ਨਵੀਂ ਦਿੱਲੀ: ਕਿਸਾਨ ਅੰਦੋਲਨ ਵਿਚਾਲੇ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਮੌਜੂਦਾ ਫਸਲੀ ਸਾਲ ਦੌਰਾਨ ਕਣਕ ਸਮੇਤ ਹਾੜ੍ਹੀ ਦੀਆਂ ਫਸਲਾਂ ਦੇ ਰਿਕਾਰਡ ਤੋੜ ਉਤਪਾਦਨ ਦੀ ਉਮੀਦ ਜ਼ਾਹਰ ਕੀਤੀ ਹੈ। ਪਿਛਲੇ ਫਸਲੀ ਸਾਲ 'ਚ ਇਸ ਸੀਜ਼ਨ ਦੀ ਰਿਕਾਰਡ 15.32 ਕਰੋੜ ਟਨ ਪੈਦਾਵਾਰ ਹੋਈ ਸੀ। ਖੇਤੀਬਾੜੀ ਮੰਤਰੀ ਨੇ ਇਸ ਵਾਰ ਇਸ ਰਿਕਾਰਡ ਨੂੰ ਤੋੜਨ ਦੀ ਉਮੀਦ ਜਤਾਈ ਹੈ।
ਤੋਮਰ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਮੋਦੀ ਸਰਕਾਰ ਦੀਆਂ ਕਿਸਾਨੀ ਤੇ ਕਿਸਾਨ ਪੱਖੀ ਨੀਤੀਆਂ ਦੀ ਸਖਤ ਮਿਹਨਤ ਖੇਤੀ ਸੈਕਟਰ ਨੂੰ ਮਜਬੂਤ ਕਰੇਗੀ। ਸੈਕਟਰ ਨੂੰ ਨਵੇਂ ਸੁਧਾਰਾਂ ਦਾ ਵੀ ਫਾਇਦਾ ਹੋਵੇਗਾ। ਫਸਲੀ ਸਾਲ 2020-21 ਲਈ ਕੇਂਦਰ ਸਰਕਾਰ ਨੇ 30.1 ਕਰੋੜ ਟਨ ਅਨਾਜ ਪੈਦਾ ਕਰਨ ਦਾ ਟੀਚਾ ਮਿੱਥਿਆ ਹੈ, ਜਿਸ 'ਚੋਂ ਹਾੜ੍ਹੀ ਦੇ ਮੌਸਮ ਦੀਆਂ ਫਸਲਾਂ ਦਾ ਅਨੁਮਾਨਿਤ ਟੀਚਾ 15.16 ਕਰੋੜ ਟਨ ਹੈ। ਤੋਮਰ ਨੇ ਕਿਹਾ ਕਿ ਪਿਛਲੇ ਸਾਲ ਦੇਸ਼ ਦੇ ਖੇਤੀਬਾੜੀ ਸੈਕਟਰ ਨੇ ਵਧੀਆ ਪ੍ਰਦਰਸ਼ਨ ਕੀਤਾ, ਜਿਸ ਕਾਰਨ ਸਾਉਣੀ ਦੇ ਸੀਜ਼ਨ ਦੌਰਾਨ ਅਨਾਜ ਦਾ ਰਿਕਾਰਡ ਉਤਪਾਦਨ ਹੋਇਆ। ਉਨ੍ਹਾਂ ਕਿਹਾ ਕਿ ਇਸ ਸਾਲ ਅਸੀਂ ਪਿਛਲੇ ਹਾੜੀ ਦੇ ਸੀਜ਼ਨ ਨਾਲੋਂ ਵਧੀਆ ਅਨਾਜ ਪੈਦਾ ਕਰਨ ਦੀ ਉਮੀਦ ਕਰਦੇ ਹਾਂ।
ਕਿਸਾਨਾਂ ਦੇ ਨਵੇਂ ਐਲਾਨ ਨਾਲ ਉੱਡੀ ਸਰਕਾਰ ਦੀ ਨੀਂਦ, 4 ਜਨਵਰੀ ਨੂੰ ਹੋ ਸਕਦਾ ਵੱਡਾ ਫੈਸਲਾ
ਉਨ੍ਹਾਂ ਕਿਹਾ ਫਸਲਾਂ ਦੀ ਮਾਰਕੀਟਿੰਗ ਬਾਰੇ ਦੋ ਨਵੇਂ ਖੇਤੀਬਾੜੀ ਕਾਨੂੰਨਾਂ, 10,000 ਕਿਸਾਨ ਉਤਪਾਦਕ ਸੰਗਠਨਾਂ (ਐਫਪੀਓ) ਦੇ ਗਠਨ, 1 ਲੱਖ ਕਰੋੜ ਰੁਪਏ ਦੇ ਖੇਤੀਬਾੜੀ ਇਨਫਰਾ ਫੰਡ ਸਣੇ ਸਰਕਾਰ ਦੀਆਂ ਹੋਰ ਤਾਜ਼ਾ ਕੋਸ਼ਿਸ਼ਾਂ ਨਾਲ ਵੀ ਕਿਸਾਨਾਂ ਨੂੰ ਫਾਇਦਾ ਹੋਏਗਾ। ਇਸ ਵੇਲੇ ਹਾੜ੍ਹੀ ਦੀਆਂ ਫਸਲਾਂ ਬਿਜਾਈ ਅਧੀਨ ਹਨ। ਸਾਉਣੀ ਦੀਆਂ ਫਸਲਾਂ ਦੀ ਕਟਾਈ ਤੋਂ ਤੁਰੰਤ ਬਾਅਦ ਹਾੜੀ ਦੀ ਬਿਜਾਈ ਅਕਤੂਬਰ ਮਹੀਨੇ ਤੋਂ ਸ਼ੁਰੂ ਹੁੰਦੀ ਹੈ।
ਫਸਲ ਦਾ ਸਾਲ ਕਿਸੇ ਵੀ ਸਾਲ ਜੁਲਾਈ ਤੋਂ ਅਗਲੇ ਸਾਲ ਜੂਨ ਤਕ ਦੀ ਅਵਧੀ ਦਾ ਹੁੰਦਾ ਹੈ। ਕਣਕ ਤੇ ਸਰ੍ਹੋਂ ਹਾੜ੍ਹੀ ਦੀਆਂ ਪ੍ਰਮੁੱਖ ਫਸਲਾਂ ਹਨ। ਸਰਕਾਰੀ ਅੰਕੜਿਆਂ ਅਨੁਸਾਰ ਮੌਜੂਦਾ ਹਾੜ੍ਹੀ ਦੇ ਸੀਜ਼ਨ ਦੌਰਾਨ ਕਣਕ ਹੇਠਲਾ ਰਕਬਾ ਹੁਣ ਤੱਕ ਚਾਰ ਫ਼ੀਸਦ ਵਧ ਕੇ 325.35 ਲੱਖ ਹੈਕਟੇਅਰ ਹੋ ਗਿਆ ਹੈ। ਇਸ ਦੇ ਨਾਲ ਹੀ ਮੌਨਸੂਨ ਦੀ ਬਿਹਤਰੀ ਕਾਰਨ ਦਾਲਾਂ ਦੀ ਕਾਸ਼ਤ ਹੇਠਲਾ ਰਕਬਾ ਪੰਜ ਪ੍ਰਤੀਸ਼ਤ ਵਧ ਕੇ 154.80 ਲੱਖ ਹੈਕਟੇਅਰ ਹੋ ਗਿਆ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਕਿਸਾਨ ਅੰਦੋਲਨ ਵਿਚਾਲੇ ਖੇਤੀ ਮੰਤਰੀ ਨੇ ਸੁਣਾਈ ਖੁਸ਼ਖਬਰੀ! ਇਸ ਵਾਰ ਅੰਨਦਾਤਾ ਹੋਏਗਾ ਮਾਲੋਮਾਲ
ਏਬੀਪੀ ਸਾਂਝਾ
Updated at:
03 Jan 2021 12:48 PM (IST)
ਕਿਸਾਨ ਅੰਦੋਲਨ ਵਿਚਾਲੇ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਮੌਜੂਦਾ ਫਸਲੀ ਸਾਲ ਦੌਰਾਨ ਕਣਕ ਸਮੇਤ ਹਾੜ੍ਹੀ ਦੀਆਂ ਫਸਲਾਂ ਦੇ ਰਿਕਾਰਡ ਤੋੜ ਉਤਪਾਦਨ ਦੀ ਉਮੀਦ ਜ਼ਾਹਰ ਕੀਤੀ ਹੈ। ਪਿਛਲੇ ਫਸਲੀ ਸਾਲ 'ਚ ਇਸ ਸੀਜ਼ਨ ਦੀ ਰਿਕਾਰਡ 15.32 ਕਰੋੜ ਟਨ ਪੈਦਾਵਾਰ ਹੋਈ ਸੀ।
- - - - - - - - - Advertisement - - - - - - - - -