ਬਠਿੰਡਾ: ਜ਼ਿਲ੍ਹਾ ਬਠਿੰਡਾ 'ਚ ਏਮਸ ਹਸਪਤਾਲ ਵਿਖੇ ਲੇਬਰ ਵਜੋਂ ਕੰਮ ਕਰਨ ਵਾਲੇ ਵੈਸਟ ਬੰਗਾਲ ਅਤੇ ਹੋਰ ਰਾਜਾਂ ਤੋਂ ਪ੍ਰਵਾਸੀ ਮਜ਼ਦੂਰਾਂ ਨੇ ਹਸਪਤਾਲ ਦੇ ਅਧਿਕਾਰੀਆਂ ਉੱਤੇ ਉਨ੍ਹਾਂ ਨੂੰ ਕੈਦ ਕਰਨ ਦਾ ਦੋਸ਼ ਲਾਇਆ ਹੈ।
ਇਨ੍ਹਾਂ ਮਜ਼ਦੂਰਾਂ ਦਾ ਕਹਿਣਾ ਹੈ ਕਿ ਅਧਿਕਾਰੀ ਉਨ੍ਹਾਂ ਨੂੰ ਬਾਹਰ ਨਹੀਂ ਜਾਣ ਦਿੰਦੇ। ਮਜ਼ਦੂਰਾਂ ਦਾ ਦੋਸ਼ ਹੈ ਕਿ ਜਦੋਂ ਵੀ ਇਹ ਲੋਕ ਬਾਹਰ ਜਾਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਨ੍ਹਾਂ ਨੂੰ ਕੁੱਟਿਆ ਮਾਰਿਆ ਜਾਂਦਾ ਹੈ। ਇਨ੍ਹਾਂ ਮਜ਼ਦੂਰਾਂ ਮੁਤਾਬਕ ਇਨ੍ਹਾਂ ਨਾਲ ਬਹੁਤ ਮਾੜਾ ਵਿਵਹਾਰ ਕੀਤਾ ਜਾਂਦਾ ਹੈ।ਇਨ੍ਹਾਂ ਮਜ਼ਦੂਰਾਂ ਦਾ ਇਹ ਵੀ ਦੋਸ਼ ਹੈ ਕਿ ਇਨ੍ਹਾਂ ਨੂੰ ਕਈ ਮਹੀਨੇ ਤੋਂ ਤਨਖਾਹ ਵੀ ਨਹੀਂ ਮਿਲ ਰਹੀ ਹੈ। ਇਸ ਲਈ ਅੱਜ ਇਨ੍ਹਾਂ ਮਜ਼ਦੂਰਾਂ ਨੇ ਵੱਡ ਗਿਣਤੀ 'ਚ ਇੱਕਠੇ ਹੋ ਕਿ ਪਰਦਰਸ਼ ਕੀਤਾ।
ਇਨ੍ਹਾਂ ਮਜ਼ਦੂਰਾ ਦਾ ਕਹਿਣਾ ਹੈ ਕਿ ਜਦੋਂ ਅਸੀਂ ਬਾਹਰ ਜਾਣ ਲਈ ਇੱਕਠੇ ਹੁੰਦੇ ਹਾਂ ਤਾਂ ਹਸਪਤਾਲ ਅਧਿਕਾਰੀਆਂ ਵਲੋਂ ਪੁਲਿਸ ਨੂੰ ਬੁਲਾ ਕਿ ਸਾਡੇ ਡਾਂਗਾ ਮਰਵਾਈਆਂ ਜਾਂਦੀਆਂ ਹਨ। ਇਹ ਸਾਰੇ ਮਜ਼ਦੂਰ ਪੱਛਮੀ ਬੰਗਾਲ ਤੋਂ ਹਨ।
ਇਹ ਵੀ ਪੜ੍ਹੋ: ਹੁਣ ਕੋਈ ਵੀ ਬੰਦਾ ਹੋ ਸਕਦਾ ਫੌਜ 'ਚ ਭਰਤੀ! ਤਿੰਨ ਸਾਲ ਲਈ ਮਿਲੇਗਾ ਮੌਕਾ
ਵਿਸ਼ਵ ਬੈਂਕ ਨੇ ਭਾਰਤ ਲਈ ਕੀਤਾ ਵੱਡਾ ਐਲਾਨ
ਕੀ 'Youtube' ਤੇ ਕੋਰੋਨਾ ਬਾਰੇ ਜਾਣਕਾਰੀ ਸਹੀ? ਖੋਜ 'ਚ ਵੱਡਾ ਖੁਲਾਸਾ
ਠੇਕੇ ਖੁੱਲ੍ਹਵਾਉਣ ਲਈ ਕੈਪਟਨ ਸਰਕਾਰ ਦੀ ਵੱਡੀ ਧਮਕੀ, ਅਜੇ ਵੀ ਨਹੀਂ ਖੋਲ੍ਹੇ ਠੇਕੇ ਤਾਂ ਹੋਵੇਗੀ ਇਹ ਕਾਰਵਾਈ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਪ੍ਰਵਾਸੀ ਮਜ਼ਦੂਰਾਂ ਨੇ ਬਠਿੰਡਾ ਏਮਸ ਹਸਪਤਾਲ ਅਧਿਕਾਰੀਆਂ ਤੇ ਲਾਇਆ ਕੈਦ ਕਰਕੇ ਰੱਖਣ ਦਾ ਦੋਸ਼
ਏਬੀਪੀ ਸਾਂਝਾ
Updated at:
16 May 2020 03:55 PM (IST)
ਜ਼ਿਲ੍ਹਾ ਬਠਿੰਡਾ 'ਚ ਏਮਸ ਹਸਪਤਾਲ ਵਿਖੇ ਲੇਬਰ ਵਜੋਂ ਕੰਮ ਕਰਨ ਵਾਲੇ ਵੈਸਟ ਬੰਗਾਲ ਅਤੇ ਹੋਰ ਰਾਜਾਂ ਤੋਂ ਪ੍ਰਵਾਸੀ ਮਜ਼ਦੂਰਾਂ ਨੇ ਹਸਪਤਾਲ ਦੇ ਅਧਿਕਾਰੀਆਂ ਉੱਤੇ ਉਨ੍ਹਾਂ ਨੂੰ ਕੈਦ ਕਰਨ ਦਾ ਦੋਸ਼ ਲਾਇਆ ਹੈ।
- - - - - - - - - Advertisement - - - - - - - - -