ਕੈਪਟਨ ਸਰਕਾਰ ਵਿਰੁੱਧ ਹਰ ਪੱਧਰ 'ਤੇ ਲੜਾਈ ਦਾ 'ਆਪ' ਨੇ ਕੀਤਾ ਐਲਾਨ

ਏਬੀਪੀ ਸਾਂਝਾ Updated at: 16 Jul 2020 05:44 PM (IST)

ਲੁਧਿਆਣਾ ਸ਼ਹਿਰ ਨਜਦੀਕੀ ਪਿੰਡ ਸੇਖੋਵਾਲ ਦੀ ਸਾਰੀ 407 ਏਕੜ ਪੰਚਾਇਤੀ ਜਮੀਨ ਨੂੰ ਸਨਅਤੀ ਵਿਕਾਸ ਦੇ ਨਾਂ 'ਤੇ ਐਕੁਆਇਰ ਕੀਤੇ ਜਾਣ ਵਿਰੁੱਧ ਆਮ ਆਦਮੀ ਪਾਰਟੀ ਨੇ ਹਰ ਪੱਧਰ ਦੀ ਲੜਾਈ ਲੜਨ ਦਾ ਐਲਾਨ ਕੀਤਾ ਹੈ।

NEXT PREV
ਚੰਡੀਗੜ੍ਹ: ਲੁਧਿਆਣਾ ਸ਼ਹਿਰ ਨਜਦੀਕੀ ਪਿੰਡ ਸੇਖੋਵਾਲ ਦੀ ਸਾਰੀ 407 ਏਕੜ ਪੰਚਾਇਤੀ ਜਮੀਨ ਨੂੰ ਸਨਅਤੀ ਵਿਕਾਸ ਦੇ ਨਾਂ 'ਤੇ ਐਕੁਆਇਰ ਕੀਤੇ ਜਾਣ ਵਿਰੁੱਧ ਆਮ ਆਦਮੀ ਪਾਰਟੀ ਨੇ ਹਰ ਪੱਧਰ ਦੀ ਲੜਾਈ ਲੜਨ ਦਾ ਐਲਾਨ ਕੀਤਾ ਹੈ, ਤਾਂ ਕਿ ਭੂ-ਮਾਫੀਆ ਲਈ ਅੰਨ੍ਹੇਵਾਹ ਖੇਤੀਬਾੜੀ ਵਾਲੀਆਂ ਜਮੀਨਾਂ ਲੁੱਟਣ 'ਤੇ ਤੁਲੀ ਕੈਪਟਨ ਸਰਕਾਰ ਦੇ ਲੋਕ ਵਿਰੋਧੀ ਫੈਸਲੇ ਠੁੱਸ ਕੀਤੇ ਜਾ ਸਕਣ।



 10 ਸਾਲਾ ਬੱਚੇ ਨੇ 30 ਸਕਿੰਟਾਂ 'ਚ ਉਡਾਏ 10 ਲੱਖ, ਘਟਨਾ ਸੀਸੀਟੀਵੀ 'ਚ ਕੈਦ

ਆਪ ਦੇ ਸੀਨੀਅਰ ਆਗੂਆਂ ਦਾ ਕਿਹਣਾ ਹੈ ਕਿ,

ਜਿਸ ਬੇਦਰਦੀ ਤੇ ਧੋਖੇ ਨਾਲ ਕਾਂਗਰਸ ਸਰਕਾਰ ਨੇ ਸੇਖੋਵਾਲ ਦੀ ਸਾਰੀ ਜਮੀਨ 'ਤੇ ਡਾਕਾ ਮਾਰਿਆ ਹੈ, ਉਸ ਨੇ ਕਾਂਗਰਸ ਦਾ ਨਿਰਦਈ ਤੇ ਦਲਿਤ ਵਿਰੋਧੀ ਚਿਹਰਾ ਪੂਰੀ ਤਰ੍ਹਾਂ ਨੰਗਾ ਕਰ ਦਿੱਤਾ ਹੈ। -





ਹਰਪਾਲ ਸਿੰਘ ਚੀਮਾ ਨੇ ਕਿਹਾ, 

ਆਪਣੇ ਚੋਣ ਮੈਨੀਫੇਸਟੋ 'ਚ ਕਾਂਗਰਸ ਨੇ ਦਲਿਤਾਂ-ਲੋੜਵੰਦਾਂ ਨੂੰ 5-5 ਮਰਲਿਆਂ ਦੇ ਪਲਾਟ ਦੇਣ ਦਾ ਸਬਜ਼ਬਾਗ ਦਿਖਾਇਆ ਸੀ, ਅਜਿਹੇ ਝੂਠੇ ਅਤੇ ਫਰੇਬ ਨਾਲ ਵੋਟਾਂ ਬਟੋਰ ਕੇ ਸੱਤਾ 'ਚ ਆਏ ਕੈਪਟਨ ਬੇਘਰਿਆਂ ਨੂੰ ਵਸਾਉਣ ਦੀ ਥਾਂ ਕਿਵੇਂ ਵਸਦਿਆਂ ਨੂੰ ਉਜਾੜਨ ਤੁਰੀ ਹੈ, ਸੇਖੋਵਾਲ ਇਸਦੀ ਸਟੀਕ ਉਦਾਹਰਨ ਹੈ।-







- - - - - - - - - Advertisement - - - - - - - - -

© Copyright@2024.ABP Network Private Limited. All rights reserved.