News
News
ਟੀਵੀabp shortsABP ਸ਼ੌਰਟਸਵੀਡੀਓ ਖੇਡਾਂ
X

ਕਰਜ਼ ਨੇ ਨਿਗਲਿਆ ਕਿਸਾਨ ਜਸਵੀਰ

Share:
ਮਾਨਸਾ: ਕਰਜ ਦੀ ਮਾਰ ਨੇ ਇੱਕ ਹੋਰ ਕਿਸਾਨ ਨੂੰ ਨਿਗਲ ਲਿਆ ਹੈ। ਖਬਰ ਮਾਨਸਾ ਦੇ ਮੌੜ ਮੰਡੀ ਤੋਂ ਹੈ। ਇੱਥੋਂ ਦੇ ਪਿੰਡ ਭੈਣੀ ਚੂਹੜ ਵਾਸੀ ਕਿਸਾਨ ਜਸਵੀਰ ਸਿੰਘ ਨੇ ਕਰਜ਼ੇ ਤੋਂ ਦੁਖੀ ਹੋਣ ਕਾਰਨ ਕੀਟਨਾਸ਼ਕ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਕੋਲ ਸਿਰਫ ਨਾ ਮਾਤਰ ਹੀ ਜਮੀਨ ਸੀ। ਪਰ ਕਰਜ ਕਾਫੀ ਚੜ ਗਿਆ ਸੀ। ਇਸੇ ਪ੍ਰੇਸ਼ਾਨੀ ਨੇ ਕਿਸਾਨ ਨੂੰ ਮੌਤ ਦੇ ਮੂੰਹ 'ਚ ਜਾਣ ਲਈ ਮਜਬੂਰ ਕਰ ਦਿੱਤਾ। ਜਾਣਕਾਰੀ ਮੁਤਾਬਕ 35 ਸਾਲਾ ਕਿਸਾਨ ਜਸਵੀਰ ਸਿੰਘ ਨੇ ਬੀਤੀ ਸ਼ਾਮ ਕੀਟਨਾਸ਼ਕ ਦਵਾਈ ਪੀ ਲਈ ਸੀ। ਪਤਾ ਲੱਗਣ 'ਤੇ ਪਰਿਵਾਰਕ ਮੈਂਬਰਾਂ ਨੇ ਤੁਰੰਤ ਉਸ ਨੂੰ ਮੰਡੀ ਦੇ ਇੱਕ ਪ੍ਰਾਈਵੇਟ ਹਸਪਤਾਲ ਚ ਦਾਖਲ ਕਰਵਾਇਆ। ਪਰ ਇੱਥੇ ਦੇਰ ਰਾਤ ਉਸ ਦੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਮਾਤਾ-ਪਿਤਾ, ਪਤਨੀ ਤੇ ਬੇਟਾ-ਬੇਟੀ ਛੱਡ ਗਿਆ ਹੈ। ਜਸਵੀਰ ਸਿੰਘ ਕੋਲ ਸਿਰਫ ਅੱਧਾ ਏਕੜ ਜ਼ਮੀਨ ਸੀ। ਇੰਨੀ ਥੋੜੀ ਜਮੀਨ 'ਚੋਂ ਘਰ ਦਾ ਗੁਜਾਰਾ ਕਰਨਾ ਵੀ ਮੁਸ਼ਕਲ ਸੀ। ਮਜਬੂਰਨ ਉਹ ਕਰਜਾ ਚੁੱਕ ਕੇ ਘਰ ਚਲਾ ਰਿਹਾ ਸੀ। ਅਜਿਹੇ 'ਚ ਉਸ ਦੇ ਸਿਰਕਰੀਬ ਢਾਈ ਲੱਖ ਰੁਪਏ ਕਰਜ ਚੜ ਗਿਆ। ਉਹ ਪਿਛਲੇ ਕਾਫੀ ਸਮੇਂ ਤੋਂ ਕਰਜ਼ੇ ਕਾਰਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ। ਕਿਸਾਨ ਜਥੇਬੰਦੀਆਂ ਨੇ  ਪੰਜਾਬ ਸਰਕਾਰ ਤੋਂ ਪੀੜਤ ਪਰਿਵਾਰ ਦੇ ਸਾਰੇ ਕਰਜ਼ੇ ਨੂੰ ਮੁਆਫ ਕਰਨ , 10 ਲੱਖ ਰੁਪਏ ਮੁਆਵਜ਼ਾ ਦੇਣ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਦੇਣ ਦੀ ਮੰਗ ਕੀਤੀ ਹੈ।
Published at : 17 Nov 2016 10:05 AM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਅਰਵਿੰਦ ਕੇਜਰੀਵਾਲ ਦੇ ਜੇਲ੍ਹ 'ਚੋਂ ਬਾਹਰ ਆਉਣ ਤੋਂ ਬਾਅਦ CM ਮਾਨ ਨੇ ਜ਼ਾਹਿਰ ਕੀਤੀ ਖੁਸ਼ੀ, ਵੀਡੀਓ ਸ਼ੇਅਰ ਕਰਦੇ ਬੋਲ- ਆਖਿਰ ਸੱਚਾਈ ਦੀ ਹੋਈ ਜਿੱਤ...

ਅਰਵਿੰਦ ਕੇਜਰੀਵਾਲ ਦੇ ਜੇਲ੍ਹ 'ਚੋਂ ਬਾਹਰ ਆਉਣ ਤੋਂ ਬਾਅਦ CM ਮਾਨ ਨੇ ਜ਼ਾਹਿਰ ਕੀਤੀ ਖੁਸ਼ੀ, ਵੀਡੀਓ ਸ਼ੇਅਰ ਕਰਦੇ ਬੋਲ- ਆਖਿਰ ਸੱਚਾਈ ਦੀ ਹੋਈ ਜਿੱਤ...

ਕੇਜਰੀਵਾਲ ਦੀ ਰਿਹਾਈ ਨੂੰ ਲੈ ਕੇ ਆਪ ਆਗੂਆਂ ਨੇ ਭੰਗੜੇ ਪਾ ਤੇ ਮਠਿਆਈਆਂ ਵੰਡ ਕੇ ਮਨਾਇਆ ਜਸ਼ਨ, ਕਿਹਾ-ਸੱਚਾਈ ਦੀ ਹੋਈ ਜਿੱਤ

ਕੇਜਰੀਵਾਲ ਦੀ ਰਿਹਾਈ ਨੂੰ ਲੈ ਕੇ ਆਪ ਆਗੂਆਂ ਨੇ ਭੰਗੜੇ ਪਾ ਤੇ ਮਠਿਆਈਆਂ ਵੰਡ ਕੇ ਮਨਾਇਆ ਜਸ਼ਨ, ਕਿਹਾ-ਸੱਚਾਈ ਦੀ ਹੋਈ ਜਿੱਤ

Punjab News: ਭਾਜਪਾ ਦੀ ਰਾਹੁਲ ਗਾਂਧੀ ਨੂੰ ਧਮਕੀ, ਪ੍ਰਤਾਪ ਬਾਜਵਾ ਤੇ ਚਰਨਜੀਤ ਸਿੰਘ ਚੰਨੀ ਨੇ ਖਿੱਚੀ ਆਹ ਤਿਆਰੀ 

Punjab News: ਭਾਜਪਾ ਦੀ ਰਾਹੁਲ ਗਾਂਧੀ ਨੂੰ ਧਮਕੀ, ਪ੍ਰਤਾਪ ਬਾਜਵਾ ਤੇ ਚਰਨਜੀਤ ਸਿੰਘ ਚੰਨੀ ਨੇ ਖਿੱਚੀ ਆਹ ਤਿਆਰੀ 

Akali Sudhar Lehar: ਅਕਾਲੀ ਦਲ ਸੁਧਾਰ ਲਹਿਰ ਦੀ ਫਰੀਦਕੋਟ 'ਚ ਪਹਿਲੀ ਮੀਟਿੰਗ, ਬੇਅਦਬੀ ਦੇ ਕੇਸਾਂ 'ਤੇ ਲਿਆ ਵੱਡਾ ਫੈਸਲਾ 

Akali Sudhar Lehar: ਅਕਾਲੀ ਦਲ ਸੁਧਾਰ ਲਹਿਰ ਦੀ ਫਰੀਦਕੋਟ 'ਚ ਪਹਿਲੀ ਮੀਟਿੰਗ, ਬੇਅਦਬੀ ਦੇ ਕੇਸਾਂ 'ਤੇ ਲਿਆ ਵੱਡਾ ਫੈਸਲਾ 

Punjab News: ਮੋਹਾਲੀ ਦੇ ਢਾਬੇ 'ਚ ਦਾਖ਼ਲ ਹੋਈ ਬੇਕਾਬੂ ਕਾਰ, ਖਾਣਾ ਖਾ ਰਹੇ ਲੋਕਾਂ ਨੂੰ ਦਰੜਿਆ, ਔਰਤ ਚਲਾ ਰਹੀ ਸੀ ਕਾਰ

Punjab News: ਮੋਹਾਲੀ ਦੇ ਢਾਬੇ 'ਚ ਦਾਖ਼ਲ ਹੋਈ ਬੇਕਾਬੂ ਕਾਰ, ਖਾਣਾ ਖਾ ਰਹੇ ਲੋਕਾਂ ਨੂੰ ਦਰੜਿਆ, ਔਰਤ ਚਲਾ ਰਹੀ ਸੀ ਕਾਰ

ਪ੍ਰਮੁੱਖ ਖ਼ਬਰਾਂ

Dave Bautista ਨੂੰ ਆ ਕੀ ਹੋਇਆ, ਸ਼ਕਤੀਸ਼ਾਲੀ ਸਰੀਰ ਸੁੱਕ ਕੇ ਹੋਇਆ ਤੀਲਾ? ਜਾਣੋ ਵਜ੍ਹਾ

Dave Bautista ਨੂੰ ਆ ਕੀ ਹੋਇਆ, ਸ਼ਕਤੀਸ਼ਾਲੀ ਸਰੀਰ ਸੁੱਕ ਕੇ ਹੋਇਆ ਤੀਲਾ? ਜਾਣੋ ਵਜ੍ਹਾ

ਘਰ ਪਹੁੰਚਣ 'ਤੇ CM ਕੇਜਰੀਵਾਲ ਦਾ ਹੋਇਆ ਸਵਾਗਤ, ਮਾਤਾ-ਪਿਤਾ ਦੇ ਪੈਰ ਛੂਹ ਲਿਆ ਆਸ਼ੀਰਵਾਦ

ਘਰ ਪਹੁੰਚਣ 'ਤੇ CM ਕੇਜਰੀਵਾਲ ਦਾ ਹੋਇਆ ਸਵਾਗਤ, ਮਾਤਾ-ਪਿਤਾ ਦੇ ਪੈਰ ਛੂਹ ਲਿਆ ਆਸ਼ੀਰਵਾਦ

3 ਸਾਲ ਬਾਅਦ ਭਾਰਤ ਵਾਪਸੀ ਕਰ ਰਹੀ ਹੈ ਇਹ ਕਾਰ ਕੰਪਨੀ, ਇਸ ਸੂਬੇ 'ਚ ਲਗਾਉਣ ਜਾ ਰਹੀ ਨਿਰਮਾਣ ਪਲਾਂਟ, ਜਾਣੋ ਪੂਰੀ ਜਾਣਕਾਰੀ

3 ਸਾਲ ਬਾਅਦ ਭਾਰਤ ਵਾਪਸੀ ਕਰ ਰਹੀ ਹੈ ਇਹ ਕਾਰ ਕੰਪਨੀ, ਇਸ ਸੂਬੇ 'ਚ ਲਗਾਉਣ ਜਾ ਰਹੀ ਨਿਰਮਾਣ ਪਲਾਂਟ, ਜਾਣੋ ਪੂਰੀ ਜਾਣਕਾਰੀ

1984 Anti-Sikh Riots Case: ਜਗਦੀਸ਼ ਟਾਈਟਲਰ ਦੀ ਪੁੱਠੀ ਗਿਣਤੀ ਸ਼ੁਰੂ, ਅੱਜ ਅਦਾਲਤ 'ਚ ਲੱਗਿਆ ਵੱਡਾ ਝਟਕਾ

1984 Anti-Sikh Riots Case:  ਜਗਦੀਸ਼ ਟਾਈਟਲਰ ਦੀ ਪੁੱਠੀ ਗਿਣਤੀ ਸ਼ੁਰੂ, ਅੱਜ ਅਦਾਲਤ 'ਚ ਲੱਗਿਆ ਵੱਡਾ ਝਟਕਾ