ਮੋਗਾ: ਬੀਜੇਪੀ ਪੰਜਾਬ ਵਿੱਚ ਸਰਗਰਮ ਹੋਈ ਹੈ ਪਰ ਕਿਸਾਨਾਂ ਸਾਹਮਣੇ ਲੀਡਰਾਂ ਦੀ ਕੋਈ ਪੇਸ਼ ਨਹੀਂ ਚੱਲ ਰਹੀ। ਅੱਜ ਪੰਜਾਬ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਕੁਮਾਰ ਜਿਆਣੀ ਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦਾ ਮੋਗਾ ਵਿੱਚ ਬੇਹੱਧ ਵਿਰੋਧ ਹੋਇਆ।


ਪੰਜਾਬ ਦੇ ਲੀਡਰਾਂ ਨੂੰ ਕਿਸਾਨਾਂ ਤੋਂ ਖ਼ਤਰਾ! ਬੀਜੇਪੀ ਆਗੂਆਂ ਦੀ ਵਧੇਗੀ ਸਿਕਿਓਰਿਟੀ, ਅਕਾਲੀ ਦਲ ਤੇ 'ਆਪ' ਦੀ ਸਿਕਿਓਰਿਟੀ ਦਾ ਰੀਵਿਊ

ਬੀਜੇਪੀ ਲੀਡਰ ਅੱਜ ਸ਼ਹਿਰ ਦੇ ਢੀਂਗਰਾ ਹੋਟਲ ਵਿੱਚ ਵਰਕਰਾਂ ਨਾਲ ਵਿਸ਼ੇਸ਼ ਮੀਟਿੰਗ ਕਰਨ ਆਏ ਸਨ। ਇਸ ਗੱਲ ਦਾ ਪਤਾ ਜਦੋਂ ਕਿਸਾਨਾਂ ਨੂੰ ਲੱਗਾ ਤਾਂ ਉਨ੍ਹਾਂ ਨੇ ਢੀਂਗਰਾ ਹੋਟਲ ਵੱਲ ਨੂੰ ਕੂਚ ਕਰ ਦਿੱਤਾ। ਭਾਵੇਂ  ਪੁਲਿਸ ਨੇ ਸਖ਼ਤ ਪ੍ਰਬੰਧਾਂ ਹੇਠ ਕਿਸਾਨ ਆਗੂਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਸ ਦੇ ਬਾਵਜੂਦ ਕਿਸਾਨ ਹੋਟਲ ਕੋਲ ਪਹੁੰਚ ਗਏ ਤੇ ਜ਼ਬਰਦਸਤ ਨਾਅਰੇਬਾਜ਼ੀ ਕਰਨ ਲੱਗੇ।

ਕਿਸਾਨ ਅੰਦੋਲਨ ਵਿਚਾਲੇ ਖੇਤੀ ਮੰਤਰੀ ਨੇ ਸੁਣਾਈ ਖੁਸ਼ਖਬਰੀ! ਇਸ ਵਾਰ ਅੰਨਦਾਤਾ ਹੋਏਗਾ ਮਾਲੋਮਾਲ

ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਹ ਖੇਤੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਉਦੋਂ ਤੱਕ ਪੰਜਾਬ ਵਿੱਚ ਬੀਜੇਪੀ ਲੀਡਰਾਂ ਦਾ ਬਾਈਕਾਟ ਕੀਤਾ ਜਾਵੇਗਾ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ