ਬਰਨਾਲਾ: ਇੱਥੋਂ ਦੇ ਇੱਕ ਪ੍ਰਾਈਵੇਟ ਸਕੂਲ ਦੇ ਪ੍ਰਿੰਸੀਪਲ ਤੇ ਅਧਿਆਪਕਾਂ 'ਚ ਹੋਈ ਤਕਰਾਰ ਮਗਰੋਂ ਸਕੂਲ ਦੇ ਅਧਿਆਪਕ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਗਏ। ਇਸ ਸਬੰਧੀ ਮਾਮਲਾ ਪੁਲਿਸ ਕੋਲ ਪਹੁੰਚਿਆ ਹੈ।




ਟੈਂਕੀ 'ਤੇ ਚੜ੍ਹੀਆਂ ਅਧਿਆਪਕਾਂ ਨੇ ਸਕੂਲ ਪ੍ਰਿੰਸੀਪਲ 'ਤੇ ਸੈਕਸੂਅਲ ਹੈਰਾਸਮੈਂਟ ਤੇ ਆਨਲਾਈਨ ਪੜ੍ਹਾਈ ਕਰਵਾਉਣ ਸਬੰਧੀ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਾਏ ਹਨ। ਅਧਿਆਪਕਾਵਾਂ ਨੇ ਪ੍ਰਿੰਸੀਪਲ ਸਿੱਖੀ ਕਕਾਰਾਂ ਸਬੰਧੀ ਗਲਤ ਸ਼ਬਦਾਵਲੀ ਵਰਤਣ ਦੇ ਵੀ ਇਲਜ਼ਾਮ ਲਾਏ ਹਨ। ਦੱਸਿਆ ਗਿਆ ਕਿ ਪ੍ਰਿੰਸੀਪਲ ਆਂਧਰਾ ਪ੍ਰਦੇਸ਼ ਦਾ ਰਹਿਣ ਵਾਲਾ ਹੈ।

ਇਹ ਵੀ ਪੜ੍ਹੋ: ਅਰਵਿੰਦ ਕੇਜਰੀਵਾਲ 'ਚ ਕੋਰੋਨਾ ਦੇ ਲੱਛਣ! ਹੋਵੇਗਾ ਟੈਸਟ

ਅਧਿਆਪਕਾਂ ਦਾ ਕਹਿਣਾ ਹੈ ਕਿ ਕੋਈ ਸੁਣਵਾਈ ਨਾ ਹੋਣ ਤੋਂ ਪ੍ਰੇਸ਼ਾਨ ਹੋ ਕੇ ਅੱਜ ਪਾਣੀ ਵਾਲੀ ਟੈਂਕੀ 'ਤੇ ਚੜ੍ਹਨ ਲਈ ਮਜ਼ਬੂਰ ਹੋਈਆਂ ਹਨ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਸਾਨੂੰ ਇਨਸਾਫ਼ ਨਹੀਂ ਮਿਲਦਾ ਉਹ ਟੈਂਕੀ ਤੋਂ ਥੱਲੇ ਨਹੀਂ ਉਤਰਣਗੀਆਂ। ਇਸ ਦਰਮਿਆਨ ਪੁਲਿਸ ਤੇ ਟੈਂਕੀ 'ਤੇ ਚੜ੍ਹੇ ਅਧਿਆਪਕਾਂ ਦੀਆਂ ਥੱਲੇ ਖੜ੍ਹੀਆਂ ਸਾਥਣਾਂ ਵਿਚਾਲੇ ਧੱਕਾਮੁੱਕੀ ਵੀ ਹੋਈ।

ਇਹ ਵੀ ਪੜ੍ਹੋ: ਅਮਰੀਕਾ ਨੂੰ ਕੋਰੋਨਾ ਨੇ ਸੁੱਟਿਆ ਮੂੱਧੇ ਮੂੰਹ, ਸੱਤ ਦਹਾਕਿਆਂ ਮਗਰੋਂ ਇੰਨੀ ਮੰਦੀ

ਲੌਕਡਾਊਨ ਖੁੱਲ੍ਹਦਿਆਂ ਹੀ ਭਾਰਤ 'ਚ ਵਰ੍ਹਿਆ ਕਹਿਰ, ਹਫਤੇ 'ਚ ਵਧੇ 30 ਫੀਸਦੀ ਕੋਰੋਨਾ ਮਰੀਜ਼

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ