ਸ਼ਸ਼ੀ ਥਰੂਰ ਨੇ ਆਪਣੇ ਟਵੀਟ ਵਿੱਚ ਲਿਖਿਆ, ‘ਮੈਂ ਕਮਲ ਹਸਨ ਦੇ ਉਸ ਵਿਚਾਰ ਦਾ ਸਵਾਗਤ ਕਰਦਾ ਹਾਂ ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਘਰ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਸੈਲਰੀਡ ਪ੍ਰੋਫੈਸ਼ਨ ਦਾ ਦਰਜਾ ਤੇ ਮਹੀਨਾਵਾਰ ਭੱਤਾ ਦਿੱਤਾ ਜਾਣਾ ਚਾਹੀਦਾ ਹੈ। ਇਸ ਜ਼ਰੀਏ ਸੁਸਾਇਟੀ 'ਚ ਘਰ 'ਚ ਕੰਮ ਕਰਨ ਵਾਲੀਆਂ ਔਰਤਾਂ ਦੀ ਪਛਾਣ ਬਣੇਗੀ ਤੇ ਉਨ੍ਹਾਂ ਦੀਆਂ ਸੇਵਾਵਾਂ ਦਾ ਮੁਦਰੀਕਰਨ ਕੀਤਾ ਜਾਏਗਾ, ਜਿਸ ਨਾਲ ਉਨ੍ਹਾਂ ਦੀ ਸ਼ਕਤੀ, ਖੁਦਮੁਖਤਿਆਰੀ 'ਚ ਵਾਧਾ ਹੋਵੇਗਾ ਤੇ ਯੂਨੀਵਰਸਲ ਬੇਸਿਕ ਇਨਕਮ ਦੇ ਨੇੜੇ ਜਾਣ 'ਚ ਸਹਾਇਤਾ ਮਿਲੇਗੀ।'
ਗਰਭ ਅਵਸਥਾ 'ਚ ਵੀ ਇਹ ਕੰਮ ਨਹੀਂ ਛੱਡ ਰਹੀ ਅਨੁਸ਼ਕਾ, ਵੀਡੀਓ ਵਾਇਰਲ
ਅਜਿਹਾ ਲੱਗਦਾ ਹੈ ਕਿ ਕੰਗਨਾ ਕਮਲ ਹਸਨ ਤੇ ਸ਼ਸ਼ੀ ਥਰੂਰ ਦੇ ਵਿਚਾਰਾਂ ਨੂੰ ਨਹੀਂ ਸਮਝ ਸਕੀ। ਇਸ ਦੇ ਜਵਾਬ ਵਿੱਚ ਕੰਗਨਾ ਨੇ ਲਿਖਿਆ, ‘ਸਾਡੇ ਪਿਆਰ ਤੇ ਲੈਂਗਿਕਤਾ ਦੀ ਕੀਮਤ ਨਾ ਰੱਖੋ। ਆਪਣੇ ਅਜ਼ੀਜ਼ਾਂ ਦੀ ਦੇਖਭਾਲ ਲਈ ਸਾਨੂੰ ਭੁਗਤਾਨ ਨਾ ਕਰੋ। ਸਾਨੂੰ ਆਪਣੀ ਖੁਦ ਦੀ ਛੋਟੀ ਜਿਹੀ ਦੁਨੀਆ ਦੀ ਰਾਣੀ ਬਣਨ ਲਈ ਤਨਖਾਹ ਦੀ ਜ਼ਰੂਰਤ ਨਹੀਂ, ਸਾਰੀਆਂ ਚੀਜ਼ਾਂ ਨੂੰ ਕਾਰੋਬਾਰ ਵਜੋਂ ਵੇਖਣਾ ਬੰਦ ਕਰੋ। ਪੂਰੀ ਤਰ੍ਹਾਂ ਆਪਣੀ ਔਰਤ ਪ੍ਰਤੀ ਸਮਰਪਿਤ ਹੋਵੋ ਕਿਉਂਕਿ ਉਸ ਨੂੰ ਤੁਹਾਡੀ ਪੂਰੀ ਲੋੜ ਹੈ, ਸਿਰਫ ਤੁਹਾਡੇ ਪਿਆਰ, ਸਤਿਕਾਰ ਜਾਂ ਤਨਖਾਹ ਦੀ ਨਹੀਂ।'