ਪ੍ਰੀਖਿਆ 'ਤੇ ਚਰਚਾ ਸਮਾਗਮ 'ਚ ਹਿੱਸਾ ਲੈਣ ਲਈ ਤਕਰੀਬਨ ਤਿੰਨ ਲੱਖ ਤੋਂ ਜ਼ਿਆਦਾ ਵਿਦਿਆਰਥੀ ਆਪਣਾ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਹਾਲਾਂਕਿ ਸਮਾਗਮ 'ਚ ਕਰੀਬ 2000 ਬੱਚੇ ਹੀ ਸ਼ਾਮਲ ਕੀਤੇ ਜਾਣਗੇ। ਉਨ੍ਹਾਂ 'ਚੋਂ ਕਰੀਬ ਤਿੰਨ ਤੋਂ ਚਾਰ ਦਰਜਨ ਬੱਚੇ ਹੀ ਪ੍ਰਧਾਨ ਮੰਤਰੀ ਨੂੰ ਸਵਾਲ ਪੁੱਛ ਸਕਦੇ ਹਨ। ਕਰੀਬ 2 ਲੱਖ ਵਿਦਿਆਰਥੀਆਂ ਨੇ ਪੀਐਮ ਨੂੰ ਆਪਣੇ ਸਵਾਲ ਭੇਜ ਵੀ ਦਿੱਤੇ ਹਨ।
ਪ੍ਰੀਖਿਆ 'ਤੇ ਚਰਚਾ ਸਮਾਗਮ 'ਚ ਸ਼ਾਮਲ ਹੋਣ ਦੇ ਲਈ ਵਿਦਿਆਰਥੀ ਚੋਣ ਦਾ ਆਧਾਰ ਇੱਕ ਲੇਖ ਮੁਕਾਬਲਾ ਰੱਖਿਆ ਗਿਆ ਸੀ। ਇਸ ਲੇਖ ਮੁਕਾਬਲੇ 'ਚ ਜਿਨ੍ਹਾਂ ਬੱਚਿਆਂ ਨੇ ਸਭ ਤੋਂ ਵੱਧ ਚੰਗਾ ਲੇਖ ਲਿਖਿਆ, ਉਨ੍ਹਾਂ ਨੂੰ ਹੀ ਸਮਾਗਮ ਲਈ ਚੁਣਿਆ ਗਿਆ ਹੈ। ਪ੍ਰੀਖਿਆ 'ਤੇ ਚਰਚਾ ਸਮਾਗਮ ਲਈ ਪ੍ਰਧਾਨ ਮੰਤਰੀ ਨੇ ਆਨਲਾਈਨ ਐਪਲੀਕੇਸ਼ਨ 'ਤੇ ਸੱਦੇ ਦਿੱਤੇ ਸੀ। ਇਸ ਸਮਾਗਮ ਲਈ ਮਨੁੱਖੀ ਸਰੋਤ ਮੰਤਰਾਲੇ ਨੇ ਬਕਾਇਦਾ ਸੂਬਿਆਂ ਨੂੰ ਇਸ ਦੀ ਜ਼ਿੰਮੇਵਾਰੀ ਦਿੱਤੀ ਸੀ ਤੇ ਇਸ ਲਈ ਇੱਕ ਬਜਟ ਵੀ ਤਿਆਰ ਕੀਤਾ ਸੀ। ਕਰੀਬ 6 ਕਰੋੜ ਰੁਪਏ ਵਿਦਿਆਰਥੀਆਂ ਦੇ ਰਹਿਣ, ਆਉਣ-ਜਾਣ ਦੇ ਇੰਤਜ਼ਾਮ 'ਤੇ ਮਨੁੱਖੀ ਸਰੋਤ ਮੰਤਰਾਲਾ ਖਰਚਾ ਕਰ ਰਿਹਾ ਹੈ।
Education Loan Information:
Calculate Education Loan EMI