ਵਾਸ਼ਿੰਗਟਨ: ਦੁਨੀਆ ਭਰ ‘ਚ ਕੋਰੋਨਾਵਾਇਰਸ ਨਾਲ 8 ਲੱਖ 58 ਹਜ਼ਾਰ ਤੋਂ ਜ਼ਿਆਦਾ ਲੋਕ ਸੰਕਰਮਿਤ ਹਨ। ਹੁਣ ਤੱਕ 42 ਹਜ਼ਾਰ 322 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ 1 ਲੱਖ 78 ਹਜ਼ਾਰ ਵਿਅਕਤੀ ਸਿਹਤਮੰਦ ਵੀ ਹੋਏ ਹਨ। ਅਮਰੀਕਾ ‘ਚ ਇੱਕ ਦਿਨ ‘ਚ 811 ਲੋਕਾਂ ਦੀ ਜਾਨ ਗਈ ਹੈ। ਇੱਥੇ 4 ਹਜ਼ਾਰ 76 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ 1 ਲੱਖ 89 ਹਜ਼ਾਰ ਤੋਂ ਜ਼ਿਆਦਾ ਸੰਕਰਮਿਤ ਹਨ। ਡੋਨਲਡ ਟਰੰਪ ਨੇ ਕਿਹਾ ਕਿ ਅਮਰੀਕੀਆਂ ਲਈ ਅਗਲੇ ਦੋ ਹਫਤੇ ਦਰਦ ਭਰੇ ਰਹਿ ਵਾਲੇ ਹਨ। ਇਸ ਤੋਂ ਬਾਅਦ ਸਥਿਤੀ ਬਿਹਤਰ ਹੋ ਜਾਵੇਗੀ।
ਕੋਰੋਨਾ 'ਤੇ ਸੰਯੁਕਤ ਰਾਸ਼ਟਰ ਦੇ ਮੁੱਖੀ ਐਂਟੋਨੀਯੋ ਗੁਟਰੇਸ ਨੇ ਕਿਹਾ ਹੈ ਕਿ ਕੋਰੋਨਾ ਦੁਨੀਆ ਦੇ ਸਾਹਮਣੇ ਦੂਸਰੇ ਵਿਸ਼ਵ ਯੁੱਧ ਤੋਂ ਵੀ ਵੱਡੀ ਚੁਣੌਤੀ ਹੈ। ਇਸ ਨੂੰ ਰੋਕਣ ਲਈ ਦੁਨੀਆ ਭਰ ਦੇ ਦੇਸ਼ਾਂ ਨੂੰ ਜ਼ਿਆਦਾ ਮਜ਼ਬੂਤ ਤੇ ਪ੍ਰਭਾਵਸ਼ਾਲੀ ਕਦਮ ਚੁੱਕਣ ਦੀ ਜ਼ਰੂਰਤ ਹੈ। ਯੂਐਨ ਦੇ 75 ਸਾਲ ਦੇ ਇਤਿਹਾਸ ‘ਚ ਪਹਿਲੀ ਵਾਰ ਸਭ ਤੋਂ ਵੱਡੇ ਗਲੋਬਲ ਸਿਹਤ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਟਰੰਪ ਨੇ ਕਿਹਾ: ਮੁਸ਼ਕਲ ਦੌਰ ਲਈ ਰਹੋ ਤਿਆਰ
ਟਰੰਪ ਨੇ ਵਾਈਟ ਹਾਊਸ ਤੋਂ ਬਰੀਫਿੰਗ ਦੌਰਾਨ ਕਿਹਾ, “ਮੈਂ ਚਾਹੁੰਦਾ ਹਾਂ ਹਰ ਅਮਰੀਕੀ ਆਉਣ ਵਾਲੇ ਮੁਸ਼ਕਲ ਦਿਨਾਂ ਲਈ ਤਿਆਰ ਰਹੇ। ਇਹ ਦੇਸ਼ ਲਈ ਪ੍ਰੀਖਿਆ ਦੀ ਘੜੀ ਹੈ। ਪਹਿਲਾਂ ਅਸੀਂ ਕਦੇ ਅਜਿਹੇ ਸੰਕਟ ਦਾ ਸਾਹਮਣਾ ਨਹੀਂ ਕੀਤਾ।” ਇਸ ਤੋਂ ਬਾਅਦ ਟਰੰਪ ਨੇ ਦੋ ਹਫਤੇ ਦੇ ਲੌਕ ਡਾਊਨ ਨੂੰ ਤਿੰਨ ਹਫਤੇ ਤੱਕ ਵਧਾ ਦਿੱਤਾ।
ਇਹ ਵੀ ਪੜ੍ਹੋ :