ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਆਬਕਾਰੀ ਵਿਭਾਗ ਨੂੰ ਵਿੱਤੀ ਸਾਲ 2019- 20 ਵਿੱਚ ਕੋਈ ਨੁਕਸਾਨ ਨਹੀਂ ਹੋਇਆ, ਸਿਵਾਏ ਕੋਵਿਡ-19 ਨਾਲ ਸਬੰਧਤ ਜਿਨ੍ਹਾਂ ਦਾ ਮੁਲਾਂਕਣ ਅਜੇ ਬਾਕੀ ਹੈ।

ਇਹ ਖੁਲਾਸਾ ਆਬਕਾਰੀ ਵਿਭਾਗ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਆਬਕਾਰੀ ਨੀਤੀ ਵਿੱਚ ਕੀਤੀਆਂ ਸੋਧਾਂ ਅਤੇ ਸਬੰਧਤ ਮਾਮਲਿਆਂ ਦੀ ਰੌਸ਼ਨੀ ਵਿੱਚ ਸਥਿਤੀ ਦਾ ਜਾਇਜ਼ਾ ਲੈਣ ਲਈ ਇੱਕ ਮੀਟਿੰਗ ਦੌਰਾਨ ਕੀਤਾ।ਆਬਕਾਰੀ ਵਿਭਾਗ ਨੇ ਸਮੀਖਿਆ ਬੈਠਕ ਨੂੰ ਦੱਸਿਆ ਕਿ ਕੋਵਿਡ ਮਹਾਮਾਰੀ ਦੀ ਰੌਸ਼ਨੀ ਵਿੱਚ ਲਗਾਏ ਗਏ ਤਾਲਾਬੰਦੀ / ਕਰਫਿਊ ਕਾਰਨ ਹੋਏ ਨੁਕਸਾਨ ਨੂੰ ਛੱਡ ਕੇ ਵਿੱਤੀ ਸਾਲ 2019- 20 ਵਿੱਚ ਕੋਈ ਨੁਕਸਾਨ ਨਹੀਂ ਹੋਇਆ।

ਮੁੱਖ ਮੰਤਰੀ ਨੇ ਵਿਭਾਗ ਨੂੰ ਹਦਾਇਤ ਕੀਤੀ ਕਿ ਠੇਕਿਆਂ ਦੀ ਅਲਾਟਮੈਂਟ ਆਦਿ ਦੇ ਸਬੰਧ ਵਿੱਚ ਬਕਾਇਆ ਕੰਮਾਂ ਨੂੰ ਜਲਦੀ ਪੂਰਾ ਕੀਤਾ ਜਾਵੇ।ਇਸ ਦੇ ਨਾਲ ਹੀ ਮਾਲੀਆ ਵਧਾਉਣ ਲਈ ਹਰ ਸੰਭਵ ਕਦਮ ਚੁੱਕੇ ਜਾਣ। ਉਸਨੇ ਅੱਗੇ ਵਿਭਾਗ ਨੂੰ ਹਰ ਸ਼ੁੱਕਰਵਾਰ ਨੂੰ ਮਾਲੀਆ ਇਕੱਤਰ ਕਰਨ ਦੀ ਸਮੀਖਿਆ ਕਰਨ ਲਈ ਕਿਹਾ ਤਾਂ ਜੋ ਲੌਕਡਾਊਨ

ਕੋਵਿਡ ਸੰਕਟ ਦੇ ਮੱਦੇਨਜ਼ਰ ਵਿੱਤੀ ਸਾਲ 2020-21 ਲਈ ਆਬਕਾਰੀ ਨੀਤੀ ਵਿੱਚ ਮੁੱਖ ਮੰਤਰੀ ਦੁਆਰਾ ਪ੍ਰਮੁੱਖ ਸੋਧਾਂ ਦੇ ਬਾਅਦ ਪੰਜਾਬ 'ਚ ਕੰਨਟੇਂਨਮੈਂਟ ਜ਼ੋਨ ਤੋਂ ਇਲਾਵਾ ਬਾਕੀ ਸਾਰੀ ਜਗ੍ਹਾ ਠੇਕੇ ਖੋਲ੍ਹੇ ਗਏ ਹਨ। 589 ਠੇਕੇਦਾਰਾਂ ਵਲੋਂ ਚਲਾਏ ਜਾਂਦੇ 4404 ਸ਼ਰਾਬ ਠੇਕੇ ਸੂਬੇ 'ਚ ਖੁੱਲ੍ਹੇ ਹਨ।ਆਬਕਾਰੀ ਵਿਭਾਗ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਹਾਲਾਂਕਿ ਵਿੱਤੀ ਸਾਲ 2019- 20 ਦੇ ਅੰਤਮ ਅੰਕੜਿਆਂ 'ਤੇ ਕੰਮ ਕਰਨਾ ਅਜੇ ਬਾਕੀ ਹੈ, ਪਰ ਸੰਕੇਤਕ ਅੰਕੜੇ ਦਰਸਾਉਂਦੇ ਹਨ ਕਿ ਸਾਲ ਲਈ ਆਬਕਾਰੀ ਆਮਦਨੀ ਪਿਛਲੇ ਵਿੱਤੀ ਵਰ੍ਹੇ ਨਾਲੋਂ ਜ਼ਿਆਦਾ ਸੀ।

ਜਿੱਥੋਂ ਤੱਕ ਵਿੱਤੀ ਸਾਲ 2019-20 ਦਾ ਸਬੰਧ ਹੈ, ਵਿਭਾਗ ਦੇ ਅਧਿਕਾਰੀਆਂ ਅਨੁਸਾਰ ਆਬਕਾਰੀ ਵਿਭਾਗ ਵਲੋਂ ਪ੍ਰਾਪਤ ਕੀਤੇ ਮਾਲੀਏ ਦਾ ਅੰਕੜਾ ਇਸ ਸਮੇਂ 5015 ਕਰੋੜ ਰੁਪਏ ਹੈ। ਹਾਲਾਂਕਿ, ਵਿੱਤੀ ਸਾਲ 2019-20 ਦੀ ਆਬਕਾਰੀ ਨੀਤੀ ਦੇ ਅਨੁਸਾਰ, ਬਿਨੈ-ਪੱਤਰ ਦੇ ਖਾਤੇ ਵਿੱਚ, 50 ਕਰੋੜ ਰੁਪਏ ਦੀ ਰਕਮ ਆਬਕਾਰੀ ਅਤੇ ਕਰ ਤਕਨੀਕੀ ਸੇਵਾਵਾਂ ਏਜੰਸੀ (ਈਟੀਟੀਐਸਏ) ਨੂੰ ਟ੍ਰਾਂਸਫਰ ਕੀਤੀ ਗਈ ਸੀ। ਇਸ ਤੋਂ ਇਲਾਵਾ, 125 ਕਰੋੜ ਰੁਪਏ ਦੀ ਵੈਟ ਨੂੰ ਸ਼ਾਮਲ ਕੀਤਾ ਗਿਆ ਹੈ, ਅਤੇ ਇਸ ਨੂੰ ਧਿਆਨ ਵਿੱਚ ਰੱਖਦਿਆਂ, ਕੁਲ ਰਕਮ ਅਸਲ ਵਿੱਚ, 5222 ਕਰੋੜ ਰੁਪਏ ਹੋਵੇਗੀ।


ਇਹ ਵੀ ਪੜ੍ਹੋ: 
 ਹੁਣ ਕੋਈ ਵੀ ਬੰਦਾ ਹੋ ਸਕਦਾ ਫੌਜ 'ਚ ਭਰਤੀ! ਤਿੰਨ ਸਾਲ ਲਈ ਮਿਲੇਗਾ ਮੌਕਾ

ਵਿਸ਼ਵ ਬੈਂਕ ਨੇ ਭਾਰਤ ਲਈ ਕੀਤਾ ਵੱਡਾ ਐਲਾਨ

ਕੀ 'Youtube' ਤੇ ਕੋਰੋਨਾ ਬਾਰੇ ਜਾਣਕਾਰੀ ਸਹੀ? ਖੋਜ 'ਚ ਵੱਡਾ ਖੁਲਾਸਾ

ਠੇਕੇ ਖੁੱਲ੍ਹਵਾਉਣ ਲਈ ਕੈਪਟਨ ਸਰਕਾਰ ਦੀ ਵੱਡੀ ਧਮਕੀ, ਅਜੇ ਵੀ ਨਹੀਂ ਖੋਲ੍ਹੇ ਠੇਕੇ ਤਾਂ ਹੋਵੇਗੀ ਇਹ ਕਾਰਵਾਈ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ