ਚੰਡੀਗੜ੍ਹ/ਤਰਨਤਾਰਨ: ਪਿਛਲੇ ਸਾਲ ਮਾਝੇ 'ਚ ਜ਼ਹਿਰੀਲੀ ਸ਼ਰਾਬ ਨਾਲ ਲਗਭਗ 130 ਮੌਤਾਂ ਹੋਈਆਂ ਸੀ।ਹੁਣ ਇਸ ਮਾਮਲੇ ਦੇ ਕਥਿਤ ਮਾਸਟਰਮਾਈਂਡ ਦੀ  ਸਮਰਪਣ ਦੇ ਛੇ ਹਫ਼ਤਿਆਂ ਦੇ ਅੰਦਰ ਹੀ ਜ਼ਮਾਨਤ ਹੋ ਗਈ ਹੈ। ਦਰਅਸਲ, ਇਸ ਕੇਸ ਦੇ ਕਰੀਬ 35 ਗਵਾਹ ਅਦਾਲਤ 'ਚ ਮੁਕੱਰ ਗਏ ਜਿਸ ਮਗਰੇ ਕਥਿਤ ਮਾਸਟਰਮਾਈਂਡ ਨੂੰ ਜ਼ਮਾਨਤ ਦੇ ਦਿੱਤੀ ਗਈ।


ਕਰੀਬ ਦੋ ਸਾਲ ਫਰਾਰ ਰਹਿਣ ਤੋਂ ਬਾਅਦ ਬੀਤੀ 8 ਮਈ ਨੂੰ ਤਰਨਤਾਰਨ ਦੀ ਸਥਾਨਕ ਅਦਾਲਤ 'ਚ ਪਿੰਡ ਢੋਟੀਆਂ ਦੇ ਰਸ਼ਪਾਲ ਸਿੰਘ ਉਰਫ ਸ਼ਾਲੂ ਨੇ ਆਤਮ ਸਮਰਪਣ ਕੀਤਾ ਸੀ। ਉਸਨੂੰ ਹੁਣ ਕਤਲ ਸਮੇਤ ਸਾਰੇ ਪੰਜ ਮਾਮਲਿਆਂ 'ਚ ਜ਼ਮਾਨਤ ਮਿਲ ਗਈ ਸੀ। ਰਸ਼ਪਾਲ ਦੇ ਵਕੀਲ ਜੈਦੀਪ ਸਿੰਘ ਰੱਤੀ ਮੁਤਾਬਿਕ ਉਸ ਦੇ ਮੁਵੱਕਿਲ ਨੂੰ ਹਿਰਾਸਤ ਵਿੱਚ ਰੱਖਣ ਦਾ ਕੋਈ ਕਾਰਨ ਨਹੀਂ ਬੱਚਦਾ ਹੈ ਕਿਉਂਕਿ ਉਸ ਵਿਰੁੱਧ ਦਰਜ ਕੇਸਾਂ ਦੇ ਸਾਰੇ ਗਵਾਹ ਮੁਕੱਰ ਗਏ ਹਨ।


ਵਕੀਲ ਮੁਤਾਬਿਕ ਰਸ਼ਪਾਲ ਨੂੰ 1 ਤੋਂ 15 ਜੂਨ ਦਰਮਿਆਨ ਜ਼ਹਿਰੀਲੀ ਸ਼ਰਾਬ ਮਾਮਲੇ ਨਾਲ ਸਬੰਧਤ ਸਾਰੇ ਮਾਮਲਿਆਂ ਵਿੱਚ ਜ਼ਮਾਨਤ ਦਿੱਤੀ ਗਈ। ਪੁਲਿਸ ਕੋਲ ਕੋਈ ਪ੍ਰਤੱਖ ਜਾਂ ਅਸਿੱਧੇ ਸਬੂਤ ਨਹੀਂ ਹਨ, ਜੋ ਉਸ ਨੂੰ ਦੋਸ਼ੀ ਠਹਿਰਾ ਸਕਣ। ਇੱਥੋਂ ਤੱਕ ਕਿ ਸਾਰੇ ਕੇਸਾਂ ਦੇ 35 ਗਵਾਹ ਵੀ ਵਿਰੋਧੀ ਹੋ ਗਏ ਹਨ। ਸਾਰੇ ਗਵਾਹਾਂ ਨੇ ਅਦਾਲਤ ਨੂੰ ਦੱਸਿਆ ਕਿ ਉਹ ਉਸ ਨੂੰ ਨਹੀਂ ਜਾਣਦੇ। ਇੱਥੋਂ ਤੱਕ ਕਿ ਤਰਨਤਾਰਨ ਪੁਲਿਸ ਨੇ ਰਸ਼ਪਾਲ ਨੂੰ ਭਗੌੜਾ (ਪੀਓ) ਐਲਾਨ ਕਰ ਦਿੱਤਾ ਸੀ, ਪਰ ਉਸ ਵਿਰੁੱਧ ਚਲਾਨ ਦਾਇਰ ਨਹੀਂ ਕੀਤਾ।


ਦੱਸ ਦੇਈਏ ਕਿ ਜੁਲਾਈ ਅਤੇ ਅਗਸਤ 2020 ਵਿੱਚ ਮਾਝੇ ਦੇ ਤਿੰਨ ਜ਼ਿਲ੍ਹਿਆਂ ਤਰਨਤਾਰਨ, ਗੁਰਦਾਸਪੁਰ ਅਤੇ ਅੰਮ੍ਰਿਤਸਰ ਵਿੱਚ ਕਰੀਬ 130 ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋ ਗਈ ਸੀ। ਇੱਕ ਦਰਜਨ ਦੇ ਕਰੀਬ ਲੋਕਾਂ ਦੀ ਕਥਿਤ ਤੌਰ 'ਤੇ ਜ਼ਹਿਰੀਲੀ ਸ਼ਰਾਬ ਪੀ ਕੇ ਅੱਖਾਂ ਦੀ ਰੌਸ਼ਨੀ ਚੱਲੀ ਗਈ। 


 


 


 



ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ


ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਦੇਸ਼ ਦੀ ਧਰਤੀ ਹਮੇਸ਼ਾ ਚਲਦੀ ਰਹਿੰਦੀ, 1500 ਕਿਲੋਮੀਟਰ ਹੋਰ ਅੱਗੇ ਵਧੇਗੀ