CM Di Yogshala Jalandhar News: ਅੱਜ ਪੀ.ਏ.ਪੀ. ਗਰਾਊਂਡ ਜਲੰਧਰ ਵਿਖੇ ਸੀ.ਐੱਮ. ਦੀ ਯੋਗਸ਼ਾਲਾ ਦੇ ਦੂਜੇ ਫੇਜ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ ਅਤੇ ਖੁਦ ਵੀ ਯੋਗਾ ਕੀਤਾ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਲੋਕਾਂ ਨੂੰ ਯੋਗ ਤੇ ਸਿਹਤਮੰਦ ਰਹਿਣਾ ਦਾ ਮਹੱਤਵ ਦੱਸਿਆ। ਸੀਐੱਮ ਤੋਂ ਬਿਨ੍ਹਾਂ ਇਸ ਦੌਰਾਨ ਕਈ ਮੰਤਰੀਆਂ ਅਤੇ ਵੱਡੇ ਅਫਸਰਾਂ ਨੇ ਵੀ ਯੋਗਸ਼ਾਲਾ ਵਿੱਚ ਸ਼ਿਰਕਤ ਕੀਤੀ।
ਪੁਲਿਸ ਵੱਲੋਂ ਸੁਰੱਖਿਆ ਦੇ ਇਸ ਦੌਰਾਨ ਸਖ਼ਤ ਇੰਤਜ਼ਾਮ ਕੀਤੇ ਗਏ ਸਨ। ਜਲੰਧਰ ਤੋਂ ਇਲਾਵਾ ਬਠਿੰਡਾ,ਮੋਹਾਲੀ, ਸੰਗਰੂਰ ਅਤੇ ਹੁਸ਼ਿਆਰਪੁਰ ਵਿੱਚ ਵੀ ਯੋਗਸ਼ਾਲਾ ਲਗਾਈ ਗਈ।
ਭਗਵੰਤ ਮਾਨ ਨੇ ਇਸ ਦੌਰਾਨ ਸੰਬੋਧਨ ਕਰਦੇ ਹੋਏ ਕਿਹਾ ਕਿ ਯੋਗ ਸਿਹਤ ਲਈ ਬਹੁਤ ਜਰੂਰੀ ਹੈ। ਇਸ ਲਈ ਸਾਰਿਆਂ ਨੂੰ ਯੋਗ ਕਰਨਾ ਚਾਹੀਦਾ ਹੈ। ਇਸ ਦੌਰਾਨ ਸੀਐੱਮ ਸਣੇ ਕਈ ਮੰਤਰੀ ਅਤੇ ਵੱਡੇ ਅਫਸਰ ਹੀ ਹਾਜ਼ਿਰ ਸਨ। CM ਭਗਵੰਤ ਮਾਨ ਦੇ ਨਾਲ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਵੀ ਯੋਗਾ ਕਰਦੇ ਹੋਏ ਨਜ਼ਰ ਆਏ।
ਇਸ ਦੌਰਾਨ ਸੀਐੱਮ ਨੇ ਲੌਂਗ ਵਿਲੌਂਗ ਦਾ ਵੀ ਮਹੱਤਵ ਦੱਸਿਆ। ਸੀਐੱਮ ਨੇ ਕਿਹਾ ਕਿ ਆ-ਦਮੀ। ਮਾਨ ਨੇ ਕਿਹਾ ਕਿ ਜੇਕਰ ਦਮ (ਸਾਹ) ਨਹੀਂ ਆਇਆ ਤਾਂ ਤੇ ਇਨਸਾਨ ਮੁਰਦਾ ਹੋ ਜਾਂਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਾਰਿਆਂ ਤੋਂ ਸਾਹਾ ਦਾ ਭਾਰ ਹੀ ਸਭ ਤੋਂ ਭਾਰੀ ਹੰਦਾ ਹੈ, ਇਸ ਲਈ ਇਨ੍ਹਾਂ ਕੀਮਤੀ ਸਾਹਾਂ ਨਾਲ ਯੋਗ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਓ। ਇਸ ਦੌਰਾਨ ਉਨ੍ਹਾਂ ਨੇ ਭਾਰਤ ਮਾਤਾ ਦੀ ਜੈ ਅਤੇ ਇਨਕਲਾਬ ਦੀ ਦੇ ਵੀ ਨਾਅਰੇ ਲਗਾਏ।
ਉਨ੍ਹਾਂ ਨੇ ਆਪਣੇ ਸੰਬੋਧਨ 'ਚ ਦੱਸਿਆ- ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਯੋਗਾ ਦੀ ਕਲਾਸ਼ ਸ਼ੁਰੂ ਕੀਤੀ ਸੀ ਪਰ ਉਥੋਂ ਦੇ ਐਲਜੀ ਨੇ ਇਹ ਕਲਾਸਾਂ ਬੰਦ ਕਰਵਾ ਦਿੱਤੀਆਂ ਪਰ ਪੰਜਾਬ ਵਿੱਚ ਜਿਹੜੀ ਯੋਗਸ਼ਾਲਾ ਸ਼ੁਰੂ ਕੀਤੀ ਗਈ ਹੈ ਉਹ ਲਗਾਤਾਰ ਜਾਰੀ ਰਹੇਗੀ। ਸੀਐੱਮ ਨੇ ਇੱਕ ਹੋਰ ਐਲਾਨ ਕਰਦੇ ਹੋਏ ਕਿਹਾ ਕਿ ਜੇਕਰ ਕਿਸੇ ਮੁਹੱਲੇ ਦੇ 25 ਲੋਕ ਯੋਗ ਕਰਨਾ ਚਾਹੁੰਦੇ ਹਨ ਤਾਂ ਉਹ ਦਿੱਤੇ ਗਏ ਨੰਬਰ ਤੇ ਫੋਨ ਕਰਨ। ਇਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਯੋਗਾ ਦੀ ਮੁਫਤ ਟ੍ਰੇਨਿੰਗ ਦਾ ਪ੍ਰਬੰਧ ਕੀਤਾ ਜਾਵੇਗਾ।