ਲਾਹੌਰ: ਪਾਕਿਸਤਾਨ ਦੀ ਅੱਤਵਾਦ ਰੋਕੂ ਅਦਾਲਤ ਨੇ ਪੁਲਵਾਮਾ ਅੱਤਵਾਦੀ ਹਮਲੇ ਦੇ ਦੋਸ਼ੀ ਜੈਸ਼-ਏ-ਮੁਹੰਮਦ (ਜੇਈਐਮ) ਦੇ ਮੁਖੀ ਮਸੂਦ ਅਜ਼ਹਰ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ। ਅਦਾਲਤ ਨੇ ਕਿਹਾ ਕਿ ਮਸੂਦ ਅਜ਼ਹਰ ਨੂੰ ਭਲਕੇ(ਕੱਲ੍ਹ) ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਅੱਤਵਾਦੀ ਅਜ਼ਹਰ ‘ਤੇ ਅੱਤਵਾਦ ਦੇ ਫੰਡਿੰਗ ਦਾ ਦੋਸ਼ ਹੈ।
ਗੁਜਰਾਂਵਾਲਾ ਦੀ ਅੱਤਵਾਦ ਰੋਕੂ ਅਦਾਲਤ (ਏਟੀਸੀ) ਨੇ ਪੰਜਾਬ ਪੁਲਿਸ ਦੇ ਅੱਤਵਾਦ ਰੋਕੂ ਵਿਭਾਗ (ਸੀਟੀਡੀ) ਦੁਆਰਾ ਆਰੰਭ ਕੀਤੇ ਗਏ ਅੱਤਵਾਦੀ ਫੰਡਿੰਗ ਮਾਮਲੇ ਦੀ ਸੁਣਵਾਈ ਦੌਰਾਨ ਜੇਈਐਮ ਦੇ ਕੁਝ ਮੈਂਬਰਾਂ ਖਿਲਾਫ ਵਾਰੰਟ ਜਾਰੀ ਕੀਤਾ ਸੀ। ਸੀਟੀਡੀ ਨੇ ਅਦਾਲਤ ਨੂੰ ਦੱਸਿਆ ਕਿ ਜੇਈਐਮ ਮੁਖੀ ਅੱਤਵਾਦੀ ਫੰਡਿੰਗ ਵਿੱਚ ਸ਼ਾਮਲ ਸੀ ਅਤੇ ਉਹ ਜੇਹਾਦੀ ਸਾਹਿਤ ਵੇਚਦਾ ਹੈ। ਦੱਸ ਦਈਏ ਕਿ ਅਜ਼ਹਰ ਆਪਣੇ ਜੱਦੀ ਸ਼ਹਿਰ ਬਹਾਵਲਪੁਰ 'ਚ ਇਕ ‘ਸੁਰੱਖਿਅਤ ਜਗ੍ਹਾ’ 'ਚ ਰਹਿੰਦਾ ਹੈ।
ਡੋਨਲਡ ਟਰੰਪ ਖ਼ਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ, ਕਤਲ ਦਾ ਲੱਗਾ ਦੋਸ਼
ਫਰਵਰੀ 2019 'ਚ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਦੇ ਦਬਾਅ ਹੇਠ, ਪਾਕਿਸਤਾਨ ਦੇ ਪੰਜਾਬ ਸੂਬੇ ਦੀ ਪੁਲਿਸ ਨੇ ਅੱਤਵਾਦ ਦੇ ਵਿੱਤ ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੀ ਸੀ ਅਤੇ ਇਸ ਕੇਸ 'ਚ ਗੁਜਰਾਂਵਾਲਾ 'ਚ ਜੇਈਐਮ ਦੇ ਛੇ ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਸੀ। ਗੁਜਰਾਂਵਾਲਾ ਲਾਹੌਰ ਤੋਂ ਲਗਭਗ 130 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ।
ਕਿਸਾਨਾਂ ਨਾਲ ਸਰਕਾਰ ਦੀ ਗੱਲਬਾਤ ਤੋਂ ਪਹਿਲਾਂ ਹਲਚਲ ਤੇਜ਼, ਬਾਬਾ ਲੱਖਾਂ ਸਿੰਘ ਨੇ ਖੇਤੀਬਾੜੀ ਮੰਤਰੀ ਨਾਲ ਕੀਤੀ ਮੁਲਾਕਾਤ
ਸੀਟੀਡੀ ਨੇ ਕਿਹਾ ਕਿ ਇਸ ਦੀਆਂ ਟੀਮਾਂ ਨੇ ਜੇਈਐਮ ਦੀਆਂ ‘ਸੁਰੱਖਿਅਤ ਥਾਵਾਂ’ ਤੇ ਛਾਪਾ ਮਾਰਿਆ ਅਤੇ ਸੰਗਠਨ ਦੇ ਕੁਝ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਕੋਲੋਂ ਲੱਖਾਂ ਦੀ ਨਕਦੀ ਬਰਾਮਦ ਕੀਤੀ। ਪੁਲਵਾਮਾ ਹਮਲੇ ਤੋਂ ਬਾਅਦ ਅੰਤਰਰਾਸ਼ਟਰੀ ਦਬਾਅ ਵਧਣ ਕਾਰਨ ਪਾਕਿਸਤਾਨ ਸਰਕਾਰ ਨੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਦੇ 100 ਤੋਂ ਵੱਧ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ 'ਚ ਜੇਈਐਮ ਮੁਖੀ ਦੇ ਪੁੱਤਰ ਅਤੇ ਭਰਾ ਵੀ ਸ਼ਾਮਲ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਪਾਕਿਸਤਾਨੀ ਅਦਾਲਤ ਵਲੋਂ ਅੱਤਵਾਦੀ ਮਸੂਦ ਅਜ਼ਹਰ ਖ਼ਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ, ਕੱਲ੍ਹ ਤੱਕ ਕੋਰਟ 'ਚ ਪੇਸ਼ ਕਰਨ ਦੇ ਹੁਕਮ
ਏਬੀਪੀ ਸਾਂਝਾ
Updated at:
07 Jan 2021 09:33 PM (IST)
ਪਾਕਿਸਤਾਨ ਦੀ ਅੱਤਵਾਦ ਰੋਕੂ ਅਦਾਲਤ ਨੇ ਪੁਲਵਾਮਾ ਅੱਤਵਾਦੀ ਹਮਲੇ ਦੇ ਦੋਸ਼ੀ ਜੈਸ਼-ਏ-ਮੁਹੰਮਦ (ਜੇਈਐਮ) ਦੇ ਮੁਖੀ ਮਸੂਦ ਅਜ਼ਹਰ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ। ਅਦਾਲਤ ਨੇ ਕਿਹਾ ਕਿ ਮਸੂਦ ਅਜ਼ਹਰ ਨੂੰ ਭਲਕੇ(ਕੱਲ੍ਹ) ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਅੱਤਵਾਦੀ ਅਜ਼ਹਰ ‘ਤੇ ਅੱਤਵਾਦ ਦੇ ਫੰਡਿੰਗ ਦਾ ਦੋਸ਼ ਹੈ।
- - - - - - - - - Advertisement - - - - - - - - -