ਚੰਡੀਗੜ੍ਹ: ਪੰਜਾਬ 'ਚ ਐਤਵਾਰ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦਾ ਅੰਕੜਾ 10 ਹਜ਼ਾਰ ਤੋਂ ਪਾਰ ਹੋ ਗਿਆ। ਇਨ੍ਹਾਂ 'ਚੋਂ 3,396 ਐਕਟਿਵ ਕੇਸ ਹਨ ਤੇ 6,535 ਠੀਕ ਹੋ ਚੁੱਕੇ ਹਨ ਜਦਕਿ 250 ਦੀ ਮੌਤ ਹੋ ਚੁੱਕੀ ਹੈ। ਐਤਵਾਰ ਪੰਜਾਬ ਬੀਜੇਪੀ ਦੇ ਖਜਾਨਚੀ ਗੁਰੂਦੇਵ ਸ਼ਰਮਾ ਦੇਬੀ ਸਮੇਤ 305 ਲੋਕਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ।


ਸਭ ਤੋਂ ਜ਼ਿਆਦਾ ਪਟਿਆਲਾ 'ਚ 80, ਲੁਧਿਆਣਾ 'ਚ 76, ਜਲੰਧਰ 'ਚ 50, ਅੰਮ੍ਰਿਤਸਰ 'ਚ 28, ਮੁਹਾਲੀ 'ਚ 22, ਸੰਗਰੂਰ 'ਚ 19 ਤੇ ਫਤਹਿਗੜ੍ਹ ਸਾਹਿਬ 'ਚ 18 ਤੇ ਬਾਕੀ ਜ਼ਿਲ੍ਹਿਆਂ 'ਚ 45 ਮਾਮਲੇ ਸਾਹਮਣੇ ਆਏ। ਪਹਿਲਾ ਚਾਰ ਮਹੀਨਿਆਂ 'ਚ ਮਰੀਜ਼ਾਂ ਦਾ ਅੰਕੜਾ ਪੰਜ ਹਜ਼ਾਰ 'ਤੇ ਪਹੁੰਚਿਆ ਜਦਕਿ ਪੰਜ ਤੋਂ ਦਸ ਹਜ਼ਾਰ ਹੋਣ 'ਚ ਸਿਰਫ਼ 15-16 ਦਿਨ ਲੱਗੇ।


ਪੰਜਾਬ 'ਚ ਕੋਰੋਨਾ ਪੌਜ਼ੇਟਿਵ ਮਾਮਲਿਆਂ ਦੀ ਰਫ਼ਤਾਰ ਪਹਿਲਾਂ ਦੇ ਮੁਕਾਬਲੇ ਅੱਠ ਗੁਣਾ ਵਧ ਗਈ ਹੈ। ਆਏ ਦਿਨ 300 ਤੋਂ ਵੱਧ ਕੋਰੋਨਾ ਮਾਮਲੇ ਸਾਹਮਣੇ ਆ ਰਹੇ ਹਨ।


ਕੋਰੋਨਾ ਨੇ ਕੀਤੀ ਜ਼ਿੰਦਗੀ ਬੇਹਾਲ, ਦੁਨੀਆਂ ਭਰ 'ਚ ਡੇਢ ਕਰੋੜ ਦੇ ਨੇੜੇ ਪਹੁੰਚਿਆਂ ਮਰੀਜ਼ਾਂ ਦਾ ਅੰਕੜਾ


ਕੋਰੋਨਾ ਪੀੜਤ ਨੇ ਪੰਜਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ