ਜਲੰਧਰ: ਬਾਲੀਵੁੱਡ ਸੁਪਰਸਟਾਰ ਅਕਸ਼ੇ ਕੁਮਾਰ ਨੇ ਜਲੰਧਰ ਕਮਿਸ਼ਨਰੇਟ ਪੁਲਿਸ ਨੂੰ ਸਮਾਰਟ ਵਾਚ ਭੇਂਟ ਕੀਤੀਆਂ ਹਨ। ਅਕਸ਼ੇ ਕੁਮਾਰ ਨੇ ਪੰਜਾਬ ਪੁਲਿਸ ਦੇ ਇਨ੍ਹਾਂ ਮੁਲਾਜ਼ਮਾਂ ਲਈ 500 ਸਮਾਰਟ ਵਾਚ ਭੇਜੀਆਂ ਹਨ।ਅੱਜ ਜਲੰਧਰ ਦੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਆਪਣੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਇਹ ਸਮਾਰਟ ਵਾਚ ਭੇਂਟ ਕੀਤੀਆਂ ਹਨ।
ਕੋਰੋਨਾਵਾਇਰਸ ਮਹਾਮਾਰੀ ਦੌਰਾਨ ਫਰੰਟ ਲਾਇਨ ਤੇ ਕੰਮ ਕਰ ਰਹੀ ਪੰਜਾਬ ਪੁਲਿਸ ਨੇ ਇਸ ਘਾਤਕ ਬਿਮਾਰੀ ਖਿਲਾਫ ਜੰਗ 'ਚ ਇੱਕ ਅਹਿਮ ਭੂਮੀਕਾ ਨਿਭਾਈ ਹੈ।ਮਾਰਚ 'ਚ ਲੱਗੇ ਲੌਕਡਾਊਨ ਤੋਂ ਹੁਣ ਤੱਕ ਪੰਜਾਬ ਪੁਲਿਸ ਦੇ ਇਹ ਮੁਲਾਜ਼ਮ ਆਪਣੀ ਡਿਊਟੀ ਲਗਾਤਾਰ ਨਿਭਾ ਰਹੇ ਹਨ।ਕੋਵਿਡ-19 ਦੇ ਕਾਰਨ ਤਿੰਨ ਪੁਲਿਸ ਮੁਲਾਜ਼ਮਾਂ ਦੀ ਮੌਤ ਵੀ ਹੋ ਚੁੱਕੀ ਹੈ।
ਪੰਜਾਬ ਪੁਲਿਸ ਨੂੰ ਕੋਰੋਨਾਵਾਇਰਸ ਮਹਾਮਾਰੀ ਦੌਰਾਨ ਡਿਊਟੀ ਤੇ ਤੈਨਾਤ ਮੁਲਾਜ਼ਮਾਂ ਦੀ ਸਿਹਤ ਦਾ ਖਿਆਲ ਰੱਖਣ ਲਈ ਇਹ ਵਾਚ ਕਾਫ਼ੀ ਫਾਇਦੇਮੰਦ ਹੋਵੇਗੀ।ਇਹ ਸਮਾਰਟ ਵਾਚ ਵਿਅਕਤੀ ਦਾ ਬੁਖਾਰ ਅਤੇ ਬਲੱਡ ਪਰੈਸ਼ਰ ਆਪਣੇ ਆਪ ਦੱਸਦੀ ਹੈ।ਜ਼ਿਕਰਯੋਗ ਹੈ ਕਿ ਜਲੰਧਰ ਪੁਲਿਸ ਕੰਟਰੋਲ ਰੂਮ 'ਚ ਇਸ ਘੜੀ ਨੂੰ ਅਟੈਚ ਕੀਤਾ ਜਾਵੇਗਾ ਤਾਂਕਿ ਜਿਸ ਵੀ ਮੁਲਾਜ਼ਮ ਨੂੰ ਬੁਖਾਰ ਜਾਂ ਸਿਹਤ ਸਬੰਧੀ ਹੋਰ ਕੋਈ ਵੀ ਪਰੇਸ਼ਾਨੀ ਆਉਣ ਤੇ ਕੰਨਟਰੋਲ ਰੂਮ ਨੂੰ ਸੂਚਨਾ ਮਿਲ ਸਕੇ।
ਇਹ ਵੀ ਪੜ੍ਹੋ:ਸਰਹੱਦ 'ਤੇ ਜੰਗ ਦੀ ਦਹਿਸ਼ਤ, ਪਿੰਡ ਖਾਲੀ ਕਰਾਏ, ਫੌਜੀਆਂ ਨੇ ਸੰਭਾਲੇ ਮੋਰਚੇ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ