Jalandhar News: ਅਮਰੀਕਾ ਤੋਂ ਬੁਰੀ ਖਬਰ ਆਈ ਹੈ। ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਸ਼ਹਿਰ ਦੇ ਨੌਜਵਾਨ ਦੀ ਅਮਰੀਕਾ ਵਿੱਚ ਹਾਦਸੇ ਦੌਰਾਨ ਮੌਤ ਹੋ ਗਈ ਹੈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਅਮਨਦੀਪ ਸਿੰਘ (18) ਆਪਣੇ ਦੋਸਤ ਦੇ ਜਨਮ ਦਿਨ ਦੀ ਪਾਰਟੀ ਵਿੱਚ ਸ਼ਾਮਲ ਹੋਣ ਜਾ ਰਿਹਾ ਸੀ। ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ ਨੂੰ ਕੁਝ ਦਿਨਾਂ ਬਾਅਦ ਹੀ ਗ੍ਰੀਨ ਕਾਰਡ ਮਿਲਣ ਵਾਲਾ ਸੀ। 



ਹਾਸਲ ਜਾਣਕਾਰੀ ਮੁਤਾਬਕ ਪਰਮਜੀਤ ਕੌਰ ਤੇ ਰਵਿੰਦਰਪਾਲ ਸਿੰਘ ਆਪਣੇ ਇਕਲੌਤੇ ਪੁੱਤਰ ਅਮਨਦੀਪ ਸਿੰਘ ਨਾਲ 13 ਸਾਲਾਂ ਤੋਂ ਨਿਊਯਾਰਕ ਅਮਰੀਕਾ ਵਿੱਚ ਰਹਿ ਰਹੇ ਸਨ। ਬੀਤੀ 17 ਜੂਨ ਨੂੰ ਅਮਨਦੀਪ ਸਿੰਘ (18) ਆਪਣੇ ਕੰਮ ਤੋਂ ਛੁੱਟੀ ਲੈ ਕੇ ਸ਼ਾਮ ਨੂੰ ਘਰ ਪਰਤਿਆ ਸੀ। ਇਸ ਤੋਂ ਬਾਅਦ ਉਹ ਆਪਣੇ ਦੋਸਤਾਂ ਨਾਲ ਕਿਸੇ ਹੋਰ ਦੋਸਤ ਦੇ ਜਨਮ ਦਿਨ ਦੀ ਪਾਰਟੀ 'ਚ ਸ਼ਾਮਲ ਹੋਣ ਲਈ ਨਿਕਲਿਆ।


ਹੋਰ ਪੜ੍ਹੋ : Ludhiana Robbery : ਚੋਰਾਂ ਨੂੰ ਪੈ ਗਏ ਮੋਰ, ਲੁਟੇਰਿਆਂ ਵੱਲੋਂ ਲੁਕੋ ਕੇ ਰੱਖੇ ਪੈਸੇ ਹੋ ਗਏ ਚੋਰੀ 



ਇਸ ਦੌਰਾਨ ਕੁਝ ਦੂਰ ਜਾ ਕੇ ਉਸ ਦੀ ਗੱਡੀ ਸੜਕ ’ਤੇ ਡਿਵਾਈਡਰ ਨਾਲ ਟਕਰਾ ਗਈ। ਇਸ ਹਾਦਸੇ 'ਚ ਅਮਨਦੀਪ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਿਸ ਨੂੰ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਅਮਨਦੀਪ ਨੇ ਦਮ ਤੋੜ ਦਿੱਤਾ। ਇਕਲੌਤੇ ਚਿਰਾਗ ਅਮਨਦੀਪ ਦੇ ਦੁਨੀਆ ਤੋਂ ਚਲੇ ਜਾਣ ਕਾਰਨ ਮਾਪਿਆਂ 'ਤੇ ਦੁੱਖ ਦਾ ਪਹਾੜ ਟੁੱਟ ਗਿਆ।



ਦੱਸ ਦਈਏ ਕਿ ਅਮਨਦੀਪ ਨੂੰ ਕੁਝ ਦਿਨਾਂ ਬਾਅਦ ਗ੍ਰੀਨ ਕਾਰਡ ਦੇ ਕਾਗਜ਼ ਮਿਲਣ ਵਾਲੇ ਸਨ, ਪਰ ਕਿਸਮਤ ਨੇ ਕੁਝ ਹੋਰ ਹੀ ਲਿਖਿਆ ਸੀ। ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਕਿ ਗ੍ਰੀਨ ਕਾਰਡ ਪ੍ਰਾਪਤ ਕਰਨ ਤੇ ਇੱਕ ਦੋਸਤ ਦੀ ਜਨਮ ਦਿਨ ਪਾਰਟੀ ਵਿੱਚ ਸ਼ਾਮਲ ਹੋਣ ਦੀ ਬਜਾਏ, ਉਹ ਦੁਨੀਆ ਤੋਂ ਹੀ ਚਲਿਆ ਗਿਆ। ਉਸ ਦੇ ਮਾਤਾ-ਪਿਤਾ ਸਦਾ ਲਈ ਦੁੱਖ ਦੇ ਹੰਝੂਆਂ ਵਿੱਚ ਡੁੱਬ ਗਏ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।