ਚੰਡੀਗੜ੍ਹ: ਕੁਝ ਸਮਾਂ ਪਹਿਲਾਂ ਲਾਂਚ ਕੀਤੀ ਗਈ 'ਦੁਕਾਨ ਐਪ' ਮੁਕੇਸ਼ ਅੰਬਾਨੀ ਦੇ ਜੀਓ ਮਾਰਟ ਨੂੰ ਪਿੱਛੇ ਛੱਡ ਰਹੀ ਹੈ। ਇਸ ਮੇਡ ਇਨ ਇੰਡੀਆ ਐਪ ਨੂੰ ਲਾਂਚ ਕਰਨ ਪਿੱਛੇ ਸੁਮੀਤ ਸ਼ਾਹ ਨਾਮ ਦੇ ਨੌਜਵਾਨ ਦਾ ਆਈਡੀਆ ਹੈ, ਜੋ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਦਾ ਰਹਿਣ ਵਾਲਾ ਹੈ। ਸੁਮਿਤ ਦੇ ਦੁਕਾਨ ਐਪ ਆਈਡੀਆ ਨੇ ਛੋਟੇ ਕਾਰੋਬਾਰਾਂ ਨੂੰ ਆਮ ਵਾਂਗ ਲਿਆਉਣ 'ਚ ਸਹਾਇਤਾ ਕੀਤੀ ਹੈ। ਸਥਾਨਕ ਦੁਕਾਨਦਾਰਾਂ ਨੂੰ ਡਿਜੀਟਲ ਮੁਕਾਬਲੇ ਲਈ ਸਮਰੱਥ ਕਰਨ ਲਈ ਲਿਆਂਦੀ ਗਈ 'ਦੁਕਾਨ ਐਪ' ਮੁਕੇਸ਼ ਅੰਬਾਨੀ ਦੇ ਜੀਓ ਮਾਰਟ ਨੂੰ ਸਖਤ ਮੁਕਾਬਲਾ ਦੇ ਰਹੀ ਹੈ।

ਜੀਓ ਮਾਰਟ ਐਪ ਲੋਕਲ ਦੁਕਾਨਦਾਰਾਂ ਨੂੰ ਈ-ਕਾਮਰਸ ਪਲੇਟਫਾਰਮ ਪ੍ਰਦਾਨ ਕਰਨ ਲਈ ਸ਼ੁਰੂ ਕੀਤੀ ਗਈ ਸੀ, ਪਰ ਦੁਕਾਨਦਾਰਾਂ ਨੂੰ ਇਸ ਐਪ 'ਤੇ ਕੋਈ ਵਿਸ਼ੇਸ਼ ਸਹੂਲਤ ਨਹੀਂ ਮਿਲੀ। ਉਥੇ ਹੀ ਇਹ ਐਪ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਉਣ ਵਿੱਚ ਅਸਫਲ ਰਹੀ। ਲੋਕਾਂ ਨੇ ਜੀਓ ਮਾਰਟ ਬਾਰੇ ਸ਼ਿਕਾਇਤ ਕੀਤੀ ਹੈ ਕਿ ਇਸ ਐਪ ਤੋਂ ਆਰਡਰ ਕੀਤੇ ਪ੍ਰੋਡਕਟ ਦੀ ਡਿਲੀਵਰੀ ਨਹੀਂ ਕੀਤੀ ਜਾਂਦੀ ਤੇ ਆਰਡਰ ਆਪਣੇ ਆਪ ਕੈਂਸਲ ਹੋ ਜਾਂਦੇ ਹਨ।

ਸੁਪਰੀਮ ਕੋਰਟ ਤੋਂ ਮੋਦੀ ਸਰਕਾਰ ਨੂੰ ਵੱਡੀ ਰਾਹਤ

ਦੁਕਾਨ ਐਪ ਦਾ ਅਜਿਹਾ ਪ੍ਰਭਾਵ ਹੈ ਕਿ ਇਸ ਨੂੰ ਸਿਰਫ 6 ਮਹੀਨਿਆਂ ਵਿੱਚ 4.3 ਮਿਲੀਅਨ ਡਾਉਨਲੋਡ ਮਿਲੇ ਹਨ। ਦੁਕਾਨ ਐਪ ਨੇ ਸਥਾਨਕ ਸਟੋਰਾਂ ਨੂੰ ਡਿਜੀਟਲ ਹੋਣ ਦੇ ਸਮਰਥ ਕੀਤਾ ਹੈ ਤੇ ਆਪਣੇ ਸਮਾਰਟਫੋਨ ਦੀ ਵਰਤੋਂ ਕਰਕੇ ਪ੍ਰੋਡਕਟਸ ਤੇ ਸਰਵਿਸਿਜ਼ ਦੇਣ ਲਈ ਸੋਸ਼ਲ ਮੀਡੀਆ ਚੈਨਲਾਂ ਦੀ ਵਰਤੋਂ ਕਰਨ ਦੇ ਯੋਗ ਬਣਾਇਆ ਹੈ।

ਦੁਕਾਨ ਐਪ ਵਿੱਚ 3 ਮਿਲੀਅਨ ਤੋਂ ਵੱਧ ਆਨਲਾਈਨ ਸਟੋਰ, 5 ਮਿਲੀਅਨ ਤੋਂ ਵੱਧ ਪ੍ਰੋਡਕਟਸ ਹਨ ਜੋ 40 ਵੱਖ-ਵੱਖ ਸ਼੍ਰੇਣੀਆਂ ਦੇ ਕਾਰੋਬਾਰਾਂ ਵਿੱਚ ਸੂਚੀਬੱਧ ਹਨ। ਇਸ ਐਪ ਦੇ ਜ਼ਰੀਏ ਦੁਕਾਨਦਾਰਾਂ ਨੂੰ ਹੁਣ ਤੱਕ 9 ਲੱਖ ਤੋਂ ਵੱਧ ਆਰਡਰ ਮਿਲ ਚੁੱਕੇ ਹਨ। ਪਿਛਲੇ ਛੇ ਮਹੀਨਿਆਂ ਵਿੱਚ, ਐਪ ਨੂੰ 4.3 ਮਿਲੀਅਨ ਲੋਕਾਂ ਨੇ ਡਾਊਨਲੋਡ ਕੀਤਾ ਹੈ। ਦੁਕਾਨ ਐਪ ਦੀ ਯੂਐਸਪੀ ਕਾਫ਼ੀ ਸਧਾਰਣ ਹੈ ਤੇ ਦੁਕਾਨਦਾਰਾਂ ਵਲੋਂ ਇਸ ਨੂੰ ਸਮਝਣਾ ਬਹੁਤ ਸੌਖਾ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ