ਲੁਧਿਆਣਾ: ਲੁਧਿਆਣਾ 'ਚ ਦਿੱਲੀ ਨੈਸ਼ਨਲ ਹਾਈਵੇ ਤੇ ਪੁਲਿਸ ਨੇ ਇੱਕ ਟਰੱਕ ਨੂੰ ਕਬਜ਼ੇ 'ਚ ਲਿਆ ਹੈ। ਇਸ ਟਰੱਕ 'ਚ ਗੈਰ ਕਾਨੂੰਨੀ ਢੰਗ ਨਾਲ ਪ੍ਰਵਾਸੀ ਮਜ਼ਦੂਰਾਂ ਨੂੰ ਲੱਦਿਆ ਹੋਇਆ ਸੀ।ਟਰੱਕ ਡਰਾਇਵਰ ਇਨ੍ਹਾਂ ਮਜ਼ਦੂਰਾਂ ਦੀ ਬੇਬਸੀ ਦਾ ਫਾਇਦਾ ਚੁੱਕ ਇਨ੍ਹਾਂ ਨੂੰ ਘਰ ਛੱਡਣ ਦਾ ਝਾਂਸਾ ਦੇ ਰਿਹਾ ਸੀ।ਪਰ ਪੁਲਿਸ ਨੂੰ ਵੇਖਦੇ ਹੀ ਡਰਾਇਵਰ ਟਰੱਕ ਨੂੰ ਛੱਡ ਮੌਕੇ ਤੋਂ ਫਰਾਰ ਹੋ ਗਿਆ।ਫਿਲਹਾਲ ਪੁਲਿਸ ਨੇ ਇਸ ਟਰੱਕ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ।
ਇਸ ਟਰੱਕ ਦੇ ਚਾਲਕ ਨੇ ਪੈਸੇ ਦੇ ਲਾਲਚ 'ਚ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਟਰੱਕ 'ਚ ਲੱਦ ਲਿਆ।ਇਸ ਟਰੱਕ 'ਚ 50 ਤੋਂ ਵੀ ਵੱਧ ਮਜ਼ਦੂਰ ਲੱਦੇ ਹੋਏ ਸੀ। ਟਰੱਕ ਚਾਲਕ ਨੇ ਪੁਲਿਸ ਨੂੰ ਧੋਖਾ ਦੇਣ ਲਈ ਸ਼ੀਸੇ ਤੇ ਲਿਖਿਆ ਹੋਇਆ ਸੀ 'On Govt. Duty for Essential Service' ਯਾਨੀ " ਜ਼ਰੂਰੀ ਸੇਵਾਵਾਂ ਲਈ ਸਰਕਾਰੀ ਡਿਊਟੀ 'ਤੇ"।
ਪੁਲਿਸ ਮੁਤਾਬਕ ਟਰੱਕ ਡਰਾਇਵਰ ਨੇ ਇਨ੍ਹਾਂ ਮਜ਼ਦੂਰਾਂ ਤੋਂ 3000 ਰੁਪਏ ਪ੍ਰਤੀ ਵਿਅਕਤੀ ਲਏ ਸਨ। ਪੁਲਿਸ ਨੇ ਇਨ੍ਹਾਂ ਸਾਰੇ ਮਜ਼ਦੂਰਾਂ ਨੂੰ ਕੁਆਰੰਟੀਨ ਸੈਂਟਰ ਭੇਜ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਹੁਣ ਕੋਈ ਵੀ ਬੰਦਾ ਹੋ ਸਕਦਾ ਫੌਜ 'ਚ ਭਰਤੀ! ਤਿੰਨ ਸਾਲ ਲਈ ਮਿਲੇਗਾ ਮੌਕਾ
ਵਿਸ਼ਵ ਬੈਂਕ ਨੇ ਭਾਰਤ ਲਈ ਕੀਤਾ ਵੱਡਾ ਐਲਾਨ
ਕੀ 'Youtube' ਤੇ ਕੋਰੋਨਾ ਬਾਰੇ ਜਾਣਕਾਰੀ ਸਹੀ? ਖੋਜ 'ਚ ਵੱਡਾ ਖੁਲਾਸਾ
ਠੇਕੇ ਖੁੱਲ੍ਹਵਾਉਣ ਲਈ ਕੈਪਟਨ ਸਰਕਾਰ ਦੀ ਵੱਡੀ ਧਮਕੀ, ਅਜੇ ਵੀ ਨਹੀਂ ਖੋਲ੍ਹੇ ਠੇਕੇ ਤਾਂ ਹੋਵੇਗੀ ਇਹ ਕਾਰਵਾਈ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Election Results 2024
(Source: ECI/ABP News/ABP Majha)
ਪ੍ਰਵਾਸੀ ਮਜ਼ਦੂਰਾਂ ਨਾਲ ਲੱਦਿਆ ਟਰੱਕ ਲੁਧਿਆਣਾ ਪੁਲਿਸ ਨੇ ਕੀਤਾ ਕਾਬੂ, ਡਰਾਇਵਰ ਫਰਾਰ
ਏਬੀਪੀ ਸਾਂਝਾ
Updated at:
16 May 2020 01:27 PM (IST)
ਲੁਧਿਆਣਾ 'ਚ ਦਿੱਲੀ ਨੈਸ਼ਨਲ ਹਾਈਵੇ ਤੇ ਪੁਲਿਸ ਨੇ ਇੱਕ ਟਰੱਕ ਨੂੰ ਕਬਜ਼ੇ 'ਚ ਲਿਆ ਹੈ।
- - - - - - - - - Advertisement - - - - - - - - -