ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
ਚੰਡੀਗੜ੍ਹ: ਦਿੱਲੀ 'ਚ 26 ਜਨਵਰੀ ਦੀ ਟਰੈਕਟਰ ਪਰੇਡ (Tractor Parade) 'ਚ ਹਿੱਸਾ ਲੈਣ ਲਈ ਹਰਿਆਣਾ-ਪੰਜਾਬ ਤੋਂ ਕਈ ਕਿਸਾਨ (Missing Farmers) ਗਏ ਸੀ। ਇਸ ਦੌਰਾਨ ਹੋਈਆਂ ਹਿੰਸਕ ਘਟਨਾਵਾਂ 'ਚ ਦਿੱਲੀ ਪੁਲਿਸ (Delhi Police) ਨੇ ਕਈਆਂ ਨੂੰ ਹਿਰਾਸਤ 'ਚ ਲਿਆ ਤੇ ਲਿਸਟ ਜਾਰੀ ਕਰ ਇਸ ਬਾਰੇ ਜਾਣਕਾਰੀ ਵੀ ਦਿੱਤੀ। ਹੁਣ ਖ਼ਬਰ ਹੈ ਕਿ ਇਸ ਘਟਨਾ ਮਗਰੋਂ ਅਜੇ ਵੀ ਕਰੀਬ 24 ਕਿਸਾਨ ਗਾਇਬ ਹਨ ਜਿਨ੍ਹਾਂ ਬਾਰੇ ਕੋਈ ਅਤਾ-ਪਤਾ ਨਹੀਂ ਲੱਗ ਰਿਹਾ।
ਦੱਸ ਦਈਏ ਕਿ ਹੁਣ ਮੁੜ ਤੋਂ ਸੰਯੁਕਤ ਕਿਸਾਨ ਮੋਰਚਾ ਨੇ ਇੱਕ ਲਿਸਟ ਤਿਆਰ ਕੀਤੀ ਹੈ ਤੇ ਇਨ੍ਹਾਂ ਗਾਇਬ ਹੋਏ ਕਿਸਾਨਾਂ ਬਾਰੇ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇਨ੍ਹਾਂ ਗਾਇਬ ਕਿਸਾਨਾਂ 'ਚ ਕਈ ਅਜਿਹੇ ਹਨ ਜਿਨ੍ਹਾਂ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰ ਦਾ ਕੋਈ ਹੋਰ ਸਹਾਰਾ ਨਹੀਂ।
ਟਰੈਕਟਰ ਪਰੇਡ ਦੌਰਾਨ ਦਿੱਲੀ ਵਿੱਚ ਹੋਏ ਹੰਗਾਮੇ ਤੋਂ ਬਾਅਦ 115 ਕਿਸਾਨਾਂ ਦੇ ਲਾਪਤਾ ਹੋਣ ਦੀ ਸੂਚੀ ਦਿੱਲੀ ਸਰਕਾਰ ਨੇ ਸੰਯੁਕਤ ਕਿਸਾਨ ਮੋਰਚੇ ਨੂੰ ਸੌਂਪੀ ਸੀ ਪਰ ਹਰਿਆਣਾ, ਪੰਜਾਬ, ਦਿੱਲੀ ਤੇ ਯੂਪੀ ਦੇ ਬਹੁਤ ਸਾਰੇ ਕਿਸਾਨ ਹਨ, ਜਿਨ੍ਹਾਂ ਦਾ ਪਤਾ ਨਹੀਂ ਲੱਗ ਸਕਿਆ। ਸੰਯੁਕਤ ਕਿਸਾਨ ਮੋਰਚਾ ਨੇ ਕਿਸਾਨਾਂ ਦੀ ਸੂਚੀ ਤਿਆਰ ਕੀਤੀ ਹੈ ਜਿਸ ਤੋਂ ਉਨ੍ਹਾਂ ਦੀ ਭਾਲ ਕੀਤੀ ਜਾ ਸਕਦੀ ਹੈ।
ਹਾਸਲ ਜਾਣਕਾਰੀ ਮੁਤਾਬਕ ਲਾਪਤਾ ਹੋਏ 24 ਕਿਸਾਨਾਂ ਵਿੱਚੋਂ 17 ਪੰਜਾਬ ਦੇ, ਪੰਜ ਹਰਿਆਣਾ ਦੇ ਤੇ ਇੱਕ-ਇੱਕ ਰਾਜਸਥਾਨ ਤੇ ਦਿੱਲੀ ਦੇ ਹਨ। ਪੰਜਾਬ ਦੇ ਕਈ ਕਿਸਾਨਾਂ ਦੇ ਪਰਿਵਾਰਾਂ ਨੂੰ ਦੱਸਿਆ ਗਿਆ ਸੀ ਕਿ ਉਹ ਜੇਲ੍ਹ ਵਿੱਚ ਹਨ ਪਰ ਦਿੱਲੀ ਪੁਲਿਸ ਦੀ ਸੂਚੀ ਮਗਰੋਂ ਪਰਿਵਾਰਕ ਮੈਂਬਰਾਂ ਦੀ ਚਿੰਤਾ ਵਧੀ ਹੈ। ਸੂਚੀ ਵਿੱਚ ਉਨ੍ਹਾਂ ਦਾ ਨਾਂ ਨਹੀਂ ਲਿਆ ਜਾ ਰਿਹਾ।
ਇਹ ਵੀ ਪੜ੍ਹੋ: ਸਰਕਾਰ ਦੀ ਦੁਖਦੀ ਰਗ਼ ਨੂੰ ਹੱਥ ਪਾਉਣ ਲੱਗੇ ਕਿਸਾਨ, ਨਵੀਂ ਰਣਨੀਤੀ ਨੇ ਸਭ ਨੂੰ ਸੋਚੀਂ ਪਾਇਆ
ਸੰਯੁਕਤ ਕਿਸਾਨ ਮੋਰਚੇ ਦੀ ਸਾਂਝੀ ਸੂਚੀ ਵਿੱਚ ਗਾਇਬ ਕਿਸਾਨ
ਵਿਜੇਂਦਰ, ਕੰਡੇਲਾ ਜੀਂਦ ਹਰਿਆਣਾ
ਰਾਜਵੀਰ, ਮੰਡੀ ਖੁਰਦ ਜੀਂਦ ਹਰਿਆਣਾ
ਮਹਾਂਸਿੰਘ, ਮੋਠ ਹਿਸਾਰ ਹਰਿਆਣਾ
ਮਨਜੀਤ ਸਿੰਘ, ਨੂਰਾਂਖੇੜ ਸੋਨੀਪਤ ਹਰਿਆਣਾ
ਰਾਮਫਲ ਪੁੱਤਰ ਮਹਾਂਸਿੰਘ, ਕਰਮਾਲਾ, ਜੀਂਦ, ਹਰਿਆਣਾ
ਨਿਸ਼ਾਨ, ਧੋਕ ਗੁਰਦਾਸਪੁਰ ਪੰਜਾਬ
ਭੁਪੇਂਦਰ, ਮਹਾਮਾ ਚੱਕ ਡੇਰਾ ਬਾਬਾ ਨਾਨਕ ਪੰਜਾਬ
ਜ਼ੋਰਾਵਰ, ਖੰਨਾ ਲੁਧਿਆਣਾ
ਹਰਪ੍ਰੀਤ ਸਿੰਘ, ਸੰਗਰੂਰ ਪੰਜਾਬ
ਜਸਬੀਰ ਸਿੰਘ, ਖੇੜਾ ਸੁਲਤਾਨ ਡੇਰਾ ਬਾਬਾ ਨਾਨਕ ਪੰਜਾਬ
ਸੁਖਵਿੰਦਰ ਸਿੰਘ, ਪਾਪਲੀ ਮੁਹਾਲੀ ਪੰਜਾਬ
ਗੁਰਦੀਪ ਸਿੰਘ, ਫਿਰੋਜ਼ਪੁਰ ਪੰਜਾਬ
ਬੂਟਾ ਸਿੰਘ, ਤਲਬੰਦੀ ਤਰਨ ਤਾਰਨ, ਪੰਜਾਬ, ਸੋਬਾ ਸਿੰਘ
ਜੁਗਵੀਰ ਸਿੰਘ, ਤਲਵੰਡੀ ਤਰਨਤਾਰਨ ਪੰਜਾਬ
ਗੁਰਜੰਟ, ਤਲਵੰਡੀ ਤਰਨਤਾਰਨ ਪੰਜਾਬ
ਗੁਰਜੋਤ, ਤਵੰਡੀ ਤਰਨ ਤਾਰਨ ਪੰਜਾਬ
ਜਸਵਿੰਦਰ ਸਿੰਘ, ਮਾਨਸਾ ਪੰਜਾਬ
ਤਬੇਬ, ਪਟਿਆਲਾ, ਪੰਜਾਬ
ਪੈਥਰ, ਪਟਿਆਲਾ, ਪੰਜਾਬ
ਕਿਰਨਕੀਰਤ ਸਿੰਘ, ਮੁਹਾਲੀ, ਪੰਜਾਬ
ਸ਼ਯੋਕਤ ਖਾਨ, ਅਲਵਰ, ਰਾਜਸਥਾਨ
ਪਰਮਜੀਤ ਸਿੰਘ, ਜਲੰਧਰ, ਪੰਜਾਬ
ਹਰਮਨ ਸਿੰਘ, ਰੋਪੜ, ਪੰਜਾਬ
ਧਰਮਿੰਦਰ ਸਿੰਘ, ਅਰਜੁਨ ਨਗਰ, ਦਿੱਲੀ
ਇਹ ਵੀ ਪੜ੍ਹੋ: ਹਰਿਆਣਾ ਦੇ ਸਿੱਖਾਂ ਵੱਲੋਂ ਕਿਸਾਨ ਅੰਦੋਲਨ ਵਿਰੋਧੀ ਮੀਡੀਆ ਦੇ ਬਾਈਕਾਟ ਦਾ ਐਲਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904