣ ਦੇਣ ਦਾ ਇਲਜ਼ਾਮ ਲਗਾਇਆ ਗਿਆ ਹੈ।
ਪਟੀਸ਼ਨ ਵਿੱਚ ਮੰਗ ਕੀਤੀ ਗਈ ਹੈ ਕਿ ਜਾਂਚ ਤੋਂ ਬਾਅਦ ਇਨ੍ਹਾਂ ਸਾਰੇ ਲੋਕਾਂ ਖ਼ਿਲਾਫ਼ ਕੇਸ ਵੀ ਦਰਜ ਕੀਤਾ ਜਾਵੇ, ਕੱਲ੍ਹ ਦਿੱਲੀ ਹਾਈ ਕੋਰਟ ਨੇ ਇਹ ਪਟੀਸ਼ਨ ਅੱਜ ਸੁਣਵਾਈ ਲਈ ਰੱਖੀ ਸੀ। ਇਸ ਦੇ ਨਾਲ ਹਿੰਸਾ ਦੌਰਾਨ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਨੂੰ ਇੱਕਠਾ ਕਰਨ ਦੀ ਮੰਗ ਵਾਲੀ ਪਟੀਸ਼ਨ 'ਤੇ ਵੀ ਅੱਜ ਸੁਣਵਾਈ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ:
ਬੀਜੇਪੀ ਲੀਡਰਾਂ ਖਿਲਾਫ FIR ਦੇ ਹੁਕਮਾਂ ਮਗਰੋਂ ਨਵਾਂ ਪੈਤੜਾਂ, ਸੋਨੀਆ, ਰਾਹੁਲ ਤੇ ਓਵੈਸੀ ਖਿਲਾਫ ਵੀ ਪਟੀਸ਼ਨਾਂ
‘ਆਪ’ ਲੀਡਰ ਤਾਹਿਰ ਹੁਸੈਨ ਤੇ FIR ਦਰਜ, ਕਤਲ ਦੇ ਲੱਗੇ ਦੋਸ਼