ਚੰਡੀਗੜ: ਲੌਕਡਾਊਨ ਦੌਰਾਨ ਸ਼ਰਾਬ ਦੀ ਤਸਕਰੀ ਨੂੰ ਲੈਕੇ ਕੈਪਟਨ ਸਰਕਾਰ ਦੀ ਤਿੱਖੀ ਆਲੋਚਾਨਾ ਹੋ ਰਹੀ ਹੈ। ਅਜਿਹੇ 'ਚ ਹੁਣ ਪਟਿਆਲਾ ਤੇ ਖੰਨਾ 'ਚ ਸ਼ਰਾਬ ਦੀ ਗੈਰਕਾਨੂੰਨੀ ਫੈਕਟਰੀ ਫੜ੍ਹੇ ਜਾਣ 'ਤੇ ਕੈਪਟਨ ਸਰਕਾਰ ਜਾਗੀ ਹੈ। ਮੁੱਖ ਮੰਤਰੀ ਨੇ ਡੀਜੀਪੀ ਦਿਨਕਰ ਗੁਪਤਾ ਨੂੰ ਸ਼ਰਾਬ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ। ਕੈਪਟਨ ਨੇ ਸ਼ਰਾਬ ਤਸਕਰਾਂ, ਗੈਰ ਕਾਨੂੰਨੀ ਵਿਕਰੀ ਤੇ ਭੱਠੀਆਂ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ ਤਾਂ ਜੋ ਨਕਦੀ ਦੀ ਕਮੀ ਦਾ ਸਾਹਮਣਾ ਕਰ ਰਹੀ ਪੰਜਾਬ ਸਰਕਾਰ ਮਾਲੀਏ 'ਚ ਪੈ ਰਹੇ ਘਾਟੇ ਨੂੰ ਰੋਕ ਸਕੇ।


ਉਨ੍ਹਾਂ ਡੀਜੀਪੀ ਨੂੰ ਇਲਾਕੇ ਦੇ ਡੀਐਸਪੀ ਤੇ ਐਸਐਚਓ ਖ਼ਿਲਾਫ਼ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਅਕਾਲੀ ਦਲ ਦਾ ਇਲਜ਼ਾਮ ਹੈ ਕਿ ਕਾਂਗਰਸੀ ਨੇਤਾਵਾਂ ਦੀ ਮਿਲੀਭੁਗਤ ਨਾਲ ਸੂਬੇ 'ਚ ਗੈਰਕਾਨੂੰਨੀ ਸ਼ਰਾਬ ਦਾ ਕਾਰੋਬਾਰ ਚੱਲ ਰਿਹਾ ਹੈ। ਸੂਬੇ ਦੀ ਆਮਦਨੀ 'ਚ ਕਰੋੜਾਂ ਦੇ ਹੋ ਰਹੇ ਨੁਕਸਾਨ ਲਈ ਕੈਪਟਨ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ।


ਕੈਪਟਨ ਅਮਰਿੰਦਰ ਸਿੰਘ ਨੇ ਅੱਜ ਡੀਜੀਪੀ ਨੂੰ ਸ਼ਰਾਬ ਦੀ ਤਸਕਰੀ, ਗੈਰ ਕਾਨੂੰਨੀ ਸ਼ਰਾਬ ਦੇ ਧੰਦਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ ਵਰਤਣ ਦਾ ਹੁਕਮ ਜਾਰੀ ਕੀਤਾ। ਜਿਸ ਇਲਾਕੇ 'ਚ ਵੀ ਅਜਿਹੀ ਗੈਰਕਾਨੂੰਨੀ ਗਤੀਵਿਧੀ ਹੋ ਰਹੀ ਉਨ੍ਹਾਂ ਇਲਾਕਿਆਂ ਦੇ ਡੀਐਸਪੀ ਤੇ ਐਸਐਚਓ ਜਾਂ ਹੋਰ ਸਰਕਾਰੀ ਅਫ਼ਸਰ ਜੋ ਜ਼ਿੰਮੇਵਾਰ ਹਨ ਉਨ੍ਹਾਂ ਖ਼ਿਲਾਫ਼ ਸਖ਼ਤ ਐਕਸ਼ਨ ਲੈਣ ਲਈ ਕਿਹਾ।


ਠੇਕੇ ਖੁੱਲ੍ਹਵਾਉਣ ਲਈ ਕੈਪਟਨ ਸਰਕਾਰ ਦੀ ਵੱਡੀ ਧਮਕੀ, ਅਜੇ ਵੀ ਨਹੀਂ ਖੋਲ੍ਹੇ ਠੇਕੇ ਤਾਂ ਹੋਵੇਗੀ ਇਹ ਕਾਰਵਾਈ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ