ਨਵੀਂ ਦਿੱਲੀ: ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਅੱਜ ਤੀਜੇ ਦਿਨ ਵੀ ਰਾਜ ਸਭਾ ’ਚ ਹੰਗਾਮਾ ਹੋਇਆ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਅੱਜ ਫਿਰ ਕਿਸਾਨਾਂ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ‘ਖ਼ਾਲਿਸਤਾਨੀ’ ਕਿਹਾ ਜਾ ਰਿਹਾ ਹੈ। ਦਿੱਲੀ ਦੀਆਂ ਸੀਮਾਵਾਂ ਉੱਤੇ ਕੰਡਿਆਲੀ ਤਾਰ ਤੇ ਕੰਕਰੀਟ ਦੇ ਬੈਰੀਕੇਡ ਲਾ ਦਿੱਤੇ ਗਏ ਹਨ। ਇੰਝ ਜਾਪਦਾ ਹੈ ਕਿ ਜਿਵੇਂ ਦੁਸ਼ਮਣ ਦੇਸ਼ ਦੀ ਫ਼ੌਜ ਆਉਣ ਵਾਲੀ ਹੈ। ਸਰਕਾਰ ਨੂੰ ਇੰਝ ਕਰਨ ਦੀ ਜ਼ਰੂਰਤ ਕੀ ਹੈ। ਸੰਜੇ ਸਿੰਘ ਨੇ ਦੁਹਰਾਇਆ ਕਿ ਸਰਕਾਰ ਨੂੰ ਤਿੰਨੇ ਕਾਲੇ ਕਾਨੂੰਨ ਵਾਪਸ ਲੈਣੇ ਹੀ ਹੋਣਗੇ।
ਸੰਜੇ ਸਿੰਘ ਨੇ ਕਿਹਾ ਕਿ ਕਿਸਾਨਾਂ ਉੱਤੇ ਅੱਥਰੂ ਗੈਸ ਦੇ ਗੋਲੇ ਛੱਡੇ ਗਏ, ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ। ਉਨ੍ਹਾਂ ਨੂੰ ਅੱਤਵਾਦੀ, ਗ਼ੱਦਾਰ ਤੇ ਖ਼ਾਲਿਸਤਾਨੀ ਆਖਿਆ ਗਿਆ। ਸੰਜੇ ਸਿਘ ਨੇ ਇਹ ਵੀ ਕਿਹਾ ਕਿ ਜਦੋਂ ਦੇਸ਼ ਦਾ ਹਾਕਮ ਆਪਣੀ ਜਨਤਾ ਤੋਂ ਡਰਦਾ ਹੈ ਜਾਂ ਦੀ ਜਨਤਾ ਨੂੰ ਦੁਸ਼ਮਣ ਸਮਝਦਾ ਹੈ; ਤਾਂ ਮਹਾਨ ਕਿਸਾਨ ਆਗੂ ਮਹੇਂਦਰ ਟਿਕੈਤ ਦੇ ਪੁੱਤਰ ਰਾਕੇਸ਼ ਟਿਕੈਤ ਨੂੰ ਰੋਣਾ ਪੈਂਦਾ ਹੈ।
ਦਿੱਲੀ ਪੁਲਿਸ ਨੇ ਦੱਸਿਆ ਆਖਰ ਕਿਉਂ ਪੁੱਟੀਆਂ ਬਾਰਡਰਾਂ ਤੋਂ ਤਿੱਖੀਆਂ ਕਿੱਲਾਂ
ਸੰਜੇ ਸਿੰਘ ਨੇ ਅੱਗੇ ਕਿਹਾ ਕਿ ਅਜਿਹਾ ਬਿੱਲ ਤਾਂ ਕਾਂਗਰਸ ਸਰਕਾਰ ਵੀ ਪਾਸ ਕਰਨਾ ਚਾਹੁੰਦੀ ਸੀ ਪਰ ਤਦ ਅਰੁਣ ਜੇਟਲੀ ਤੇ ਸੁਸ਼ਮਾ ਸਵਰਾਜ ਨੇ ਬਿੱਲ ਦਾ ਵਿਰੋਧ ਕੀਤਾ ਸੀ। ਸੰਜੇ ਸਿੰਘ ਨੇ ਕਿਹਾ ਕਿ ਕਾਂਗਰਸੀ ਆਗੂਆਂ ਨੇ ਸਾਲ 2019 ਦੇ ਚੋਣ ਮਨੋਰਥ ਪੱਤਰ ਵਿੱਚ ਅਜਿਹਾ ਕਾਨੂੰਨ ਬਣਾਉਣ ਦੀ ਗੱਲ ਆਖੀ ਸੀ। ਜਨਤਾ ਨੇ ਪਾਰਟੀ ਨੂੰ 55 ਸੀਟਾਂ ਉੱਤੇ ਪਹੁੰਚਾ ਦਿੱਤਾ। ਭਾਜਪਾ ਨੇ ਤਾਂ ਉਹ ਕਾਨੂੰਨ ਲਾਗੂ ਕਰ ਦਿੱਤਾ ਹੈ, ਹੁਣ ਜਨਤਾ ਇਸ ਭਾਜਪਾ ਨੂੰ 5 ਸੀਟਾਂ ਉੱਤੇ ਪਹੁੰਚਾ ਦੇਵੇਗੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਜਨਤਾ ਨੇ ਕਾਂਗਰਸ ਨੂੰ 55 ਸੀਟਾਂ ’ਤੇ ਪਹੁੰਚਾਇਆ, ਭਾਜਪਾ ਨੂੰ 5 ਸੀਟਾਂ ’ਤੇ ਪਹੁੰਚਾ ਦੇਵੇਗੀ, ਸੰਜੇ ਸਿੰਘ ਦੀ ਰਾਜ ਸਭਾ ’ਚ ਤਕਰੀਰ
ਏਬੀਪੀ ਸਾਂਝਾ
Updated at:
04 Feb 2021 02:29 PM (IST)
ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਅੱਜ ਤੀਜੇ ਦਿਨ ਵੀ ਰਾਜ ਸਭਾ ’ਚ ਹੰਗਾਮਾ ਹੋਇਆ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਅੱਜ ਫਿਰ ਕਿਸਾਨਾਂ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ‘ਖ਼ਾਲਿਸਤਾਨੀ’ ਕਿਹਾ ਜਾ ਰਿਹਾ ਹੈ। ਦਿੱਲੀ ਦੀਆਂ ਸੀਮਾਵਾਂ ਉੱਤੇ ਕੰਡਿਆਲੀ ਤਾਰ ਤੇ ਕੰਕਰੀਟ ਦੇ ਬੈਰੀਕੇਡ ਲਾ ਦਿੱਤੇ ਗਏ ਹਨ।
- - - - - - - - - Advertisement - - - - - - - - -