ਕਪੂਰਥਲਾ: ਇੱਥੇ ਸੁਲਤਾਨਪੁਰ ਲੋਧੀ ਦੇ ਪਿੰਡ ਕਬੀਰਪੁਰ ਵਿੱਚ ਸ਼ਨੀਵਾਰ ਨੂੰ ਇੱਕ ਸਿੰਚਾਈ ਪਾਈਪ ਲਾਈਨ ਵਿੱਚ ਡਿੱਗਣ ਤੋਂ ਬਾਅਦ ਇੱਕ ਦੋ ਸਾਲਾ ਬੱਚਾ ਵਾਲ-ਵਾਲ ਬਚ ਗਿਆ। ਉਸਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।


ਬੱਚੇ ਦਾ ਨਾਂ ਰਾਜਵੀਰ ਹੈ ਜਿਸਨੂੰ ਉਸਦੀ ਮਾਂ ਇੱਕ ਛੋਟੀ ਟੈਂਕੀ ਵਿੱਚ ਨਹਾਉਣ ਲਈ ਛੱਡ ਕੇ ਗਈ ਸੀ ਜਦੋਂ ਉਹ ਪਾਈਪ ਲਾਈਨ ਵਿੱਚ ਫਿਸਲ ਕੇ ਫਸ ਗਿਆ। ਮਾਂ, ਇੱਕ ਪਰਵਾਸੀ ਖੇਤ ਮਜ਼ਦੂਰ ਹੈ।ਉਸ ਨੇ ਇਸ ਤੋਂ ਬਾਅਦ ਰੋਲਾ ਪਾਇਆ ਅਤੇ ਜਲਦੀ ਹੀ ਪਿੰਡ ਦੇ ਲੋਕ ਇਕੱਠੇ ਹੋ ਗਏ।


ਪਿੰਡ ਵਾਸੀਆਂ ਨੇ ਬੱਚੇ ਨੂੰ ਲੱਭਣ ਲਈ ਮੋਬਾਈਲ ਫਲੈਸ਼ ਲਾਈਟਾਂ ਦੀ ਵਰਤੋਂ ਕੀਤੀ ਅਤੇ ਬੱਚੇ ਨੂੰ 15-20 ਫੁੱਟ ਦੀ ਡੂੰਘਾਈ 'ਤੇ ਪਾਇਆ। ਉਨ੍ਹਾਂ ਨੇ ਕੁਨੈਕਟ ਕਰਨ ਵਾਲੀ ਮੋਟਰ ਨੂੰ ਬੰਦ ਕਰ ਦਿੱਤਾ ਅਤੇ ਸੀਮਿੰਟ ਦੇ ਪਾਈਪ ਦੀ ਖੁਦਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਲੋੜੀਂਦੀ ਡੂੰਘਾਈ ਤੱਕ ਕੰਧ ਤੋੜ ਕੇ ਬੱਚੇ ਨੂੰ ਬਚਾਇਆ, ਜਿੱਥੇ ਉਹ ਕਰੀਬ ਇੱਕ ਘੰਟੇ ਤੱਕ ਫਸਿਆ ਰਿਹਾ।


ਬੱਚੇ ਦੇ ਪਿਤਾ ਕ੍ਰਿਸ਼ਨਾ ਉਸ ਨੂੰ ਹਸਪਤਾਲ ਲੈ ਗਏ, ਜਿੱਥੋਂ ਉਸ ਨੂੰ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ।


ਪੁਲਿਸ ਮੁਤਾਬਿਕ ਬੱਚਾ ਸੁਰੱਖਿਅਤ ਹੈ ਅਤੇ ਮਾਪਿਆਂ ਕੋਲ ਹੈ। ਪੁਲਿਸ ਨੇ ਦੱਸਿਆ ਕਿ ਸਾਇਟ ਬੋਰਵੈੱਲ ਨਹੀਂ ਸੀ। ਇਹ ਸਿੰਚਾਈ ਦੇ ਉਦੇਸ਼ਾਂ ਲਈ ਇੱਕ ਟੈਂਕ ਨਾਲ ਜੁੜੀ ਪਾਈਪਲਾਈਨ ਦਾ ਸੀ। ਪਿੰਡ ਵਾਸੀਆਂ ਦੇ ਸਮੇਂ ਸਿਰ ਦਖਲ ਨੇ ਬੱਚੇ ਨੂੰ ਬਚਾਉਣ ਵਿੱਚ ਮਦਦ ਕੀਤੀ।


 



ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ


ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਦੇਸ਼ ਦੀ ਧਰਤੀ ਹਮੇਸ਼ਾ ਚਲਦੀ ਰਹਿੰਦੀ, 1500 ਕਿਲੋਮੀਟਰ ਹੋਰ ਅੱਗੇ ਵਧੇਗੀ